2022 ''ਚ ਵੱਡੇ ਪਰਦੇ ''ਤੇ ਆਉਣ ਲਈ ਤਿਆਰ ਪੂਜਾ ਹੇਗੜੇ, ਰਿਲੀਜ਼ ਹੋਣਗੀਆਂ 4 ਵੱਡੀਆਂ ਫ਼ਿਲਮਾਂ

Friday, Jan 14, 2022 - 05:15 PM (IST)

2022 ''ਚ ਵੱਡੇ ਪਰਦੇ ''ਤੇ ਆਉਣ ਲਈ ਤਿਆਰ ਪੂਜਾ ਹੇਗੜੇ, ਰਿਲੀਜ਼ ਹੋਣਗੀਆਂ 4 ਵੱਡੀਆਂ ਫ਼ਿਲਮਾਂ

ਮੁੰਬਈ (ਬਿਊਰੋ) : ਅਦਾਕਾਰਾ ਪੂਜਾ ਹੇਗੜੇ ਸਾਲ 2022 'ਚ ਵੱਡੇ ਬਜਟ ਦੀਆਂ ਫ਼ਿਲਮਾਂ ਨਾਲ ਆਪਣਾ ਜਾਦੂ ਦਿਖਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ। ਆਉਣ ਵਾਲੇ ਸਮੇਂ 'ਚ ਅਦਾਕਾਰਾ ਦੀਆਂ ਚਾਰ ਵੱਡੀਆਂ ਫ਼ਿਲਮਾਂ ਰਿਲੀਜ਼ ਹੋਣਗੀਆਂ। ਇਸ ਸਾਲ ਪੂਜਾ ਫ਼ਿਲਮਾਂ 'ਚ ਕੁਝ ਵੱਖਰੇ ਅਤੇ ਦਿਲਚਸਪ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ।

PunjabKesari

ਆਉਣ ਵਾਲੀਆਂ ਫ਼ਿਲਮਾਂ 'ਚ 'ਰਾਧੇ ਸ਼ਿਆਮ', 'ਸਰਕਸ', 'ਆਚਾਰੀਆ' ਅਤੇ 'ਬੀਸਟ' ਸ਼ਾਮਲ ਹਨ। ਫ਼ਿਲਮ 'ਰਾਧੇ ਸ਼ਿਆਮ' ਦਾ ਟਰੇਲਰ ਰਿਲੀਜ਼ ਹੋ ਗਿਆ ਹੈ। ਦਰਸ਼ਕ ਇਸ ਨੂੰ ਕਾਫੀ ਪਸੰਦ ਕਰ ਰਹੇ ਹਨ। ਇਸ ਫ਼ਿਲਮ 'ਚ ਪੂਜਾ ਇਕ ਅਜਿਹੀ ਕੁੜੀ ਦਾ ਕਿਰਦਾਰ ਨਿਭਾ ਰਹੀ ਹੈ, ਜੋ ਆਪਣੀ ਕਿਸਮਤ ਖ਼ਿਲਾਫ਼ ਖੜ੍ਹੀ ਹੁੰਦੀ ਹੈ। ਇਸ ਤੋਂ ਇਲਾਵਾ ਪੂਜਾ ਹੇਗੜੇ ਨਿਰਦੇਸ਼ਕ ਰੋਹਿਤ ਸ਼ੈੱਟੀ ਦੁਆਰਾ ਨਿਰਦੇਸ਼ਿਤ ਕਾਮੇਡੀ ਫ਼ਿਲਮ 'ਸਰਕਸ' ਦਾ ਵੀ ਹਿੱਸਾ ਹੈ। ਇਸ ਫ਼ਿਲਮ 'ਚ ਉਹ ਰਣਵੀਰ ਸਿੰਘ ਨਾਲ ਨਜ਼ਰ ਆਵੇਗੀ। ਇਸ ਦੇ ਨਾਲ ਹੀ ਫ਼ਿਲਮ 'ਆਚਾਰੀਆ' 'ਚ ਪੂਜਾ ਨੀਲਾਂਬਰੀ ਨਾਂ ਦੀ ਇਕ ਪਿੰਡ ਦੀ ਕੁੜੀ ਦਾ ਕਿਰਦਾਰ ਨਿਭਾਅ ਰਹੀ ਹੈ। ਇਸ ਦੇ ਨਾਲ ਹੀ ਉਹ ਵਿਜੇ ਥਲਾਪਤੀ ਦੀ ਫ਼ਿਲਮ 'ਬੀਸਟ' ਨਾਲ ਤਾਮਿਲ ਸਿਨੇਮਾ 'ਚ ਵਾਪਸੀ ਕਰ ਰਹੀ ਹੈ। ਸਲਮਾਨ ਖ਼ਾਨ ਦੀ 'ਭਾਈਜਾਨ' ਬਾਲੀਵੁੱਡ 'ਚ ਉਨ੍ਹਾਂ ਦੀਆਂ ਆਉਣ ਵਾਲੀਆਂ ਫ਼ਿਲਮਾਂ 'ਚੋਂ ਇਕ ਹੈ।

PunjabKesari

ਦੱਸ ਦੇਈਏ ਕਿ ਆਪਣੇ ਇਸ ਧਮਾਕੇਦਾਰ ਸਾਲ ਬਾਰੇ ਗੱਲ ਕਰਦੇ ਹੋਏ ਪੂਜਾ ਹੇਗੜੇ ਕਹਿੰਦੀ ਹੈ ਕਿ ਪਿਛਲੇ ਸਾਲ 2021 ਨੇ ਕਈ ਚੁਣੌਤੀਆਂ ਦੇ ਬਾਵਜੂਦ ਮੈਨੂੰ ਬਹੁਤ ਕੁਝ ਦਿੱਤਾ ਹੈ। ਫ਼ਿਲਮ 'ਮੋਸਟ ਐਲੀਜਿਬਲ ਬੈਚਲਰ' ਨੂੰ ਲੋਕਾਂ ਨੇ ਪਿਆਰ ਦਿੱਤਾ ਸੀ। ਇਸ ਸਾਲ 2022 'ਚ ਮੈਂ ਦਰਸ਼ਕਾਂ ਲਈ ਕੁਝ ਅਜਿਹਾ ਸ਼ਾਨਦਾਰ ਸਿਨੇਮਾ ਲੈ ਕੇ ਆ ਰਹੀ ਹਾਂ, ਜੋ ਉਨ੍ਹਾਂ ਲਈ ਯਾਦਗਾਰ ਬਣ ਜਾਵੇਗਾ।

PunjabKesari

ਪੂਜਾ ਹੇਗੜੇ ਕੁਝ ਸਮਾਂ ਪਹਿਲਾਂ ਰਣਵੀਰ ਸਿੰਘ ਨਾਲ ਫ਼ਿਲਮ 'ਸਰਕਸ' ਦੀ ਸ਼ੂਟਿੰਗ ਕਰ ਰਹੀ ਸੀ। ਹੁਣ ਕੋਰੋਨਾ ਵਾਇਰਸ ਕਾਰਨ ਇਸ ਫ਼ਿਲਮ ਦੀ ਸ਼ੂਟਿੰਗ ਨੂੰ ਕੁਝ ਸਮੇਂ ਲਈ ਰੋਕ ਦਿੱਤਾ ਗਿਆ ਹੈ। ਰੋਹਿਤ ਸ਼ੈੱਟੀ ਇਸ ਫ਼ਿਲਮ ਦੀਆਂ ਤਿਆਰੀਆਂ 'ਚ ਕਾਫੀ ਰੁੱਝੇ ਹੋਏ ਸਨ। ਹਾਲ ਹੀ 'ਚ ਰੋਹਿਤ ਦੀ ਫ਼ਿਲਮ 'ਸੂਰਿਆਵੰਸ਼ੀ' ਰਿਲੀਜ਼ ਹੋਈ ਹੈ, ਜਿਸ ਨੂੰ ਦਰਸ਼ਕਾਂ ਦਾ ਕਾਫ਼ੀ ਪਿਆਰ ਮਿਲਿਆ ਹੈ।

PunjabKesari

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਜ਼ਰੂਰ ਦੱਸੋ।


author

sunita

Content Editor

Related News