ਸਤਿੰਦਰ ਸੱਤੀ ਨੇ ਗਰੀਬ ਬੱਚਿਆਂ ਨਾਲ ਵੰਡੀਆਂ ਖੁਸ਼ੀਆਂ, ਵੀਡੀਓ ਕੀਤਾ ਸਾਂਝਾ

Tuesday, Nov 05, 2024 - 01:46 PM (IST)

ਸਤਿੰਦਰ ਸੱਤੀ ਨੇ ਗਰੀਬ ਬੱਚਿਆਂ ਨਾਲ ਵੰਡੀਆਂ ਖੁਸ਼ੀਆਂ, ਵੀਡੀਓ ਕੀਤਾ ਸਾਂਝਾ

ਜਲੰਧਰ- ਪੰਜਾਬੀ ਫ਼ਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਸਤਿੰਦਰ ਸੱਤੀ ਆਪਣੀ ਸ਼ਾਇਰੀ ਅਤੇ ਅਦਾਕਾਰੀ ਕਰਕੇ ਜਾਣੀ ਜਾਂਦੀ ਹੈ।

PunjabKesari

ਅਦਾਕਾਰਾ ਨੇ ਮਨੋਰੰਜਨ ਉਦਯੋਗ ਖ਼ਾਸ ਕਰ ਟੈਲੀਵਿਜ਼ਨ ਅਤੇ ਸਟੇਜ ਸ਼ੋਅਜ਼ ਦੀ ਦੁਨੀਆ 'ਚ ਬਤੌਰ ਐਂਕਰ ਅਤੇ ਹੋਸਟ ਵਿਲੱਖਣ ਪਛਾਣ ਅਤੇ ਸ਼ਾਨਦਾਰ ਮੁਕਾਮ ਹਾਸਲ ਕਰ ਚੁੱਕੀ ਹੈ।ਅਦਾਕਾਰਾ ਸੋਸ਼ਲ ਮੀਡੀਆ 'ਤੇ ਕਾਫ਼ੀ ਐਕਟਿਵ ਰਹਿੰਦੀ ਹੈ। ਹਾਲ ਹੀ 'ਚ ਅਦਾਕਾਰਾ ਨੇ ਸਾਂਝਾ ਕੀਤਾ ਹੈ।

PunjabKesari

ਵੀਡੀਓ 'ਚ ਅਦਾਕਾਰਾ ਦੀਵਾਲੀ ਪਟਾਕੇ ਚਲਾ ਕੇ ਨਹੀਂ ਬਲਕਿ ਗਰੀਬ ਝੁੱਗੀਆਂ ਵਾਲਿਆਂ ਨੂੰ ਕੱਪੜੇ ਅਤੇ ਮਿਠਾਈ ਵੰਡ ਕੇ ਮਨਾ ਰਹੀ ਹੈ। ਇਸ ਵੀਡੀਓ ਨੂੰ ਫੈਨਜ਼ ਵੱਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। 

PunjabKesari

ਅਦਾਕਾਰਾ ਨੇ ਇੱਕ ਵੀਡੀਓ ਦੇ ਕੈਪਸ਼ਨ 'ਚ ਲਿਖਿਆ, 'ਕਿਰਤ ਕਰੋ, ਨਾਮ ਜਪੋ, ਵੰਡ ਛਕੋ...ਇਸ ਦੀਵਾਲੀ 'The Shelters' ਨੇ ਸੱਚੇ ਦਿਲੋਂ ਖੁਸ਼ੀਆਂ ਅਤੇ ਪਿਆਰ ਵੰਡਿਆ। ਸਾਡੀ "ਗਿਫ਼ਟ ਟੂ ਅਣਨੋਨ" ਮੁਹਿੰਮ ਦੀ ਸ਼ੁਰੂਆਤ ਇਹੀ ਸੋਚ ਨਾਲ ਕੀਤੀ ਗਈ ਸੀ ਕਿ ਉਹ ਲੋੜਵੰਦ ਲੋਕ, ਜਿਹਨਾਂ ਨੇ ਕਦੇ ਨਹੀਂ ਸੋਚਿਆ ਹੋਵੇਗਾ ਕਿ ਉਨ੍ਹਾਂ ਨੂੰ ਨਵੇਂ ਕੱਪੜੇ ਜਾਂ ਮਿਠਾਈਆਂ ਮਿਲਣਗੀਆਂ, ਉਹ ਵੀ ਇਸ ਖੁਸ਼ੀ ਦਾ ਹਿੱਸਾ ਬਣ ਸਕਣ।

PunjabKesari

ਇਸ ਮੁਹਿੰਮ ਦਾ ਮਕਸਦ ਹੈ ਕਿ ਉਨ੍ਹਾਂ ਲੋਕਾਂ ਤੱਕ ਤੋਹਫ਼ੇ ਪਹੁੰਚਾਏ ਜਾਣ ਜਿਨ੍ਹਾਂ ਨੇ ਇਹ ਦਾਨ ਬਸ ਪ੍ਰਭੂ ਤੋਂ ਹੀ ਮੰਗਿਆ ਹੋਵੇ।'ਅਦਾਕਾਰਾ ਨੇ ਅੱਗੇ ਲਿਖਿਆ, 'ਪਿਛਲੇ 5-6 ਸਾਲਾਂ ਤੋਂ 'The Shelters' ਇਹ ਮੁਹਿੰਮ ਚਲਾ ਰਹੇ ਹਨ ਅਤੇ ਮੈਂ ਬਹੁਤ ਹੀ ਖੁਸ਼ਕਿਸਮਤ ਮਹਿਸੂਸ ਕਰਦੀ ਹਾਂ ਕਿ ਮੈਂ ਵੀ ਇਸ ਯਾਤਰਾ ਦਾ ਹਿੱਸਾ ਬਣ ਸਕੀ। ਮੇਰਾ ਮਨ ਭਰ ਕੇ ਆ ਜਾਂਦਾ ਹੈ ਜਦੋਂ ਮੈਂ ਇਸ ਤੋਹਫ਼ੇ ਨੂੰ ਹਰ ਸਾਲ ਦੀਵਾਲੀ 'ਤੇ ਲੋੜਵੰਦ ਲੋਕਾਂ ਤੱਕ ਪਹੁੰਚਾਉਂਦੀ ਹਾਂ।

 

 
 
 
 
 
 
 
 
 
 
 
 
 
 
 
 

A post shared by Satinder Satti (@satindersatti)

ਕੰਮ ਦੀ ਗੱਲ ਕਰੀਏ ਤਾਂ ਅਦਾਕਾਰਾ ਆਏ ਦਿਨ ਆਪਣੀਆਂ ਸ਼ਾਨਦਾਰ ਵੀਡੀਓਜ਼ ਨਾਲ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ ਅਤੇ ਇਸ ਤੋਂ ਇਲਾਵਾ ਅਦਾਕਾਰਾ ਨਵ ਬਾਜਵਾ ਨਾਲ ਫ਼ਿਲਮ 'ਰੇਡੂਆ ਰਿਟਰਨ' ਨੂੰ ਲੈ ਕੇ ਚਰਚਾ ਬਟੋਰ ਰਹੀ ਹੈ, ਇਹ ਫਿਲਮ 22 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Priyanka

Content Editor

Related News