ਭਾਰਤ ਦੇ ਲੋਕਾਂ ’ਤੇ ਚੜ੍ਹੇਗਾ ਗਾਇਕ ਏਪੀ ਢਿੱਲੋਂ ਦਾ ਰੰਗ, ਜਾਣੋ ਕਿੱਥੇ- ਕਿੱਥੇ ਹੋਵੇਗਾ ਕੰਸਰਟ

Saturday, Nov 30, 2024 - 04:20 PM (IST)

ਭਾਰਤ ਦੇ ਲੋਕਾਂ ’ਤੇ ਚੜ੍ਹੇਗਾ ਗਾਇਕ ਏਪੀ ਢਿੱਲੋਂ ਦਾ ਰੰਗ, ਜਾਣੋ ਕਿੱਥੇ- ਕਿੱਥੇ ਹੋਵੇਗਾ ਕੰਸਰਟ

ਮੁੰਬਈ- ਪੰਜਾਬੀ ਗਾਇਕ ਏ.ਪੀ.ਢਿਲੋਂ ਸ਼ਨੀਵਾਰ ਸਵੇਰੇ ਆਪਣੇ ਬ੍ਰਾਊਨਪ੍ਰਿੰਟ ਇੰਡੀਆ ਟੂਰ ਦੀ ਸ਼ੁਰੂਆਤ ਕਰਨ ਲਈ ਮੁੰਬਈ ਪਹੁੰਚੇ। ਉਨ੍ਹਾਂ ਦੇ ਭਾਰਤ ਆਉਣ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਸਾਹਮਣੇ ਆਈਆਂ ਹਨ।ਦੱਸ ਦਈਏ ਕਿ ਇੱਕ ਇੰਸਟਾਗ੍ਰਾਮ ਵੀਡੀਓ ਵਿੱਚ ਗਾਇਕ ਨੂੰ ਮੁੰਬਈ ਏਅਰਪੋਰਟ ਤੋਂ ਬਾਹਰ ਨਿਕਲਦੇ ਦੇਖਿਆ ਜਾ ਸਕਦਾ ਹੈ। ਇਸ ਦੌਰਾਨ ਉਹ ਮੀਡੀਆ ਦੇ ਰੂਬਰੂ ਵੀ ਹੋਏ ਉੱਥੇ ਮੌਜੂਦ ਪਾਪਰਾਜ਼ੀ ਨੇ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਲਈ ਆਪਣੇ ਪਿਆਰ ਦਾ ਇਜ਼ਹਾਰ ਵੀ ਕੀਤਾ। ਗਾਇਕ ਇਸ ਦੌਰਾਨ ਮੁਸਕਰਾਉਂਦੇ ਹੋਏ ਨਜ਼ਰ ਆਏ। 

 

 
 
 
 
 
 
 
 
 
 
 
 
 
 
 
 

A post shared by Viral Bhayani (@viralbhayani)

ਜਾਣੋ ਕਿੱਥੇ ਕਿੱਥੇ ਹੋਵੇਗਾ ਕੰਸਰਟ 
ਦੱਸ ਦਈਏ ਕਿ ਏ.ਪੀ.ਢਿਲੋਂ ਦੇ ਕੰਸਰਟ ਦਾ ਇੰਡੀਆ ਟੂਰ 7 ਦਸੰਬਰ ਨੂੰ ਮੁੰਬਈ ਤੋਂ ਸ਼ੁਰੂ ਹੋਵੇਗਾ ਅਤੇ ਫਿਰ 14 ਦਸੰਬਰ ਨੂੰ ਨਵੀਂ ਦਿੱਲੀ, ਆਖਰੀ 21 ਦਸੰਬਰ ਨੂੰ ਚੰਡੀਗੜ੍ਹ ਵਿਖੇ ਹੋਵੇਗਾ। ਇਸ ਸਬੰਧੀ ਗਾਇਕ ਨੇ ਕਾਫੀ ਸਮਾਂ ਪਹਿਲਾਂ ਪੋਸਟ ਸ਼ਾਂਝੀ ਕੀਤੀ ਸੀ।

ਇਹ ਵੀ ਪੜ੍ਹੋ- Urfi Javed ਵੇਚ ਰਹੀ ਹੈ ਆਪਣੀ ਡਰੈੱਸ, ਕੀਮਤ ਜਾਣ ਉੱਡ ਜਾਣਗੇ ਹੋਸ਼

ਰਿਕਾਰਡ ਕੀਤਾ ਕਾਇਮ
ਜ਼ਿਕਰਯੋਗ ਹੈ ਕਿ ਸ਼ੋਅ ਲਈ ਟਿਕਟ ਬੁਕਿੰਗ ਸ਼ੁਰੂ ਹੋ ਗਈ ਹੈ। 29 ਸਤੰਬਰ 2024 ਦੇ ਸ਼ੋਅ ਲਈ ਟਿਕਟਾਂ ਵੀ ਉਪਲਬਧ ਹੋਣੀਆਂ ਸ਼ੁਰੂ ਹੋ ਗਈਆਂ ਹਨ। ਜਾਣਕਾਰੀ ਅਨੁਸਾਰ ਲਾਈਵ ਸ਼ੋਅ ਦੀਆਂ ਟਿਕਟਾਂ ਲਾਈਵ ਹੋਣ ਦੇ 15 ਮਿੰਟ ਦੇ ਅੰਦਰ ਹੀ ਗਾਇਕ ਨੇ 10 ਕਰੋੜ ਰੁਪਏ ਕਮਾ ਲਏ, ਇਹ ਇੱਕ ਵੱਡਾ ਰਿਕਾਰਡ ਹੈ। ਪਹਿਲਾ ਸ਼ੋਅ 7 ਦਸੰਬਰ 2024 ਨੂੰ ਮੁੰਬਈ ਉਸ ਤੋਂ ਬਾਅਦ 14 ਦਸੰਬਰ ਨੂੰ ਨਵੀਂ ਦਿੱਲੀ ਅਤੇ 21 ਦਸੰਬਰ ਨੂੰ ਚੰਡੀਗੜ੍ਹ ਵਿਖੇ ਹੋਵੇਗਾ। ਇਸ ਨੂੰ ਲੈ ਕੇ ਪ੍ਰਸ਼ੰਸਕ ਕਾਫੀ ਖੁਸ਼ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

Priyanka

Content Editor

Related News