PONNIYIN SELVAN: ਸਿਲਕ ਸਾੜ੍ਹੀ ਅਤੇ ਮਾਂਗ ਟਿੱਕਾ ਰਾਣੀ ਬਣੀ ਐਸ਼ਵਰਿਆ ਦੀ ਖੂਬਸੂਰਤੀ ਦੇ ਤੁਸੀਂ ਵੀ ਹੋਵੋਗੇ ਦੀਵਾਨੇ

07/06/2022 5:12:45 PM

ਮੁੰਬਈ: ਬਿਊਟੀ ਕੁਈਨ ਐਸ਼ਵਰਿਆ ਰਾਏ ਬੱਚਨ ਇੱਕ ਵਾਰ ਫਿਰ ਵੱਡੇ ਪਰਦੇ 'ਤੇ ਦਸਤਕ ਦੇਣ ਲਈ ਤਿਆਰ ਹੈ। ਐਸ਼ਵਰਿਆ ਰਾਏ ਬੱਚਨ ਮਣੀ ਰਤਨਮ ਦੀ ਆਉਣ ਵਾਲੀ ਫ਼ਿਲਮ PONNIYIN SELVAN ਪਾਰਟ 1 ’ਚ ਨਜ਼ਰ ਆਵੇਗੀ। ਹਾਲ ਹੀ ’ਚ ਫ਼ਿਲਮ ’ਚੋਂ ਅਦਾਕਾਰਾ ਦੀ ਲੁੱਕ ਸਾਹਮਣੇ ਆਈ ਹੈ।

PunjabKesari

ਇਹ ਵੀ ਪੜ੍ਹੋ : Happy Birthday Ranveer: ਜਾਣੋ ਜਨਮਦਿਨ ਮੌਕੇ ਅਦਾਕਾਰ ਦੀ ਜ਼ਿੰਦਗੀ ਨਾਲ ਜੁੜੇ ਅਣਸੁਣੇ ਕਿੱਸੇ

ਸਾਹਮਣੇ ਆਏ ਪੋਸਟਰ ’ਚ ਅਦਾਕਾਰਾ ਦੀ ਖੂਬਸੂਰਤੀ ਦੇਖ ਕੇ ਹੈਰਾਨ ਰਹਿ ਜਾਓਗੇ। ਐਸ਼ਵਰਿਆ Pazhuvoor ਰਾਣੀ ਨੰਦਿਨੀ ਦੀ ਭੂਮਿਕਾ ਦਾ ਆਨੰਦ ਲੈ ਰਹੀ ਹੈ। ਸ਼੍ਰੀਮਤੀ ਬੱਚਨ ਸੰਤਰੀ ਰੰਗ ਦੀ ਰੇਸ਼ਮੀ ਸਾੜ੍ਹੀ ’ਚ ਬੇਹੱਦ ਸ਼ਾਨਦਾਰ ਲੱਗ ਰਹੀ ਹੈ।

PunjabKesari

ਲੁੱਕ ਦੀ ਗੱਲ ਕਰੀਏ ਤਾਂ  ਪੋਸਟਰ ’ਚ ਅਦਾਕਾਰਾ ਨੇ ਨੈੱਕਪੀਸ, ਝੁਮਕੇ, ਮਾਂਗਟਿੱਕਾ, ਬਿੰਦੀ ਨਾਲ ਆਪਣੀ ਲੁੱਕ ਨੂੰ ਪੂਰੀ ਕੀਤੀ ਹੋਈ ਹੈ। ਐਸ਼ਵਰਿਆ ਪੋਸਟਰ ’ਚ ਪੂਰੀ ਰਾਣੀ ਦੀ ਤਰ੍ਹਾਂ ਨਜ਼ਰ ਆਈ ਹੈ। ਐਸ਼ਵਰਿਆ ਨੇ ਆਪਣੇ ਲੰਬੇ ਵਾਲ ਖੁੱਲ੍ਹੇ ਰੱਖੇ ਹਨ। ਸੋਸ਼ਲ ਮੀਡੀਆ ਯੂਜ਼ਰਸ ਵੀ ਐਸ਼ਵਰਿਆ ਦੀ ਲੁੱਕ ਨੂੰ ਕਾਫ਼ੀ ਪਸੰਦ ਕਰ ਰਹੇ ਹਨ।

ਇਹ ਵੀ ਪੜ੍ਹੋ : ਵਿਜੇ ਬਾਬੂ ਨੂੰ ਸੁਪਰੀਮ ਕੋਰਟ ਤੋਂ ਮਿਲੀ ਰਾਹਤ, ਅਗਾਊਂ ਜ਼ਮਾਨਤ ’ਚ ਦਖ਼ਲ ਦੇਣ ਤੋਂ ਇਨਕਾਰ

ਫ਼ਿਲਮ ਦੀ ਗੱਲ ਕਰੀਏ ਤਾਂ PONNIYIN SELVAN ਇਕ ਮਹਾਂਕਾਵਿ ਪੀਰੀਅਡ ਡਰਾਮਾ ਹੈ ਜੋ ਕਲਕੀ ਕ੍ਰਿਸ਼ਨਾਮੂਰਤੀ ਦੇ 1955 ’ਚ ਆਈ ਦੇ ਨਾਵਲ PONNIYIN SELVAN  ’ਤੇ ਅਧਾਰਤ ਹੈ। PONNIYIN SELVAN ਦਾ ਬਜਟ 500 ਕਰੋੜ ਦੱਸਿਆ ਜਾ ਰਿਹਾ ਹੈ।

 

ਇਹ ਭਾਰਤੀ ਸਿਨੇਮਾ ਦੀ ਸਭ ਤੋਂ ਮਹਿੰਗੀ ਫ਼ਿਲਮਾਂ ’ਚੋਂ ਇਕ ਹੋਵੇਗੀ, ਇਹ ਇਕ ਮਲਟੀਸਟਾਰਰ ਫ਼ਿਲਮ ਹੈ ਜਿਸ ’ਚ ਜੈਮ ਰਵੀ, ਤ੍ਰਿਸ਼ਾ, ਸ਼ਰਦ ਕੁਮਾਰ, ਵਿਕਰਮ ਬਾਬੂ, ਸ਼ੋਭਿਤਾ ਧੂਲੀਪਾਲਾ, ਪ੍ਰਕਾਸ਼ ਰਾਜ ਅਹਿਮ ਭੂਮਿਕਾਵਾਂ ’ਚ ਨਜ਼ਰ ਆਉਣਗੇ। ਇਸ ਦਾ ਪਹਿਲਾ ਭਾਗ 30 ਸਤੰਬਰ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗਾ। ਇਹ ਹਿੰਦੀ, ਤਾਮਿਲ, ਤੇਲਗੂ, ਮਲਿਆਲਮ ਅਤੇ ਕੰਨੜ ’ਚ ਰਿਲੀਜ਼ ਹੋਵੇਗੀ।
 


Anuradha

Content Editor

Related News