ਪਿਤਾ ਬਲਕੌਰ ਸਿੰਘ ਨੇ ਖੁਦ ਸਜਾਈ ਨਿੱਕੇ ਸਿੱਧੂ ਦੇ ਸਿਰ 'ਤੇ ਦਸਤਾਰ, ਦੇਖੋ ਅਣਦੇਖੀਆਂ ਤਸਵੀਰਾਂ

Friday, Nov 08, 2024 - 10:27 AM (IST)

ਪਿਤਾ ਬਲਕੌਰ ਸਿੰਘ ਨੇ ਖੁਦ ਸਜਾਈ ਨਿੱਕੇ ਸਿੱਧੂ ਦੇ ਸਿਰ 'ਤੇ ਦਸਤਾਰ, ਦੇਖੋ ਅਣਦੇਖੀਆਂ ਤਸਵੀਰਾਂ

ਜਲੰਧਰ- ਮਰਹੂਮ ਗਾਇਕ ਅਤੇ ਰੈਪਰ ਸਿੱਧੂ ਮੂਸੇਵਾਲਾ ਦੇ ਮਾਪਿਆਂ ਨੇ 17 ਮਾਰਚ, 2024 ਨੂੰ ਆਪਣੇ ਨਵਜੰਮੇ ਬੱਚੇ ਦਾ ਸਵਾਗਤ ਕੀਤਾ। ਹੁਣ ਉਨ੍ਹਾਂ ਨੇ ਆਪਣੇ ਪੁੱਤਰ ਦਾ ਚਿਹਰਾ ਦਿਖਾਇਆ ਹੈ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ  ਨੇ ਆਪਣੇ ਅੱਠ ਮਹੀਨਿਆਂ ਦੇ ਪੁੱਤਰ ਨਾਲ ਤਸਵੀਰ ਸਾਂਝੀ ਕੀਤੀ।

PunjabKesari

ਸਿੱਧੂ ਮੂਸੇਵਾਲਾ ਦੇ ਗੀਤ ਦੇ ਨਾਲ ਪਰਿਵਾਰਕ ਤਸਵੀਰ ਪੋਸਟ ਕੀਤੀ ਗਈ ਸੀ। ਪੰਜਾਬੀ ਵਿੱਚ ਕੈਪਸ਼ਨ ਲਿਖਿਆ, ‘ਨਜ਼ਰਾ ਵਿੱਚ ਇਕ ਖਾਸ ਗਹਿਰਾਈ ਹੈ , ਜੋ ਸਾਡੀ ਜ਼ਿੰਦਗੀ ਦੀ ਹਰ ਸੱਚਾਈ ਨੂੰ ਸਮਝਦੀ ਹੈ ,ਚਿਹਰੇ ਦੀ ਮਾਸੂਮੀਅਤ ਤੇ ਸ਼ਬਦਾਂ ਤੋ ਪਰੇ ਇਕ ਅਣਮੁੱਲਾ ਨੂਰ ਹੈ , ਜੋ ਹਮੇਸ਼ਾ ਇਹ ਮਹਿਸੂਸ ਕਰਾਉਂਦਾ ਹੈ ਕਿ ਜਿਹੜੇ ਚਿਹਰੇ ਨੂੰ ਨਮ ਅੱਖਾਂ ਨਾਲ ਅਕਾਲ ਪੁਰਖ ਨੂੰ ਸੌਪਿਆਂ ਸੀ ਉਸੇ ਚਿਹਰੇ ਦਾ ਅਕਾਲ ਪੁਰਖ ਦੀ ਮੇਹਰ ਤੇ ਸਾਰੇ ਭੈਣ-ਭਰਾਵਾਂ ਦੀਆ ਦੁਆਵਾਂ ਸਦਕਾ ਨਿੱਕੇ ਰੂਪ ਵਿੱਚ ਫੇਰ ਤੋ ਦੀਦਾਰ ਕਰ ਰਹੇ ਹਾਂ, ਅਸੀ ਵਾਹਿਗੁਰੂ ਦੀ ਸਾਡੇ ਤੇ ਹੋਈ ਅਪਾਰ ਬਖਸ਼ਿਸ਼ ਲਈ ਉਹਦੇ ਸਦਾ ਰਿਣੀ ਰਹਾਂਗੇ 🙏🏻

PunjabKesari

ਸਿੱਧੂ ਮੂਸੇਵਾਲਾ ਦਾ ਅਸਲੀ ਨਾਂ ਸ਼ੁਭਦੀਪ ਸਿੰਘ ਸਿੱਧੂ ਸੀ। 29 ਮਈ, 2022 ਨੂੰ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ਵਿੱਚ ਹਮਲਾਵਰਾਂ ਵੱਲੋਂ ਉਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਉਸ ਸਮੇਂ ਉਨ੍ਹਾਂ ਦੀ ਉਮਰ 28 ਸਾਲ ਸੀ। ਉਸ ਦੀ ਮੌਤ ਦੇ ਕਰੀਬ ਦੋ ਸਾਲ ਬਾਅਦ, ਗਾਇਕ ਦੇ ਮਾਤਾ-ਪਿਤਾ ਨੇ ਆਪਣੇ ਗਰਭਵਤੀ ਹੋਣ ਦਾ ਐਲਾਨ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ।

PunjabKesari

ਬੱਚੇ ਦੇ ਜਨਮ ਤੋਂ ਬਾਅਦ ਮਰਹੂਮ ਗਾਇਕ ਦੇ ਪਿਤਾ ਨੇ ਫੇਸਬੁੱਕ ‘ਤੇ ਖਬਰ ਸਾਂਝੀ ਕੀਤੀ ਅਤੇ ਲਿਖਿਆ, ‘ਸ਼ੁਭਦੀਪ ਨੂੰ ਪਿਆਰ ਕਰਨ ਵਾਲੇ ਲੱਖਾਂ ਲੋਕਾਂ ਦੀਆਂ ਅਸੀਸਾਂ ਨਾਲ, ਪ੍ਰਮਾਤਮਾ ਨੇ ਸਾਨੂੰ ਸ਼ੁਭ ਦਾ ਛੋਟਾ ਭਰਾ ਦਿੱਤਾ ਹੈ। ਵਾਹਿਗੁਰੂ ਜੀ ਦੀ ਮੇਹਰ ਨਾਲ ਪਰਿਵਾਰ ਤੰਦਰੁਸਤ ਹੈ ਅਤੇ ਸਾਰੇ ਸ਼ੁਭਚਿੰਤਕਾਂ ਦਾ ਅਥਾਹ ਪਿਆਰ ਲਈ ਧੰਨਵਾਦੀ ਹੈ।

PunjabKesari


ਪਹਿਲਾਂ ਉਨ੍ਹਾਂ ਕਿਹਾ ਸੀ ਕਿ, ‘ਅਸੀਂ ਸਿੱਧੂ ਦੇ ਪ੍ਰਸ਼ੰਸਕਾਂ ਦੇ ਧੰਨਵਾਦੀ ਹਾਂ ਜੋ ਸਾਡੇ ਪਰਿਵਾਰ ਦੀ ਇੰਨੀ ਚਿੰਤਾ ਕਰਦੇ ਹਨ। ਮੇਰੇ ਪਰਿਵਾਰ ਬਾਰੇ ਬਹੁਤ ਸਾਰੀਆਂ ਕਿਆਸਅਰਾਈਆਂ ਹਨ। ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਇਨ੍ਹਾਂ ਸਾਰੀਆਂ ਅਫਵਾਹਾਂ ‘ਤੇ ਵਿਸ਼ਵਾਸ ਨਾ ਕਰੋ। ਜੋ ਵੀ ਖਬਰ ਹੈ, ਪਰਿਵਾਰ ਤੁਹਾਡੇ ਸਾਰਿਆਂ ਨਾਲ ਸਾਂਝੀ ਕਰੇਗਾ।

PunjabKesari

ਸਿੱਧੂ ਮੂਸੇਵਾਲਾ ਆਪਣੇ ਖੁਦ ਦੇ ਟਰੈਕਾਂ ਨੂੰ ਕੰਪੋਜ਼ ਕਰਨ ਅਤੇ ਤਿਆਰ ਕਰਨ ਲਈ ਮਸ਼ਹੂਰ ਹੋਇਆ। ਭਾਵੇਂ ਉਨ੍ਹਾਂ ਦੀ ਮੌਤ ਬੇਵਕਤੀ ਅਤੇ ਸਦਮਾ ਦੇਣ ਵਾਲੀ ਸੀ, ਪਰ ਉਨ੍ਹਾਂ ਦੀ ਮੌਤ ਤੋਂ ਬਾਅਦ ਵੀ ਉਨ੍ਹਾਂ ਦੇ ਕਈ ਗੀਤ ਰਿਲੀਜ਼ ਹੋ ਚੁੱਕੇ ਹਨ, ਜਿਨ੍ਹਾਂ ਨੂੰ ਲੱਖਾਂ ਵਿਊਜ਼ ਮਿਲ ਚੁੱਕੇ ਹਨ।

PunjabKesari


author

Priyanka

Content Editor

Related News