ਪੂਜਾ ਹੇਗੜੇ ਦਾ ਸਾਊਥ ਇੰਡੀਅਨ ਸਟਾਈਲ ’ਚ ਦਿਸਿਆ ਜਲਵਾ
Sunday, Apr 02, 2023 - 11:02 AM (IST)
ਮੁੰਬਈ (ਬਿਊਰੋ)– ਪੈਨ ਇੰਡੀਆ ਸਟਾਰ ਪੂਜਾ ਹੇਗੜੇ ਦੀ ਫ਼ਿਲਮ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ਨੂੰ ਦੇਖਣ ਲਈ ਪ੍ਰਸ਼ੰਸਕ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਫ਼ਿਲਮ ਦਾ ਇਕ ਹੋਰ ਗੀਤ ਰਿਲੀਜ਼ ਹੋ ਗਿਆ ਹੈ, ਜਿਸ ਨੂੰ ਦੇਖ ਕੇ ਪ੍ਰਸ਼ੰਸਕਾਂ ’ਚ ਕਾਫੀ ਬੇਸਬਰੀ ਦੇਖਣ ਨੂੰ ਮਿਲ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ : ਪੰਜਾਬ ’ਚ ਜਲਦ ਹੋਵੇਗੀ ਫ਼ਿਲਮ ਸਿਟੀ ਦੀ ਸਥਾਪਨਾ : CM ਭਗਵੰਤ ਮਾਨ
ਨਵੇਂ ਗੀਤ ਦਾ ਨਾਂ ‘ਬਥੁਕੰਮਾ’ ਹੈ। ਇਸ ’ਚ ਪੂਰੀ ਸਟਾਰਕਾਸਟ ਨਜ਼ਰ ਆ ਰਹੀ ਹੈ। ‘ਬਥੁਕੰਮਾ’ ਤੇਲੰਗਾਨਾ ’ਚ ਇਕ ਤਿਉਹਾਰ ਹੈ, ਜਿਸ ’ਚ ਔਰਤਾਂ ਫੁੱਲਾਂ ਨਾਲ ਦੇਵੀ ਸਤੀ ਦੀ ਪੂਜਾ ਕਰਦੀਆਂ ਹਨ।
ਇਸ ਦੀ ਝਲਕ ਗੀਤ ’ਚ ਦੇਖਣ ਨੂੰ ਮਿਲ ਰਹੀ ਹੈ। ਵੀਡੀਓ ਗੀਤ ’ਚ ਪੂਜਾ ਹੇਗੜੇ ਦੇ ਲੁੱਕ ਨੂੰ ਪ੍ਰਸ਼ੰਸਕਾਂ ਨੇ ਕਾਫੀ ਪਸੰਦ ਕੀਤਾ ਹੈ। ਗੀਤ ’ਚ ਅਦਾਕਾਰਾ ਆਪਣੇ ਪਰਿਵਾਰ ਨਾਲ ਪੂਜਾ ਕਰਦੀ ਨਜ਼ਰ ਆ ਰਹੀ ਹੈ।
ਉਨ੍ਹਾਂ ਦੇ ਨਾਲ ਦੱਖਣੀ ਸੁਪਰਸਟਾਰ ਵੈਂਕਟੇਸ਼ ਦੱਗੂਬਾਤੀ ਤੇ ਅਦਾਕਾਰਾ ਭੂਮਿਕਾ ਚਾਵਲਾ ਵੀ ਹਨ। ਸਾਰੇ ਡਾਂਸਰ ਜਸ਼ਨ ਮਨਾਉਂਦੇ ਨਜ਼ਰ ਆ ਰਹੇ ਹਨ। ਪੂਜਾ ਹੇਗੜੇ ਦੇ ਡਾਂਸ ’ਚ ਸਲਮਾਨ ਖ਼ਾਨ ਨੇ ਦੱਖਣ ਭਾਰਤੀ ਅੰਦਾਜ਼ ’ਚ ਐਂਟਰੀ ਕੀਤੀ।
ਫ਼ਿਲਮ ਦੇ ਤਿੰਨ ਗੀਤ ਰਿਲੀਜ਼ ਹੋ ਚੁੱਕੇ ਹਨ, ਜਿਨ੍ਹਾਂ ’ਚ ‘ਨਈਓ ਲੱਗਦਾ’, ‘ਬਿੱਲੀ ਬਿੱਲੀ’ ਤੇ ‘ਜੀ ਰਹੇ ਥੇ ਹਮ’ ਸ਼ਾਮਲ ਹਨ। ਫ਼ਿਲਮ ਦਾ ਨਿਰਦੇਸ਼ਨ ਫਰਹਾਦ ਸਾਮਜੀ ਨੇ ਕੀਤਾ ਹੈ। ਇਹ ਫ਼ਿਲਮ ਈਦ ਦੇ ਮੌਕੇ ਯਾਨੀ 21 ਅਪ੍ਰੈਲ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।