'ਪੰਜਾਬ ਪੁਲਸ' ਦੀ ਨੌਕਰੀ ਛੱਡ ਦੇਵ ਖਰੌੜ ਇੰਝ ਬਣੇ ਫ਼ਿਲਮੀ ਪਰਦੇ ਦਾ ਐਕਸ਼ਨ ਹੀਰੋ

07/17/2020 9:44:29 AM

ਜਲੰਧਰ (ਬਿਊਰੋ) — ਪੰਜਾਬੀ ਫ਼ਿਲਮ ਉਦਯੋਗ ਦੇ ਕਮਾਲ ਦੇ ਐਕਸ਼ਨ ਹੀਰੋ ਦੇਵ ਖਰੌੜ ਅੱਜ ਕਿਸੇ ਪਛਾਣ ਦੇ ਮੁਹਤਾਜ ਨਹੀਂ ਹਨ। ਦੇਵ ਖਰੌੜ ਨੇ ਪੰਜਾਬੀ ਫ਼ਿਲਮ ਉਦਯੋਗ 'ਚ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ ਹੈ। ਪ੍ਰਸ਼ੰਸਕ ਵੀ ਉਨ੍ਹਾਂ ਦੀ ਅਦਾਕਾਰੀ ਦੇ ਦੀਵਾਨੇ ਹਨ।
PunjabKesari
ਇਸ ਗੱਲ ਦਾ ਪਤਾ ਉਦੋਂ ਚੱਲਦਾ ਹੈ ਜਦੋਂ ਉਨ੍ਹਾਂ ਦੀ ਕੋਈ ਫ਼ਿਲਮ ਰਿਲੀਜ਼ ਹੁੰਦੀ ਹੈ ਕਿਉਂਕਿ ਉਨ੍ਹਾਂ ਦੀ ਹਰ ਫ਼ਿਲਮ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਦਾ ਹੈ। ਹਾਲ ਹੀ 'ਚ ਦੇਵ ਖਰੌੜ ਨੇ ਆਪਣੇ ਇੰਸਟਾਗ੍ਰਾਮ 'ਤੇ ਆਪਣੇ ਜਿਮ ਸ਼ੈਸਨ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ 'ਚ ਉਹ ਵਰਕਆਊਟ ਕਰਦੇ ਨਜ਼ਰ ਆ ਰਹੇ ਹਨ। ਉਨ੍ਹਾਂ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ।
PunjabKesari
ਦੱਸ ਦਈਏ ਕਿ ਐਕਸ਼ਨ ਹੀਰੋ ਦੇਵ ਖਰੌੜ ਅੱਜ ਜਿਹੜੇ ਮੁਕਾਮ 'ਤੇ ਹੈ, ਉਥੇ ਪਹੁੰਚਣ ਲਈ ਉਨ੍ਹਾਂ ਨੂੰ ਬਹੁਤ ਜ਼ਿਆਦਾ ਸੰਘਰਸ਼ ਕਰਨਾ ਪਿਆ। ਦੇਵ ਖਰੌੜ ਬਚਪਨ ਤੋਂ ਹੀ ਅਦਾਕਾਰ ਬਣਨਾ ਚਾਹੁੰਦੇ ਸਨ। ਪਟਿਆਲਾ ਦੇ ਜੰਮਪਲ ਦੇਵ ਖਰੌੜ ਨੇ ਆਪਣੀ ਮੁੱਢਲੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ 'ਚੋਂ ਬੀ. ਏ. ਕੀਤੀ। ਉਹ ਵਾਲੀਬਾਲ ਦੇ ਚੰਗੇ ਖ਼ਿਡਾਰੀ ਰਹੇ ਹਨ।
PunjabKesari
ਉੱਚੇ ਲੰਬੇ ਕੱਦ ਅਤੇ ਖੇਡ 'ਚ ਵਧੀਆ ਹੋਣ ਕਰਕੇ ਉਨ੍ਹਾਂ ਦੇ ਇੱਕ ਰਿਸ਼ਤੇਦਾਰ ਨੇ ਉਨ੍ਹਾਂ ਨੂੰ ਪੰਜਾਬ ਪੁਲਸ ਭਰਤੀ ਹੋਣ ਲਈ ਜ਼ੋਰ ਪਾਇਆ ਤੇ ਪੁਲਸ ਟੈਸਟ ਦੇਣ ਤੋਂ ਬਾਅਦ ਉਹ ਪੰਜਾਬ ਪੁਲਸ 'ਚ ਭਰਤੀ ਹੋ ਗਏ ਪਰ ਉਨ੍ਹਾਂ ਦਾ ਮਨ ਤਾਂ ਐਕਟਿੰਗ 'ਚ ਹੀ ਸੀ, ਜਿਸ ਕਰਕੇ ਕੁਝ ਸਮੇਂ ਬਾਅਦ ਉਨ੍ਹਾਂ ਨੇ ਸਰਕਾਰੀ ਨੌਕਰੀ ਨੂੰ ਛੱਡ ਦਿੱਤਾ। ਇਸ ਕਰਕੇ ਉਨ੍ਹਾਂ ਦੇ ਰਿਸ਼ਤੇਦਾਰ ਵੀ ਤਾਹਨੇ ਦੇਣ ਲੱਗ ਗਏ ਕਿ ਇਸ ਮੁੰਡੇ ਦਾ ਕੁਝ ਨਹੀਂ ਹੋਣਾ ਪਰ ਦੇਵ ਖਰੌੜ ਆਪਣੀ ਅਦਾਕਾਰੀ ਦੇ ਖ਼ੇਤਰ 'ਚ ਲਗਾਤਾਰ ਮਿਹਨਤ ਕਰਦੇ ਰਹੇ।
PunjabKesari
ਦੇਵ ਖਰੌੜ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ 'ਕਬੱਡੀ ਇੱਕ ਮੁਹੱਬਤ' ਨਾਲ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਕਈ ਫ਼ਿਲਮਾਂ 'ਚ ਕੰਮ ਕੀਤਾ, ਜਿਸ 'ਚ 'ਸਾਡਾ ਹੱਕ', 'ਰੁਪਿੰਦਰ ਗਾਂਧੀ', 'ਰੁਪਿੰਦਰ ਗਾਂਧੀ 2', 'ਦੁੱਲਾ ਭੱਟੀ', 'ਬਲੈਕੀਆ', 'ਡੀ ਐੱਸ ਪੀ ਦੇਵ' ਵਰਗੀਆਂ ਸੁਪਰ ਹਿੱਟ ਫ਼ਿਲਮਾਂ ਸ਼ਾਮਲ ਹਨ।
PunjabKesari
ਪਿਛਲੇ ਸਾਲ ਆਈਆਂ ਸੁਪਰ ਹਿੱਟ ਫ਼ਿਲਮਾਂ 'ਬਲੈਕੀਆ' ਅਤੇ 'ਡੀ ਐੱਸ ਪੀ ਦੇਵ' ਵੱਖ- ਵੱਖ ਕੈਟਾਗਿਰੀਆਂ ਲਈ ਨੌਮੀਨੇਟ ਹੋਈਆਂ ਹਨ। ਦੇਵ ਖਰੌੜ ਖੁਦ ਵੀ 'ਬਲੈਕੀਆ' ਫ਼ਿਲਮ ਲਈ ਬੈਸਟ ਐਕਟਰ ਦੀ ਕੈਟਾਗਿਰੀ ਲਈ ਨੌਮੀਨੇਟ ਹੋਏ ਹਨ।
PunjabKesari


sunita

Content Editor

Related News