ਕੋਰੋਨਾ ਦੀ ਚਪੇਟ ’ਚ ਆਈ ਪੂਜਾ ਚੋਪੜਾ, ਖ਼ੁਦ ਨੂੰ ਕੀਤਾ ਏਕਾਂਤਵਾਸ

Saturday, May 01, 2021 - 04:19 PM (IST)

ਕੋਰੋਨਾ ਦੀ ਚਪੇਟ ’ਚ ਆਈ ਪੂਜਾ ਚੋਪੜਾ, ਖ਼ੁਦ ਨੂੰ ਕੀਤਾ ਏਕਾਂਤਵਾਸ

ਮੁੰਬਈ: ਕੋਰੋਨਾ ਵਾਇਰਸ ਦਾ ਵੱਧਦਾ ਕਹਿਰ ਇਨੀਂ ਦਿਨੀਂ ਹਰ ਕਿਸੇ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਆਮ ਲੋਕ ਤਾਂ ਇਸ ਦਾ ਸ਼ਿਕਾਰ ਹੋ ਹੀ ਰਹੇ ਹਨ ਸਿਤਾਰੇ ਵੀ ਤੇਜ਼ੀ ਨਾਲ ਇਸ ਦੀ ਚਪੇਟ ’ਚ ਆ ਰਹੇ ਹਨ। ਹੁਣ ਅਦਾਕਾਰਾ ਪੂਜਾ ਚੋਪੜਾ ਕੋਰੋਨਾ ਦੀ ਚਪੇਟ ’ਚ ਆ ਗਈ ਹੈ। ਅਦਾਕਾਰਾ ਨੇ ਖ਼ੁਦ ਨੂੰ ਏਕਾਂਤਵਾਸ ਕਰ ਲਿਆ ਹੈ। ਅਦਾਕਾਰਾ ਨੇ ਇਸ ਦੀ ਜਾਣਕਾਰੀ ਸੋਸ਼ਲ ਮੀਡੀਆ ’ਤੇ ਪੋਸਟ ਸਾਂਝੀ ਕਰ ਦਿੱਤੀ ਹੈ। 

PunjabKesari
ਅਦਾਕਾਰਾ ਨੇ ਲਿਖਿਆ ਕਿ ‘ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਮੇਰੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ। ਡਾਕਟਰ ਦੀ ਗਾਈਡਲਾਈਨਸ ਫੋਲੋਅ ਕਰਦੇ ਹੋਏ ਮੈਂ ਖ਼ੁਦ ਨੂੰ ਏਕਾਂਤਵਾਸ ਕਰ ਲਿਆ ਹੈ। ਸੰਪਰਕ ’ਚ ਆਏ ਲੋਕ ਆਪਣਾ ਟੈਸਟ ਕਰਵਾ ਲਓ। ਮੈਂ ਪ੍ਰਾਥਨਾ ਕਰਦੀ ਹਾਂ ਕਿ ਤੁਸੀਂ ਸਭ ਘਰ ’ਚ ਰਹੋ। ਸਮਾਂ ਆ ਗਿਆ ਹੈ ਅਸੀਂ ਦੇਸ਼ ਲਈ ਇਕਜੁੱਟ ਹੋਈਏ। ਲੋਕਾਂ ਦੀ ਮਦਦ ਕਰੀਏ, ਮਾਸਕ ਪਾਓ। ਇਹ ਸਮਾਂ ਵੀ ਲੰਘ ਜਾਵੇਗਾ’। ਪ੍ਰਸ਼ੰਸਕ ਇਸ ਪੋਸਟ ਨੂੰ ਖ਼ੂਬ ਲਾਈਕ ਕਰ ਰਹੇ ਹਨ ਅਤੇ ਅਦਾਕਾਰਾ ਦੇ ਜਲਦ ਠੀਕ ਹੋਣ ਦੀ ਦੁਆ ਕਰ ਰਹੇ ਹਨ। 

PunjabKesari
ਤੁਹਾਨੂੰ ਦੱਸ ਦੇਈਏ ਕਿ ਪੂਜਾ ਆਪਣੀ ਆਉਣ ਵਾਲੀ ਫ਼ਿਲਮ ‘ਜਹਾਂ ਚਾਰ ਯਾਰ’ ਦੀ ਗੋਆ ’ਚ ਸ਼ੂਟਿੰਗ ਕਰ ਰਹੀ ਸੀ। ਕੋਅ-ਸਟਾਰ ਮੇਰ ਵਿਜ ਦੇ ਕੋਰੋਨਾ ਪਾਜ਼ੇਟਿਵ ਆਉਣ ’ਤੇ ਫ਼ਿਲਮ ਦੀ ਸ਼ੂਟਿੰਗ ਰੋਕ ਦਿੱਤੀ ਗਈ। ਪੂਜਾ ਮੁੰਬਈ ਵਾਪਸ ਆਈ ਤਾਂ ਉਸ ਨੂੰ ਬੁਖ਼ਾਰ ਆਇਆ। ਅਦਾਕਾਰ ਨੇ ਟੈਸਟ ਕਰਵਾਇਆ ਤਾਂ ਉਹ ਪਾਜ਼ੇਟਿਵ ਆਈ। 

 


author

Aarti dhillon

Content Editor

Related News