ਗਾਇਕ ਰੌਸ਼ਨ ਪ੍ਰਿੰਸ ਰਿਸ਼ੀਕੇਸ਼ ਦੇ ਗੰਗਾਘਾਟ ਵਿਖੇ ਹੋਏ ਨਤਮਸਤਕ
Tuesday, Dec 31, 2024 - 04:04 PM (IST)
ਐਂਟਰਟੇਨਮੈਂਟ ਡੈਸਕ : ਪੰਜਾਬੀ ਸਿਨੇਮਾ ਅਤੇ ਸੰਗੀਤ ਦੇ ਖੇਤਰ ਵਿਚ ਖ਼ਾਸ ਪਛਾਣ ਬਣਾਉਣ ਵਾਲੇ ਅਦਾਕਾਰ ਅਤੇ ਗਾਇਕ ਰੌਸ਼ਨ ਪ੍ਰਿੰਸ ਅੱਜਕੱਲ੍ਹ ਪੂਰੀ ਤਰ੍ਹਾਂ ਰੂਹਾਨੀਅਤ ਦੇ ਰੰਗਾਂ ਵਿਚ ਰੰਗੇ ਨਜ਼ਰੀ ਆ ਰਹੇ ਹਨ। ਇਸੇ ਧਾਰਮਿਕ ਬਿਰਤੀ ਦਾ ਅਹਿਸਾਸ ਕਰਵਾ ਰਿਹਾ ਹੈ ਉਨ੍ਹਾਂ ਦੁਆਰਾ ਆਰੰਭਿਆ ਗਿਆ ਉੱਤਰਾਖੰਡ ਦੌਰਾ, ਜਿਸ ਦੌਰਾਨ ਉਹ ਰਿਸ਼ੀਕੇਸ਼ ਦੇ ਗੰਗਾਘਾਟ ਵਿਖੇ ਵੀ ਉਚੇਚੇ ਤੌਰ 'ਤੇ ਨਤਮਸਤਕ ਹੋਏ ਅਤੇ ਇੱਥੋਂ ਦੇ ਪਾਣੀਆਂ ਨੂੰ ਪ੍ਰਣਾਮ ਕਰਦਿਆਂ ਅਪਣੀ ਇਸ ਧਾਰਮਿਕ ਆਸਥਾ ਦਾ ਪ੍ਰਗਟਾਵਾ ਕੀਤਾ।
ਇਹ ਖ਼ਬਰ ਵੀ ਪੜ੍ਹੋ - ਦਿਲਜੀਤ ਦੋਸਾਂਝ ਕਾਰਨ ਪੰਜਾਬ ਸਰਕਾਰ ਹੋਵੇਗੀ ਮਾਲਾ-ਮਾਲ, ਜਾਣੋ ਕਿਵੇਂ
ਦਿੱਲੀ ਵਿਖੇ ਹਾਲ ਹੀ ਵਿਚ ਸੰਪੰਨ ਹੋਏ ਸ਼੍ਰੀ ਬਾਲਾਜੀ ਮਹੋਤਸਵ ਦਾ ਬਤੌਰ ਗਾਇਕ ਅਹਿਮ ਹਿੱਸਾ ਰਹੇ ਰੌਸ਼ਨ ਪ੍ਰਿੰਸ ਦੀ ਧਾਰਮਿਕ ਗਾਇਕੀ ਖਾਸ ਕਰ ਭਜਨਾਂ ਦੀ ਦੁਨੀਆਂ ਵਿਚ ਅੱਜਕੱਲ੍ਹ ਪੂਰੀ ਤੂਤੀ ਬੋਲ ਰਹੀ ਹੈ, ਜੋ ਸ਼੍ਰੀ ਖਾਟੂ ਸ਼ਿਆਮ ਦੇ ਦੁਆਰਿਆਂ ਅਤੇ ਗਲਿਆਰਿਆਂ ਵਿਚ ਵੀ ਅਪਣਾ ਅਧਾਰ ਦਾਇਰਾ ਕਾਫ਼ੀ ਵਿਸ਼ਾਲ ਕਰਦੇ ਜਾ ਰਹੇ ਹਨ,। ਇਨ੍ਹਾਂ ਦੀ ਭਜਨ ਸ਼ੈਲੀ ਨੂੰ ਭਗਤਜਨਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ, ਜਿਸ ਦਾ ਇਜ਼ਹਾਰ ਉਨ੍ਹਾਂ ਵੱਲੋਂ ਲਗਾਤਾਰ ਜਾਰੀ ਕੀਤੇ ਜਾ ਰਹੇ ਭਜਨ ਐਲਬਮ ਵੀ ਕਰਵਾ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ - ਦਿਲਜੀਤ ਦੋਸਾਂਝ ਦੇ Dil Luminati Tour ਦਾ ਆਖ਼ਰੀ ਕੰਸਰਟ ਅੱਜ ਲੁਧਿਆਣਾ ‘ਚ
ਵਰਕਫਰੰਟ ਦੀ ਗੱਲ ਕਰੀਏ ਤਾਂ ਰੌਸ਼ਨ ਪ੍ਰਿੰਸ ਲਈ ਸਾਲ 2024 ਕੋਈ ਬਹੁਤਾ ਵਧੀਆ ਸਾਬਿਤ ਨਹੀਂ ਹੋਇਆ। ਉਨ੍ਹਾਂ ਦੀਆਂ ਕਈ ਪੰਜਾਬੀ ਫ਼ਿਲਮਾਂ ਬਹੁਤੀਆਂ ਸਫਲ ਸਾਬਿਤ ਨਹੀਂ ਹੋ ਸਕੀਆਂ। ਇਸ ਲਿਸਟ ਵਿਚ 'ਸਰਦਾਰਾ ਐਂਡ ਸੰਨਜ਼', 'ਜੀ ਵਾਈਫ ਜੀ', 'ਬੂ ਮੈਂ ਡਰ ਗਈ', 'ਬਿਨ੍ਹਾਂ ਬੈਂਡ ਚੱਲ ਇੰਗਲੈਂਡ' ਆਦਿ ਸ਼ੁਮਾਰ ਰਹੀਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।