ਗਿੱਪੀ ਗਰੇਵਾਲ ਦਾ ਫੈਨਜ਼ ਲਈ ਇਹ ਖ਼ਾਸ ਤੋਹਫ਼ਾ
Sunday, Oct 27, 2024 - 04:43 PM (IST)

ਜਲੰਧਰ- ਪੰਜਾਬੀ ਸਿਨੇਮਾ ਲਈ ਕਈ ਚਰਚਿਤ ਅਤੇ ਸਫ਼ਲ ਫਿਲਮਾਂ ਦਾ ਨਿਰਮਾਣ ਅਤੇ ਨਿਰਦੇਸ਼ਨ ਇਕੱਠਿਆਂ ਕਰ ਚੁੱਕੇ ਹਨ ਗਿੱਪੀ ਗਰੇਵਾਲ ਅਤੇ ਅਮਰ ਹੁੰਦਲ, ਜੋ ਆਪਣੇ ਇੱਕ ਹੋਰ ਅਹਿਮ ਫਿਲਮ ਪ੍ਰੋਜੈਕਟ 'ਧੰਨਾ ਭਗਤ' ਨੂੰ ਸਾਹਮਣੇ ਲਿਆਉਣ ਜਾ ਰਹੇ ਹਨ, ਜਿਸ ਸੰਬੰਧਤ ਰਸਮੀ ਐਲਾਨ ਅੱਜ ਉਨ੍ਹਾਂ ਦੁਆਰਾ ਕਰ ਦਿੱਤਾ ਗਿਆ ਹੈ, ਜਿਨ੍ਹਾਂ ਦੀ ਇਹ ਇੱਕ ਹੋਰ ਨਵੀਂ ਪੰਜਾਬੀ ਫੀਚਰ ਫਿਲਮ ਜਲਦ ਆਨ ਫਲੌਰ ਪੜਾਅ ਦਾ ਹਿੱਸਾ ਬਣਨ ਜਾ ਰਹੀ ਹੈ।'ਹੰਬਲ ਮੋਸ਼ਨ ਪਿਕਚਰਜ਼' ਦੇ ਬੈਨਰ ਹੇਠ ਪੇਸ਼ ਕੀਤੀ ਜਾ ਰਹੀ ਇਸ ਧਾਰਮਿਕ ਫਿਲਮ ਦੇ ਨਿਰਮਾਤਾ ਗਿੱਪੀ ਗਰੇਵਾਲ ਅਤੇ ਰਵਨੀਤ ਕੌਰ ਗਰੇਵਾਲ, ਜਦਕਿ ਸਹਿ ਨਿਰਮਾਣਕਾਰ ਭਾਨਾ ਐਲਏ ਅਤੇ ਵਿਨੋਦ ਅਸਵਾਲ ਹਨ, ਜਿਨ੍ਹਾਂ ਤੋਂ ਇਲਾਵਾ ਕਾਰਜਕਾਰੀ ਨਿਰਮਾਤਾ ਦੀ ਜ਼ਿੰਮੇਵਾਰੀ ਹਰਦੀਪ ਦੁੱਲਟ ਨਿਭਾਉਣਗੇ।
ਹਾਲ ਹੀ 'ਚ ਰਿਲੀਜ਼ ਹੋਈ ਅਤੇ ਦੁਨੀਆ ਭਰ ਵਿੱਚ ਅਪਾਰ ਕਾਮਯਾਬੀ ਹਾਸਲ ਕਰ ਰਹੀ 'ਅਰਦਾਸ ਸਰਬੱਤ ਦੇ ਭਲੇ ਦੀ' ਕਾਮਯਾਬੀ ਤੋਂ ਬਾਅਦ ਗਿੱਪੀ ਗਰੇਵਾਲ ਅਤੇ ਉਨ੍ਹਾਂ ਦੇ ਘਰੇਲੂ ਪ੍ਰੋਡੋਕਸ਼ਨ ਹਾਊਸ 'ਹੰਬਲ ਮੋਸ਼ਨ ਪਿਕਚਰਜ਼' ਵੱਲੋਂ ਐਲਾਨੀ ਗਈ ਬੈਕ-ਟੂ-ਬੈਕ ਇਹ ਦੂਜੀ ਫਿਲਮ ਹੋਵੇਗੀ, ਜਿਨ੍ਹਾਂ ਵੱਲੋਂ ਇਸ ਤੋਂ ਪਹਿਲਾਂ 'ਅਕਾਲ' ਦਾ ਐਲਾਨ ਅਤੇ ਆਗਾਜ਼ ਕੀਤਾ ਜਾ ਚੁੱਕਿਆ ਹੈ।
ਇਹ ਖ਼ਬਰ ਵੀ ਪੜ੍ਹੋ - ਇਸ ਮਸ਼ਹੂਰ ਗਾਇਕਾ ਦੇ ਠੀਕ ਹੋਣ ਲਈ ਲੋਕ ਕਰ ਰਹੇ ਪੂਜਾ
ਸਾਲ 1974 ਵਿੱਚ ਰਿਲੀਜ਼ ਹੋਈ 'ਭਗਤ ਧੰਨਾ ਜੱਟ' ਦਾ ਨਿਰਮਾਣ ਅਤੇ ਨਿਰਦੇਸ਼ਨ ਰੁਸਤਮ-ਏ-ਹਿੰਦ ਰਹੇ ਮਰਹੂਮ ਦਾਰਾ ਸਿੰਘ ਵੱਲੋਂ ਕੀਤਾ ਗਿਆ ਸੀ, ਜਿਨ੍ਹਾਂ ਦੀ ਮੁੱਖ ਭੂਮਿਕਾ ਨਾਲ ਸਜੀ ਇਹ ਫਿਲਮ ਅਪਾਰ ਕਾਮਯਾਬੀ ਹਾਸਿਲ ਕਰਨ ਵਿੱਚ ਸਫ਼ਲ ਰਹੀ ਸੀ, ਜਿਸ ਦੇ ਲਗਭਗ ਪੰਜ ਦਹਾਕਿਆਂ ਬਾਅਦ ਮੁੜ ਵਜ਼ੂਦ ਵਿੱਚ ਆਉਣ ਜਾ ਰਹੀ ਉਕਤ ਧਾਰਮਿਕ ਫਿਲਮ, ਜੋ ਇੱਕ ਵਾਰ ਫਿਰ ਇਤਿਹਾਸ ਵਿੱਚ ਆਪਣਾ ਨਾਂਅ ਦਰਜ ਕਰਵਾ ਚੁੱਕੇ ਧੰਨਾ ਭਗਤ ਦੇ ਜੀਵਨ ਅਤੇ ਸੇਵਾ ਨੂੰ ਸਿਲਵਰ ਸਕ੍ਰੀਨ ਉਤੇ ਪ੍ਰਤੀਬਿੰਬ ਕਰੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8