ਕੋਰੋਨਾ ਪਾਜ਼ੇਵਿਟ ਆਏ ਪੂਜਾ ਬੱਤਰਾ ਦੇ ਪਤੀ ਨਵਾਬ ਸ਼ਾਹ, ਅਦਾਕਾਰਾ ਨੇ ਪੋਸਟ ਸਾਂਝੀ ਕਰ ਆਖੀ ਇਹ ਗੱਲ

Sunday, Apr 25, 2021 - 01:08 PM (IST)

ਕੋਰੋਨਾ ਪਾਜ਼ੇਵਿਟ ਆਏ ਪੂਜਾ ਬੱਤਰਾ ਦੇ ਪਤੀ ਨਵਾਬ ਸ਼ਾਹ, ਅਦਾਕਾਰਾ ਨੇ ਪੋਸਟ ਸਾਂਝੀ ਕਰ ਆਖੀ ਇਹ ਗੱਲ

ਮੁੰਬਈ: ਬੀ-ਟਾਊਨ ਇੰਡਸਟਰੀ ’ਚ ਕੋਰੋਨਾ ਦਾ ਕਹਿਰ ਦਿਨ-ਬ-ਦਿਨ ਵੱਧਦਾ ਹੀ ਜਾ ਰਿਹਾ ਹੈ। ਹੁਣ ਤੱਕ ਕਈ ਸਿਤਾਰੇ ਇਸ ਖਤਰਨਾਕ ਵਾਇਰਸ ਦੀ ਚਪੇਟ ’ਚ ਆ ਗਏ ਹਨ। ਉੱਧਰ ਹੁਣ ਅਦਾਕਾਰਾ ਨਵਾਬ ਸ਼ਾਹ ਵੀ ਕੋਰੋਨਾ ਦਾ ਸ਼ਿਕਾਰ ਹੋ ਗਏ ਹਨ। ਇਸ ਗੱਲ ਦੀ ਜਾਣਕਾਰੀ ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਇਕ ਪੋਸਟ ਸਾਂਝੀ ਕਰ ਦਿੱਤੀ ਹੈ। 

PunjabKesari
ਨਵਾਬ ਸ਼ਾਹ ਨੇ ਇੰਸਟਾਗ੍ਰਾਮ ’ਤੇ ਆਪਣੀ ਇਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਕਿ ‘ਅੱਜ ਸਵੇੇਰੇ ਹੀ ਮੇਰੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਰਿਪੋਰਟ ਆਉਣ ਤੋਂ ਤੁਰੰਤ ਬਾਅਦ ਹੀ ‘ਮੈਂ ਖ਼ੁਦ ਨੂੰ ਏਕਾਂਤਵਾਸ ਕਰ ਲਿਆ ਹੈ। ਮੇਰੀ ਸਭ ਲੋਕਾਂ ਨੂੰ ਬੇਨਤੀ ਹੈ ਕਿ ਘਰ ’ਚ ਹੀ ਰਹੋ ਅਤੇ ਖ਼ੁਦ ਨੂੰ ਸੁਰੱਖਿਅਤ ਰੱਖੋ’। 

PunjabKesari
ਇਸ ਪੋਸਟ ’ਤੇ ਉਨ੍ਹਾਂ ਦੀ ਪਤਨੀ ਅਤੇ ਅਦਾਕਾਰਾ ਪੂਜਾ ਬੱਤਰਾ ਨੇ ਕੁਮੈਂਟ ਕਰਕੇ ਪਤੀ ਦੀ ਸਿਹਤ ਲਈ ਚਿੰਤਾ ਜ਼ਾਹਿਰ ਕੀਤੀ ਹੈ। ਪੂਜਾ ਨੇ ਲਿਖਿਆ ਕਿ ‘ਤੁਹਾਡੇ ਲਈ ਪ੍ਰਾਥਨਾ ਕਰਾਂਗੀ ਕਿ ਤੁਸੀਂ ਜਲਦੀ ਠੀਕ ਹੋ ਜਾਓ’।ਇਸ ਤੋਂ ਇਲਾਵਾ ਪੂਜਾ ਨੇ ਇੰਸਟਾ ’ਤੇ ਇਕ ਪੋਸਟ ਸਾਂਝੀ ਕੀਤੀ ਹੈ। ਪੋਸਟ ’ਚ ਉਨ੍ਹਾਂ ਨੇ ਲਿਖਿਆ ਕਿ ‘ਮੇਰੇ ਪਤੀ ਨਵਾਬ ਸ਼ਾਹ ਦਾ ਕੋਰੋਨਾ ਟੈਸਟ ਪਾਜ਼ੇਟਿਵ ਆਇਆ ਹੈ। ‘ਮੈਂ ਪ੍ਰਾਥਨਾ ਕਰਦੀ ਹਾਂ ਕਿ ਜੋ ਕੋਈ ਵੀ ਇਸ ਬੀਮਾਰੀ ਨਾਲ ਲੜ ਰਿਹਾ ਹੈ ਅਤੇ ਉਹ ਬਿਨਾਂ ਕਿਸੇ ਮੁਸੀਬਤ ਦੇ ਇਸ ਤੋਂ ਬਾਹਰ ਆ ਜਾਵੇ। ਘਰ ’ਚ ਰਹੋ ਅਤੇ ਸੁਰੱਖਿਅਤ ਰਹੋ’। 

PunjabKesari
ਦੱਸ ਦੇਈਏ ਕਿ ਸਾਲ 2019 ’ਚ 4 ਜੁਲਾਈ ਨੂੰ ਪੂਜਾ ਨੇ ਅਦਾਕਾਰ ਨਵਾਬ ਸ਼ਾਹ ਨੂੰ ਡੇਟ ਕਰਨ ਤੋਂ ਬਾਅਦ ਵਿਆਹ ਕਰਵਾ ਲਿਆ ਸੀ। ਨਵਾਬ ਪੂਜਾ ਤੋਂ 5 ਸਾਲ ਵੱਡੇ ਹਨ। ਉਨ੍ਹਾਂ ਦੀ ਉਮਰ 48 ਸਾਲ ਹੈ। 

PunjabKesari
ਪੂਜਾ ਬੱਤਰਾ ਨੇ ਸਾਲ 1993 ’ਚ ਮਿਸ ਇੰਡੀਆ ਦਾ ਖਿਤਾਬ ਵੀ ਜਿੱਤਿਆ ਹੈ। ਉਨ੍ਹਾਂ ਨੇ ਸਾਲ 1997 ’ਚ ਆਈ ਫ਼ਿਲਮ ‘ਵਿਰਾਸਤ’ ਨਾਲ ਬਾਲੀਵੁੱਡ ’ਚ ਡੈਬਿਊ ਕੀਤਾ। ਪੂਜਾ ਨੇ ‘ਹਸੀਨਾ ਮਾਨ ਜਾਏਗੀ’, ‘ਭਾਈ’, ‘ਚੰਦਰਲੇਖਾ’, ‘ਕਹੀਂ ਪਿਆਰ ਨਾ ਹੋ ਜਾਏ’ ਵਰਗੀਆਂ ਸੁਪਰਹਿੱਟ ਫ਼ਿਲਮਾਂ ’ਚ ਕੰਮ ਕੀਤਾ ਹੈ। ਪੂਜਾ ਇਨ੍ਹੀਂ ਦਿਨੀਂ ਐਕਟਿੰਗ ਦੀ ਦੁਨੀਆ ਛੱਡ ਕੇ ਸਮਾਜ ਸੇਵਾ ਦਾ ਕੰਮ ਕਰ ਰਹੀ ਹੈ। ਪੂਜਾ ਬੱਤਰਾ ਨੇ ਮੁਕਤੀ ਫਾਊਂਡੇਸ਼ਨ ਰਾਹੀਂ ਏਡਜ਼, ਬੇਘਰ ਬੱਚਿਆਾਂ ਤੱਕ ਦੀ ਮਦਦ ਕੀਤੀ। ਉੱਧਰ ਨਵਾਬ ਵੀ ਕਈ ਫ਼ਿਲਮਾਂ ’ਚ ਨਜ਼ਰ ਆ ਚੁੱਕੇ ਹਨ। 


author

Aarti dhillon

Content Editor

Related News