ਮੂੰਹ ਲੁਕਾ ਕੇ ਦਿਲਜੀਤ ਦੇ ਸ਼ੋਅ 'ਚ ਪਹੁੰਚੀ ਪ੍ਰਸਿੱਧ ਗਾਇਕਾ, ਲਾ ਦਿੱਤੇ ਗੰਭੀਰ ਇਲਜ਼ਾਮ

Monday, Dec 02, 2024 - 04:50 PM (IST)

ਚੰਡੀਗੜ੍ਹ- ਪੰਜਾਬੀ ਸਿਨੇਮਾ ਦੇ ਰਾਕਸਟਾਰ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੇ ਦਿਲ-ਲੁਮੀਨਾਟੀ ਟੂਰ ਨੂੰ ਲੈ ਕੇ ਸੁਰਖੀਆਂ 'ਚ ਹਨ। ਜਿਸ ਤਹਿਤ ਉਹ ਦੇਸ਼-ਵਿਦੇਸ਼ 'ਚ ਕੰਸਰਟ ਕਰਦਾ ਨਜ਼ਰ ਆ ਰਿਹਾ ਹੈ। ਦਿੱਲੀ ਅਤੇ ਜੈਪੁਰ ਤੋਂ ਬਾਅਦ ਹੁਣ ਇਸ ਗਾਇਕ ਨੇ ਕੋਲਕਾਤਾ 'ਚ ਸ਼ਾਨਦਾਰ ਸ਼ੋਅ ਕੀਤਾ, ਜਿਸ 'ਚ ਹਜ਼ਾਰਾਂ ਦੀ ਗਿਣਤੀ 'ਚ ਪ੍ਰਸ਼ੰਸਕਾਂ ਦੀ ਭੀੜ ਉਨ੍ਹਾਂ ਨੂੰ ਸੁਣਨ ਲਈ ਪਹੁੰਚੀ ਸੀ। ਇਸ ਦੌਰਾਨ ਬਾਲੀਵੁੱਡ ਦੀ ਮਸ਼ਹੂਰ ਗਾਇਕਾ ਈਲਾ ਅਰੁਣ ਨੇ ਦਿਲਜੀਤ ਦੇ ਕੰਸਰਟ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉੱਥੇ ਕੋਈ ਗੀਤ ਸੁਣਨ ਨਹੀਂ ਜਾਂਦਾ।

ਈਲਾ ਅਰੁਣ ਨੇ ਦਿਲਜੀਤ ਦੋਸਾਂਝ ਨੂੰ ਬਣਾਇਆ ਨਿਸ਼ਾਨਾ
ਬਾਲੀਵੁੱਡ ਨੂੰ 'ਚੋਲੀ ਕੇ ਪੀਛੇ ਕਯਾ ਹੈ...' ਵਰਗੇ ਕਈ ਸੁਪਰਹਿੱਟ ਗੀਤ ਦੇਣ ਵਾਲੀ ਗਾਇਕਾ ਈਲਾ ਅਰੁਣ ਨੂੰ ਕਿਸੇ ਪਛਾਣ ਦੀ ਲੋੜ ਨਹੀਂ ਹੈ। ਹਰ ਕੋਈ ਉਸ ਦੀ ਜਾਦੂਈ ਆਵਾਜ਼ ਦਾ ਦੀਵਾਨਾ ਹੈ। ਹਾਲ ਹੀ 'ਚ ਉਹ ਗਾਇਕ ਦਿਲਜੀਤ ਦੋਸਾਂਝ ਦੇ ਇਕ ਸਮਾਰੋਹ 'ਚ ਸ਼ਾਮਲ ਹੋਏ, ਜਿਸ ਤੋਂ ਬਾਅਦ ਉਸ ਨੇ ਗਾਇਕ ਬਾਰੇ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ।

ਦਿਲਜੀਤ ਦੇ ਕੰਸਰਟ 'ਚ ਲੋਕ ਪੀਂਦੇ ਹਨ ਸ਼ਰਾਬ 
ਦਰਅਸਲ ਈਲਾ ਅਰੁਣ ਨੇ ਹਾਲ ਹੀ 'ਚ ਸਾਹਿਤ ਉਤਸਵ 'ਚ ਹਿੱਸਾ ਲਿਆ ਸੀ। ਜਿੱਥੇ ਉਨ੍ਹਾਂ ਨੇ ਦਿਲਜੀਤ ਦੋਸਾਂਝ ਬਾਰੇ ਵੀ ਖੁੱਲ੍ਹ ਕੇ ਗੱਲ ਕੀਤੀ। ਗਾਇਕਾ ਨੇ ਕਿਹਾ, 'ਉਹ ਬਹੁਤ ਵਧੀਆ ਗਾਉਂਦਾ ਹੈ। ਹਾਲਾਂਕਿ, ਮੈਂ ਉਸ ਨੂੰ ਪੁੱਛਣਾ ਚਾਹਾਂਗੀ ਕਿ ਕੀ ਲੋਕ ਸੱਚਮੁੱਚ ਉਸ ਨੂੰ ਸੁਣ ਰਹੇ ਹਨ ? ਕਿਉਂਕਿ ਲੋਕ ਉਸ ਦੇ ਸੰਗੀਤ ਸਮਾਰੋਹਾਂ ਵਿੱਚ ਬਹੁਤ ਜ਼ਿਆਦਾ ਸ਼ਰਾਬ ਪੀ ਰਹੇ ਹਨ। ਲਖਨਊ ਤੋਂ ਬਾਅਦ ਮੈਂ ਜੈਪੁਰ ਵਿੱਚ ਵੀ ਇਹੀ ਕੁਝ ਦੇਖਿਆ। ਮੈਂ ਚਾਰ-ਪੰਜ ਕਿਲੋਮੀਟਰ ਲੰਬੇ ਟ੍ਰੈਫਿਕ ਜਾਮ ਵਿਚ ਫਸੀ ਹੋਈ ਸੀ। ਇਸ ਦੌਰਾਨ ਮੈਂ ਦੇਖਿਆ ਕਿ ਸਾਡੇ ਨੌਜਵਾਨ ਹੋਸ਼ ਵਿਚ ਨਹੀਂ ਸਨ।'

ਲੋਕ ਮੇਰੇ ਗੀਤਾਂ 'ਤੇ ਹੀ ਨੱਚਣ ਲੱਗਦੇ ਹਨ 
ਈਲਾ ਅਰੁਣ ਨੇ ਅੱਗੇ ਕਿਹਾ, 'ਮੈਂ ਉੱਥੇ ਆਪਣਾ ਚਿਹਰਾ ਲੁਕਾ ਲਿਆ ਕਿਉਂਕਿ ਮੈਂ ਨਹੀਂ ਚਾਹੁੰਦੀ ਸੀ ਕਿ ਲੋਕ ਮੈਨੂੰ ਪਛਾਨਣ। ਅਜਿਹਾ ਨਹੀਂ ਲੱਗਦਾ ਕਿ ਲੋਕ ਸੰਗੀਤ ਸਮਾਰੋਹ ਵਿੱਚ ਗੀਤ ਸੁਣਨ ਲਈ ਜਾ ਰਹੇ ਹਨ, ਉਹ ਉੱਥੇ ਸਿਰਫ਼ ਸ਼ਰਾਬ ਪੀਣ ਅਤੇ ਮਨੋਰੰਜਨ ਕਰਨ ਲਈ ਜਾ ਰਹੇ ਹਨ। ਗੀਤ ਦੀ ਤਾਲ 'ਚ ਇੰਨੀ ਤਾਕਤ ਹੈ ਕਿ ਇਹ ਤੁਹਾਨੂੰ ਹਿਪਨੋਟਾਈਜ਼ ਕਰ ਦਿੰਦੀ ਹੈ, ਇਸ ਦੇ ਲਈ ਸ਼ਰਾਬ ਪੀਣ ਦੀ ਕੋਈ ਲੋੜ ਨਹੀਂ ਹੈ। ਮੈਂ ਨੌਜਵਾਨਾਂ ਲਈ ਵੀ ਗਾਉਂਦੀ ਹਾਂ, ਜਿਸ 'ਤੇ ਲੋਕ ਨੱਚਦੇ ਹਨ।'

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ।

For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Priyanka

Content Editor

Related News