ਫ਼ਿਲਮ ''ਸਿਆ'' ''ਚ ਪੂਜਾ ਪਾਂਡੇ ਦੀ ਅਹਿਮ ਭੂਮਿਕਾ, 16 ਸਤੰਬਰ ਨੂੰ ਹੋਵੇਗੀ ਰਿਲੀਜ਼

Sunday, Sep 04, 2022 - 05:39 PM (IST)

ਫ਼ਿਲਮ ''ਸਿਆ'' ''ਚ ਪੂਜਾ ਪਾਂਡੇ ਦੀ ਅਹਿਮ ਭੂਮਿਕਾ, 16 ਸਤੰਬਰ ਨੂੰ ਹੋਵੇਗੀ ਰਿਲੀਜ਼

ਮੁੰਬਈ (ਬਿਊਰੋ) - ਮਨੀਸ਼ ਮੁੰਦਰਾ ਦੇ ਨਿਰਦੇਸ਼ਨ ਵਿਚ ਬਣੀ ਫ਼ਿਲਮ 'ਸਿਆ' ਇਨ੍ਹੀਂ ਦਿਨੀਂ ਕਾਫ਼ੀ ਚਰਚਾ ਵਿਚ ਹੈ। ਫ਼ਿਲਮ ਵਿਚ ਵਿਨੀਤ ਕੁਮਾਰ ਸਿੰਘ ਅਤੇ ਪੂਜਾ ਪਾਂਡੇ ਅਹਿਮ ਭੂਮਿਕਾਵਾਂ ਵਿਚ ਨਜ਼ਰ ਆਉਣਗੇ। ਇਸ ਫ਼ਿਲਮ ਨਾਲ ਮਨੀਸ਼ ਮੁੰਦਰਾ ਨਿਰਦੇਸ਼ਨ ਦੀ ਦੁਨੀਆ ਵਿਚ ਕਦਮ ਰੱਖ ਰਹੇ ਹਨ। ਇਹ ਫ਼ਿਲਮ ਇਕ ਨੌਜਵਾਨ ਕੁੜੀ ਦੀ ਕਹਾਣੀ ਹੈ, ਜਿਸ ਦਾ ਜਿਣਸੀ ਸ਼ੋਸ਼ਣ ਹੁੰਦਾ ਹੈ, ਜਿਸ ਦਾ ਨਤੀਜਾ ਉਸ ਦੇ ਪੂਰੇ ਪਰਿਵਾਰ ਨੂੰ ਭੁਗਤਣਾ ਪੈਂਦਾ ਹੈ।

PunjabKesari

ਦੱਸ ਦਈਏ ਕਿ ਪੀੜਤਾਂ ਦੇ ਜ਼ਖਮਾਂ ਅਤੇ ਸੰਘਰਸ਼ ਨੂੰ ਸਮਝਣ ਲਈ ਪੂਜਾ ਪਾਂਡੇ ਨੇ ਫ਼ਿਲਮ ਦੀ ਸ਼ੂਟਿੰਗ ਤੋਂ ਪਹਿਲਾਂ ਉਨ੍ਹਾਂ ਲੋਕਾਂ ਨਾਲ ਮੁਲਾਕਾਤ ਕੀਤੀ, ਜੋ ਇਸ ਤੋਂ ਲੰਘ ਚੁੱਕੇ ਹਨ। ਜਿਣਸੀ ਸੋਸ਼ਣ ਦੀਆਂ ਸ਼ਿਕਾਰ ਔਰਤਾਂ ਨੂੰ ਮਿਲਣ ਦਾ ਆਪਣਾ ਅਨੁਭਵ ਸਾਂਝਾ ਕਰਦਿਆਂ ਪੂਜਾ ਪਾਂਡੇ ਕਹਿੰਦੀ ਹੈ ਕਿ ਜਦੋਂ ਮੈਂ ਇਨ੍ਹਾਂ ਔਰਤਾਂ ਨੂੰ ਮਿਲੀ ਤਾਂ ਮੈਨੂੰ ਅਹਿਸਾਸ ਹੋਇਆ ਕਿ ਇਹ ਅਸਲੀ ਲੜਾਕੂ ਹਨ, ਇਹ ਕਮਜ਼ੋਰ ਨਹੀਂ ਹਨ ਅਤੇ ਮਜ਼ਬੂਤ ​​ਹਨ। ਉਨ੍ਹਾਂ ਦੀ ਇਸ ਬਹਾਦਰੀ ਨੇ ਮੈਨੂੰ ਆਪਣਾ ਕਿਰਦਾਰ ਚੰਗੀ ਤਰ੍ਹਾਂ ਨਿਭਾਉਣ ਵਿਚ ਮਦਦ ਕੀਤੀ ਹੈ, ਜਦੋਂ ਉਨ੍ਹਾਂ ਨੇ ਆਪਣੀ ਕਹਾਣੀ ਸੁਣਾਈ ਤਾਂ ਮੈਂ ਦਿਲ ਫੜ ਕੇ ਬੈਠ ਗਈ ਤੇ ਉੱਥੇ ਹੀ ਫੁੱਟ-ਫੁੱਟ ਕੇ ਰੋਣ ਲੱਗੀ।

PunjabKesari

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News