ਮਸ਼ਹੂਰ ਪੰਜਾਬੀ ਗਾਇਕ ਦੀ ਮਾਂ ਦਾ ਹੋਇਆ ਦੇਹਾਂਤ
Thursday, Dec 26, 2024 - 06:12 PM (IST)
ਐਂਟਰਟੇਨਮੈਂਟ ਡੈਸਕ- ਮਸ਼ਹੂਰ ਪੰਜਾਬੀ ਗਾਇਤ ਕਮਲ ਖਾਨ ਦੀ ਮਾਂ ਦਾ ਦੇਹਾਂਤ ਹੋ ਗਿਆ ਹੈ। ਇਸ ਦੀ ਜਾਣਕਾਰੀ ਗਾਇਕ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਸਾਂਝੀ ਕੀਤੀ ਹੈ। ਕਮਲ ਖਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਟੋਰੀ ਪਾ ਕੇ ਇਹ ਦੁਖਦ ਖਬਰ ਸਾਂਝੀ ਕੀਤੀ ਹੈ।
ਮਾਂ ਤੋਂ ਲਈ ਸੀ ਸੰਗੀਤ ਦੀ ਸ਼ੁਰੂਆਤੀ ਸਿੱਖਿਆ
ਕਮਲ ਖਾਨ ਨੇ ਸੰਗੀਤ ਦੀ ਸ਼ੁਰੂਆਤੀ ਸਿੱਖਿਆ ਆਪਣੇ ਚਾਚਾ ਸ਼ੌਕਤ ਅਲੀ ਦੀਵਾਨਾ ਤੇ ਆਪਣੀ ਮਾਤਾ ਸਰਬਜੀਤ ਕੌਰ ਤੋਂ ਲਈ । ਇਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਪੜਾਈ ਛੱਡ ਕੇ ਸੰਗੀਤ ਪ੍ਰਤੀਯੋਗਤਾਵਾਂ ਤੇ ਸੰਗੀਤਕ ਪ੍ਰੋਗਰਾਮਾਂ 'ਚ ਹਿੱਸਾ ਲੈਣਾ ਸ਼ੁਰੂ ਕਰ ਦਿਤਾ। ਕਮਾਲ ਖਾਨ 4 ਸਾਲ ਦੀ ਉਮਰ 'ਚ ਹੀ ਸੰਗੀਤ ਨਾਲ ਜੁੜ ਗਿਆ ਸੀ।
ਦੱਸਣਯੋਗ ਹੈ ਕਿ ਕਮਲ ਖ਼ਾਨ ਬਚਪਨ 'ਚ ਹੀ ਗਾਉਣ ਦਾ ਸ਼ੌਂਕ ਪੈ ਗਿਆ ਸੀ ਪਰ ਗਾਇਕੀ ਦੇ ਖੇਤਰ 'ਚ ਕਮਲ ਖ਼ਾਨ ਨੂੰ ਉਦੋਂ ਪਛਾਣ ਮਿਲੀ ਜਦੋਂ ਉਨ੍ਹਾਂ ਨੇ ਟੀ. ਵੀ. ਰਿਐਲਿਟੀ ਸ਼ੋਅ 'ਸਾ ਰੇ ਗਾ ਮਾ' 'ਚ ਜਿੱਤਿਆ। ਇਸ ਤੋਂ ਬਾਅਦ ਕਮਲ ਖ਼ਾਨ ਨੇ ਕਦੇ ਵੀ ਪਿੱਛੇ ਮੁੜਕੇ ਨਹੀਂ ਦੇਖਿਆ ਅਤੇ ਉਨ੍ਹਾਂ ਨੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦਿੱਤੇ। ਕਮਲ ਖ਼ਾਨ ਨੇ ਪਹਿਲੀ ਵਾਰ ਫ਼ਿਲਮ 'ਤੀਸ ਮਾਰ ਖਾਨ' 'ਚ 'ਵੱਲ੍ਹਾ ਵੱਲ੍ਹਾ' ਗੀਤ ਗਾਇਆ ਸੀ। ਇਸੇ ਤਰ੍ਹਾਂ 'ਡਰਟੀ ਪਿਕਚਰ' 'ਚ 'ਇਸ਼ਕ ਸੂਫੀਆਨਾ', ਫ਼ਿਲਮ 'ਯਾਰਾਂ ਦੇ ਯਾਰ' 'ਚ 'ਫਰਾਰ' ਅਤੇ 'ਮੌਜਾਂ' ਵਰਗੇ ਗੀਤ ਗਾ ਕੇ ਸੰਗੀਤ ਜਗਤ 'ਚ ਧਾਕ ਜਮਾਈ ਹੈ। ਬਾਲੀਵੁੱਡ ਦੇ ਨਾਲ ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਸੁਪਰ ਹਿੱਟ ਗੀਤ ਦਿੱਤੇ ਹਨ। ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ 'ਚ ਵੀ ਗੀਤ ਗਾ ਚੁੱਕੇ ਹਨ।