ਸ਼ੋਅ ਦੌਰਾਨ ਬੋਲੇ ਦਿਲਜੀਤ ਦੋਸਾਂਝ, ਗੁਜਰਾਤ ਵਾਂਗੂ ਅੰਮ੍ਰਿਤਸਰ ਸਾਹਿਬ ਨੂੰ ਵੀ DRy City ਐਲਾਨਿਆ ਜਾਵੇ
Monday, Nov 18, 2024 - 02:03 PM (IST)
ਜਲੰਧਰ- ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੇ ਲਾਈਵ ਕੰਸਰਟ 'ਦਿਲ-ਲੁਮਿਨਾਟੀ ਟੂਰ' ਨੂੰ ਲੈ ਕੇ ਸੁਰਖੀਆਂ 'ਚ ਹਨ। ਇਸ ਕੰਸਰਟ ਰਾਹੀਂ ਕਈ ਸੂਬਿਆਂ 'ਚ ਗਾਇਕ ਪੇਸ਼ਕਾਰੀ ਕਰ ਰਹੇ ਹਨ। ਪਿਛਲੇ ਮਹੀਨੇ ਜੈਪੁਰ ਤੋਂ ਬਾਅਦ ਦਿਲਜੀਤ ਦਾ ਕੰਸਰਟ 15 ਨਵੰਬਰ ਨੂੰ ਹੈਦਰਾਬਾਦ 'ਚ ਸੀ, ਜਿਸ ਕਾਰਨ ਤੇਲੰਗਾਨਾ ਸਰਕਾਰ ਨੇ ਉਨ੍ਹਾਂ ਨੂੰ ਨੋਟਿਸ ਭੇਜਿਆ ਸੀ। ਨੋਟਿਸ ਵਿੱਚ ਕਿਹਾ ਗਿਆ ਸੀ ਕਿ ਗਾਇਕ ਆਪਣੇ ਸਮਾਗਮ ਦੌਰਾਨ ਕੋਈ ਵੀ ਗੀਤ ਨਹੀਂ ਗਾਉਣਗੇ ਜੋ ਸ਼ਰਾਬ ਨੂੰ ਉਤਸ਼ਾਹਿਤ ਕਰਦਾ ਹੋਵੇ। ਹੁਣ ਦਿਲਜੀਤ ਦੋਸਾਂਝ ਨੇ ਸਰਕਾਰ ਦੇ ਇਸ ਨੋਟਿਸ ਨੂੰ ਖੁੱਲ੍ਹੀ ਚੁਣੌਤੀ ਦਿੱਤੀ ਹੈ।
ਇਹ ਵੀ ਪੜ੍ਹੋ- Badshah ਨੇ ਪਕਿਸਤਾਨੀ ਅਦਾਕਾਰਾ ਹਾਨੀਆ ਨੂੰ ਲਗਾਇਆ ਗਲੇ, ਵੀਡੀਓ ਵਾਇਰਲ
ਬੀਤੀ ਰਾਤ ਗੁਜਰਾਤ ਕੰਸਰਟ ਤੋਂ ਗਾਇਕ ਦਿਲਜੀਤ ਦੋਸਾਂਝ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਇਆ ਹੈ। ਇਸ ਵੀਡੀਓ 'ਚ ਉਹ ਕਹਿੰਦੇ ਹਨ, 'ਖੁਸ਼ਖਬਰੀ ਇਹ ਹੈ ਕਿ ਮੈਨੂੰ ਅੱਜ ਕੋਈ ਨੋਟਿਸ ਨਹੀਂ ਮਿਲਿਆ ਹੈ। ਇਸ ਤੋਂ ਵੱਡੀ ਖੁਸ਼ਖਬਰੀ ਇਹ ਹੈ ਕਿ ਅੱਜ ਮੈਂ ਸ਼ਰਾਬ 'ਤੇ ਕੋਈ ਗੀਤ ਨਹੀਂ ਗਾਉਣ ਜਾ ਰਿਹਾ। ਪੁੱਛੋ ਕਿਉਂ ਨਹੀਂ? ਮੈਂ ਨਹੀਂ ਗਾਵਾਂਗਾ ਕਿਉਂਕਿ ਗੁਜਰਾਤ ਇੱਕ DRy ਸੂਬਾ ਹੈ।ਉਨ੍ਹਾਂ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਗੁਜਰਾਤ ਵਾਂਗੂੰ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਵੀ Dry City ਐਲਾਨ ਕੀਤਾ ਜਾਵੇ।
ਇਹ ਵੀ ਪੜ੍ਹੋ- ਜਲਸਾ ਦੇ ਬਾਹਰ ਮਿਲਣ ਆਏ ਫੈਨਜ਼ ਨੂੰ ਅਮਿਤਾਭ ਬੱਚਨ ਨੇ ਵੰਡੇ ਤੋਹਫ਼ੇ, ਵੀਡੀਓ ਵਾਇਰਲ
ਉਨ੍ਹਾਂ ਨੇ ਸਹੁੰ ਚੁੱਕਣ ਦੀ ਗੱਲ ਵੀ ਕੀਤੀ ਅਤੇ ਰਾਜ ਸਰਕਾਰਾਂ ਨੂੰ ਵੀ ਪੁੱਛਿਆ ਕਿ ਕੀ ਅਜਿਹਾ ਹੋ ਸਕਦਾ ਹੈ? ਗਾਇਕ ਨੇ ਇਹ ਵੀ ਦਾਅਵਾ ਕੀਤਾ ਕਿ ਸ਼ਰਾਬ ਆਮਦਨ ਦਾ ਵੱਡਾ ਸਰੋਤ ਹੈ। ਉਨ੍ਹਾਂ ਕੋਰੋਨਾ ਦੌਰ ਬਾਰੇ ਵੀ ਦੱਸਿਆ ਕਿ ਉਸ ਸਮੇਂ ਸਭ ਕੁਝ ਬੰਦ ਸੀ ਪਰ ਠੇਕੇ ਬੰਦ ਨਹੀਂ ਹੋਏ ਸਨ। ਦਿਲਜੀਤ ਨੇ ਕਿਹਾ ਕਿ ਨੌਜਵਾਨਾਂ ਨੂੰ ਮੂਰਖ ਨਹੀਂ ਬਣਾਇਆ ਜਾ ਸਕਦਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।