‘ਫਰਜ਼ੀ ਮੌਤ’ ਦਾ ਡਰਾਮਾ ਕਰ ਬੁਰੀ ਫਸੀ ਪੂਨਮ ਪਾਂਡੇ, 100 ਕਰੋੜ ਦੀ ਮਾਨਹਾਨੀ ਦਾ ਕੇਸ ਹੋਇਆ ਦਰਜ
Wednesday, Feb 14, 2024 - 12:25 PM (IST)
ਮੁੰਬਈ (ਬਿਊਰੋ)– ਪੂਨਮ ਪਾਂਡੇ ਇਸ ਮਹੀਨੇ ਦੀ ਸ਼ੁਰੂਆਤ ਤੋਂ ਹੀ ਸੁਰਖ਼ੀਆਂ ’ਚ ਰਹੀ ਹੈ। ਉਸ ਦੀ ‘ਫਰਜ਼ੀ ਮੌਤ’ ਨੇ ਕਾਫੀ ਸੁਰਖ਼ੀਆਂ ਬਟੋਰੀਆਂ ਸਨ। ਪਹਿਲਾਂ ਖ਼ਬਰਾਂ ਆਈਆਂ ਸਨ ਕਿ ਸਰਵਾਈਕਲ ਕੈਂਸਰ ਨਾਲ ਉਸ ਦੀ ਮੌਤ ਹੋ ਗਈ ਹੈ ਪਰ ਅਗਲੇ ਹੀ ਦਿਨ ਅਦਾਕਾਰਾ ਨੇ ਇਕ ਵੀਡੀਓ ਸ਼ੇਅਰ ਕੀਤੀ, ਜਿਸ ’ਚ ਉਸ ਨੇ ਕਿਹਾ ਕਿ ਉਹ ਜ਼ਿੰਦਾ ਹੈ ਤੇ ਉਸ ਨੇ ਕੈਂਸਰ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਅਜਿਹਾ ਕੀਤਾ ਹੈ। ਹੁਣ ਉਹ ਇਸ ਮਾਮਲੇ ’ਤੇ ਕਾਨੂੰਨੀ ਲੜਾਈ ’ਚ ਫਸ ਗਈ ਹੈ ਤੇ ਉਸ ਦਾ ਪਤੀ ਸੈਮ ਬੰਬੇ ਵੀ ਇਸ ’ਚ ਸ਼ਾਮਲ ਹੈ।
ਪੂਨਮ ਪਾਂਡੇ ਤੇ ਉਸ ਦੇ ਪਤੀ ਸੈਮ ਬੰਬੇ ਹੁਣ ਕਾਨੂੰਨੀ ਲੜਾਈ ’ਚ ਫੱਸ ਗਏ ਹਨ। ਉਨ੍ਹਾਂ ਦੇ ਖ਼ਿਲਾਫ਼ 100 ਕਰੋੜ ਰੁਪਏ ਦਾ ਮਾਨਹਾਨੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਮੁੰਬਈ ਦੇ ਰਹਿਣ ਵਾਲੇ ਫੈਜ਼ਾਨ ਅੰਸਾਰੀ ਨੇ 100 ਕਰੋੜ ਰੁਪਏ ਦਾ ਮਾਨਹਾਨੀ ਦਾ ਕੇਸ ਦਾਇਰ ਕੀਤਾ ਹੈ। ਇਸ ’ਚ ਇਸ ਜੋੜੇ ’ਤੇ ‘ਮੌਤ ਦੀ ਝੂਠੀ ਸਾਜ਼ਿਸ਼’ ਰਚਨ ਤੇ ਇਸ ਤਰ੍ਹਾਂ ਕੈਂਸਰ ਵਰਗੀ ਭਿਆਨਕ ਬੀਮਾਰੀ ਰਾਹੀਂ ਪ੍ਰਚਾਰ ਕਰਨ ਦਾ ਦੋਸ਼ ਲਗਾਇਆ ਗਿਆ ਹੈ।
ਬਾਲੀਵੁੱਡ ਦੀ ਤਸਵੀਰ ਨੂੰ ਕੀਤਾ ਖ਼ਰਾਬ
ਆਪਣੀ ਐੱਫ. ਆਈ. ਆਰ. ’ਚ ਫੈਜ਼ਾਨ ਅੰਸਾਰੀ ਨੇ ਦੋਸ਼ ਲਾਇਆ ਹੈ ਕਿ ਪਬਲੀਸਿਟੀ ਹਾਸਲ ਕਰਨ ਲਈ ਪੂਨਮ ਪਾਂਡੇ ਤੇ ਉਸ ਦੇ ਪਤੀ ਸੈਮ ਬੰਬੇ ਨੇ ਕੈਂਸਰ ਵਰਗੀ ਗੰਭੀਰ ਬੀਮਾਰੀ ਬਾਰੇ ਲੋਕਾਂ ਦੀ ਗੰਭੀਰਤਾ ਨੂੰ ਘਟਾਇਆ ਤੇ ਉਨ੍ਹਾਂ ਦੀ ਮੌਤ ਦੀ ਝੂਠੀ ਖ਼ਬਰ ਦਾ ਡਰਾਮਾ ਰਚਿਆ। ਫੈਜ਼ਾਨ ਨੇ ਸ਼ਿਕਾਇਤ ’ਚ ਲਿਖਿਆ ਹੈ ਕਿ ਪੂਨਮ ਪਾਂਡੇ ਨੇ ਆਪਣੀ ਹਰਕਤ ਨਾਲ ਨਾ ਸਿਰਫ਼ ਕਰੋੜਾਂ ਭਾਰਤੀਆਂ ਦਾ ਭਰੋਸਾ ਤੋੜਿਆ ਹੈ, ਸਗੋਂ ਬਾਲੀਵੁੱਡ ਦੇ ਅਣਗਿਣਤ ਲੋਕਾਂ ਦੀ ਤਸਵੀਰ ਨੂੰ ਵੀ ਖ਼ਰਾਬ ਕੀਤੀ ਹੈ।
ਇਹ ਖ਼ਬਰ ਵੀ ਪੜ੍ਹੋ : ਪੰਜਾਬ ਦੀ ਪ੍ਰਸਿੱਧ ਗਾਇਕਾ-ਅਦਾਕਾਰਾ ਨੇ ਕੀਤੀ ਖ਼ੁਦਕੁਸ਼ੀ
ਗ੍ਰਿਫ਼ਤਾਰੀ ਵਾਰੰਟ ਜਾਰੀ ਕਰਨ ਦੀ ਅਪੀਲ
ਫੈਜ਼ਾਨ ਨੇ ਗ੍ਰਿਫ਼ਤਾਰੀ ਵਾਰੰਟ ਜਾਰੀ ਕਰਨ ਦੀ ਅਪੀਲ ਕੀਤੀ ਹੈ। ਉਸ ਨੇ ਲਿਖਿਆ ਹੈ ਕਿ ਉਹ ਖ਼ੁਦ ਸਿਵਲ ਲਾਈਨਜ਼ ਕਾਨਪੁਰ ਦੀ ਅਦਾਲਤ ’ਚ ਪਹੁੰਚ ਕੇ ਪੂਨਮ ਤੇ ਉਸ ਦੇ ਪਤੀ ਸੈਮ ਬੰਬੇ ਖ਼ਿਲਾਫ਼ 100 ਕਰੋੜ ਰੁਪਏ ਦਾ ਮਾਨਹਾਨੀ ਦਾ ਕੇਸ ਕਰ ਰਿਹਾ ਹੈ, ਜਿਸ ਦੀ ਇਕ ਕਾਪੀ ਉਸ ਨੇ ਕਾਨਪੁਰ ਪੁਲਸ ਕਮਿਸ਼ਨਰ ਨੂੰ ਵੀ ਦਿੱਤੀ ਹੈ। ਫੈਜ਼ਾਨ ਨੇ ਆਪਣੀ ਐੱਫ. ਆਈ. ਆਰ. ਕਾਪੀ ’ਚ ਪੂਨਮ ਪਾਂਡੇ ਖ਼ਿਲਾਫ਼ ਤੁਰੰਤ ਗ੍ਰਿਫ਼ਤਾਰੀ ਵਾਰੰਟ ਜਾਰੀ ਕਰਨ ਦੀ ਅਪੀਲ ਕੀਤੀ ਹੈ।
ਇਸ ਡਰਾਮੇ ’ਤੇ ਪੂਨਮ ਪਾਂਡੇ ਨੂੰ ਟ੍ਰੋਲ ਕੀਤਾ ਗਿਆ ਸੀ
ਪੂਨਮ ਪਾਂਡੇ ਦੀ ਮੌਤ ਦਾ ਡਰਾਮਾ ਖ਼ਤਮ ਹੋਣ ਤੋਂ ਬਾਅਦ AICW ਨੇ ਵੀ ਅਦਾਕਾਰਾ ਨੂੰ ਤਾੜਨਾ ਕੀਤੀ ਸੀ। ਆਲ ਇੰਡੀਆ ਸਿਨੇ ਵਰਕਰਜ਼ ਐਸੋਸੀਏਸ਼ਨ ਨੇ ਇਕ ਬਿਆਨ ਜਾਰੀ ਕਰਕੇ ਅਦਾਕਾਰਾ ਖ਼ਿਲਾਫ਼ ਐੱਫ. ਆਈ. ਆਰ. ਦਰਜ ਕਰਨ ਦੀ ਅਪੀਲ ਕੀਤੀ ਸੀ। ਪੂਨਮ ਪਾਂਡੇ ਵਲੋਂ ਬਣਾਏ ਗਏ ਇਸ ਪਬਲੀਸਿਟੀ ਸਟੰਟ ਦੀ ਬਾਲੀਵੁੱਡ ਤੇ ਟੀ. ਵੀ. ਸੈਲੇਬਸ ਨੇ ਨਿੰਦਿਆ ਕੀਤੀ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।