ਸਤਿੰਦਰ ਸਰਤਾਜ ਨੂੰ LIVE SHOW ਮਾਮਲੇ 'ਚ ਅਦਾਲਤ ਵਲੋਂ ਵੱਡੀ ਰਾਹਤ

Thursday, Nov 07, 2024 - 02:16 PM (IST)

ਸਤਿੰਦਰ ਸਰਤਾਜ ਨੂੰ LIVE SHOW ਮਾਮਲੇ 'ਚ ਅਦਾਲਤ ਵਲੋਂ ਵੱਡੀ ਰਾਹਤ

ਚੰਡੀਗੜ੍ਹ- ਸੂਫੀ ਗਾਇਕ ਸਤਿੰਦਰ ਸਰਤਾਜ ਦੇ ਕਪੂਰਥਲਾ 'ਚ ਹੋਣ ਵਾਲੇ ਲਾਈਵ ਸ਼ੋਅ ਨੂੰ ਲੈ ਕੇ ਕੋਰਟ ਦੀ ਸੁਣਵਾਈ ਤੋਂ ਬਾਅਦ ਕਪੂਰਥਲਾ ਦੇ ਗੁਰੂ ਨਾਨਕ ਸਟੇਡੀਅਮ 'ਚ ਸ਼ੋਅ ਦੀ ਇਜਾਜ਼ਤ ਆਖ਼ਰਕਾਰ ਮਿਲ ਗਈ ਹੈ। ਅਸਲ 'ਚ ਕਪੂਰਥਲਾ ਦੇ ਡੀਸੀ ਅਤੇ ਸਪੋਰਟਸ ਡਾਇਰੈਕਟਰ ਦੇ ਲਿਖਤੀ ਬਿਆਨਾਂ ਦੇ ਆਧਾਰ ’ਤੇ ਜਿਵੇਂ ਹੀ ਸ਼ਿਕਾਇਤਕਰਤਾ ਨੂੰ ਇਹ ਅਹਿਸਾਸ ਹੋਇਆ ਕਿ ਕੋਰਟ ਵਿੱਚ ਫੈਸਲਾ ਸਤਿੰਦਰ ਸਰਤਾਜ ਦੇ ਹੱਕ 'ਚ ਜਾਵੇਗਾ, ਉਸ ਨੇ ਆਪਣੀ ਪਟੀਸ਼ਨ ਹੀ ਵਾਪਸ ਲੈ ਲਈ ਅਤੇ ਕਪੂਰਥਲਾ ਸ਼ੋਅ ਤੇ ਛਾਏ ਹੋਏ ਅਣਸੁਝੇ ਬੱਦਲ ਹਟ ਗਏ।

ਇਹ ਵੀ ਪੜ੍ਹੋ- ਸਲਮਾਨ ਤੋਂ ਬਾਅਦ ਸ਼ਾਹਰੁਖ ਖਾਨ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ

ਜ਼ਿਕਰਯੋਗ ਹੈ ਕਿ ਪੰਜਾਬ ਸਮੇਤ ਦੇਸ਼-ਵਿਦੇਸ਼ 'ਚ ਸੂਫੀ ਗਾਇਕ ਸਤਿੰਦਰ ਸਰਤਾਜ ਦੇ ਲਾਈਵ ਸ਼ੋਅ ਲਈ ਲੋਕਾਂ 'ਚ ਬੇਹੱਦ ਉਤਸ਼ਾਹ ਹੁੰਦਾ ਹੈ ਅਤੇ ਵੱਡੀ ਭੀੜ ਉਨ੍ਹਾਂ ਦੇ ਲਾਈਵ ਸ਼ੋਆਂ ਦਾ ਅਨੰਦ ਮਾਣਦੀ ਹੈ। ਸਤਿੰਦਰ ਸਰਤਾਜ ਲਾਈਵ ਸ਼ੋਅ 'ਚ ਤਿੰਨ ਘੰਟਿਆਂ ਤੱਕ ਆਪਣੀ ਗਾਇਕੀ ਨਾਲ ਸ਼ਰੋਤਿਆਂ ਨੂੰ ਬੰਨ੍ਹੇ ਰੱਖਣ 'ਚ ਮਾਹਰ ਹਨ। ਸਤਿੰਦਰ ਸਰਤਾਜ ਦੇ ਕਪੂਰਥਲਾ ਲਾਈਵ ਸ਼ੋਅ ਨੂੰ ਲੈ ਕੇ ਉਨ੍ਹਾਂ ਦੇ ਸ਼ਰੋਤਿਆਂ ਅਤੇ ਪ੍ਰਸ਼ੰਸਕਾਂ 'ਚ ਵੱਡਾ ਉਤਸ਼ਾਹ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Priyanka

Content Editor

Related News