ਸੈਫ ਅਲੀ ਖਾਨ ’ਤੇ ਹਮਲੇ ਨੂੰ ਲੈ ਕੇ ਗਰਮਾਈ ਸਿਆਸਤ, ਕੀ ਇਹ ਸਿਰਫ ਨਾਟਕ ਸੀ
Friday, Jan 24, 2025 - 04:38 PM (IST)
ਮੁੰਬਈ (ਬਿਊਰੋ) - ਸੈਫ ਅਲੀ ਖਾਨ ’ਤੇ ਹਮਲੇ ਨੂੰ ਲੈ ਕੇ ਸਿਆਸਤ ਗਰਮਾ ਗਈ ਹੈ। ਮਹਾਰਾਸ਼ਟਰ ਸਰਕਾਰ ਦੇ ਮੰਤਰੀ ਨਿਤੇਸ਼ ਰਾਣੇ ਨੇ ਵੀਰਵਾਰ ਨੂੰ ਕਿਹਾ ਕਿ ਚਾਕੂ ਨਾਲ ਹਮਲੇ ਤੋਂ ਬਾਅਦ ਜਿਸ ਤਰ੍ਹਾਂ ਨਾਲ ਸੈਫ ਹਸਪਤਾਲ ਤੋਂ ਬਾਹਰ ਨਿਕਲੇ, ਉਸ ਨੇ ਉਨ੍ਹਾਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਕੀ ਬਾਲੀਵੁੱਡ ਸਟਾਰ ’ਤੇ ਅਸਲ ਵਿਚ ਹਮਲਾ ਹੋਇਆ ਸੀ ਜਾਂ ਉਹ ਨਾਟਕ ਕਰ ਰਹੇ ਸਨ। ਉਹ ਤੁਰਦੇ-ਤੁਰਦੇ ਹੱਸ ਰਹੇ ਸਨ। ਉਹ ਨੱਚ ਵੀ ਰਹੇ ਸਨ।
ਇਹ ਖ਼ਬਰ ਵੀ ਪੜ੍ਹੋ - 'ਪੰਜਾਬ 95' ਨੂੰ ਲੈ ਕੇ ਦਿਲਜੀਤ ਦੋਸਾਂਝ ਨੇ ਸਾਂਝੀ ਕੀਤੀ ਨਵੀਂ ਪੋਸਟ, ਸ਼ਰੇਆਮ ਆਖੀ ਇਹ ਗੱਲ
ਭਾਜਪਾ ਨੇਤਾ ਰਾਣੇ ਨੇ ਗੁਆਂਢੀ ਦੇਸ਼ ਦੇ ਨਾਗਰਿਕ ਵੱਲੋਂ ਸੈਫ ’ਤੇ ਘਰ ਵਿਚ ਦਾਖਲ ਹੋ ਕੇ ਹਮਲਾ ਕਰਨ ਦੀ ਘਟਨਾ ਦਾ ਸੰਦਰਭ ਦਿੰਦੇ ਹੋਏ ਕਿਹਾ ਕਿ ਪਹਿਲਾਂ ਗੈਰ-ਕਾਨੂੰਨੀ ਤੌਰ ’ਤੇ ਦੇਸ਼ ਵਿਚ ਦਾਖਲ ਹੋਣ ਵਾਲੇ ਬੰਗਲਾਦੇਸ਼ੀ ਸੜਕਾਂ ਦੇ ਕਿਨਾਰੇ ਪਏ ਮਿਲਦੇ ਸਨ ਪਰ ਹੁਣ ਉਹ ਘਰਾਂ ਵਿਚ ਵੜ ਜਾਂਦੇ ਹਨ। ਉਨ੍ਹਾਂ ਕਿਹਾ ਕਿ ਹੋ ਸਕਦਾ ਹੈ ਕਿ ਬੰਗਲਾਦੇਸ਼ੀ ਘੁਸਪੈਠੀਏ ਉਨ੍ਹਾਂ (ਸੈਫ) ਨੂੰ ਲਿਜਾਣਾ ਚਾਹੁੰਦੇ ਹੋਣ। ਇਹ ਚੰਗਾ ਹੈ, ਕਚਰਾ ਹਟਾ ਦੇਣਾ ਚਾਹੀਦਾ ਸੀ। ਨਿਤੇਸ਼ ਨੇ ਦਾਅਵਾ ਕੀਤਾ ਕਿ ਜਦੋਂ ਕਿਸੇ ‘ਖਾਨ’ ’ਤੇ ਹਮਲਾ ਹੁੰਦਾ ਹੈ ਤਾਂ ਹਰ ਕੋਈ ਬੋਲਦਾ ਹੈ ਪਰ ਜਦੋਂ ਕਿਸੇ ਹਿੰਦੂ ਅਭਿਨੇਤਾ ’ਤੇ ਹਮਲਾ ਹੁੰਦਾ ਹੈ ਤਾਂ ਕੋਈ ਨਹੀਂ ਬੋਲਦਾ।
ਇਹ ਖ਼ਬਰ ਵੀ ਪੜ੍ਹੋ - ਮਸ਼ਹੂਰ ਅਦਾਕਾਰ ਘਰ ਛਾਇਆ ਮਾਤਮ, ਸਦਮੇ 'ਚ ਪੂਰਾ ਪਰਿਵਾਰ, 2 ਦਿਨ ਪਹਿਲਾਂ ਮਿਲੀ ਸੀ ਜਾਨੋਂ ਮਾਰਨ ਦੀ ਧਮਕੀ
ਸੈਫ ਦੀ ਰੀੜ੍ਹ ਦੀ ਹੱਡੀ ’ਚ ਵੜ ਗਿਆ ਸੀ ਚਾਕੂ : ਸ਼ਾਇਨਾ
ਸੈਫ ’ਤੇ ਹਮਲੇ ਦੇ ਮਾਮਲੇ ਵਿਚ ਸ਼ਿਵ ਸੈਨਾ ਆਗੂ ਸ਼ਾਇਨਾ ਐੱਨ. ਸੀ. ਨੇ ਕਿਹਾ ਕਿ ਸਿਰਫ ਇਸ ਲਈ ਕਿ ਸੈਫ ਅਲੀ ਖਾਨ ਦੀ ਰੀੜ੍ਹ ਦੀ ਹੱਡੀ ਵਿਚ ਚਾਕੂ ਵੜ ਗਿਆ, ਇਸ ਦੇ ਬਾਵਜੂਦ ਉਹ ਸ਼ੇਰ ਵਾਂਗ ਆਪਣੇ 8 ਸਾਲ ਦੇ ਪੁੱਤਰ ਨਾਲ ਹਸਪਤਾਲ ਪਹੁੰਚ ਗਿਆ। ਉਸ ਦੀ ਜਾਨ ਬਚ ਗਈ, ਉਸ ਦੇ ਲਈ ਖੁਸ਼ ਹੋਣ ਦੀ ਥਾਂ ਮੈਨੂੰ ਨਹੀਂ ਪਤਾ ਕਿ ਮੀਡੀਆ ਅਤੇ ਸਿਆਸੀ ਵਰਗ ਦੇ ਕੁਝ ਲੋਕ ਪੁਲਸ ਫੋਰਸ ਦੀ ਈਮਾਨਦਾਰੀ ’ਤੇ ਸਵਾਲ ਖੜ੍ਹੇ ਕਰ ਕੇ ਕੀ ਕਰ ਰਹੇ ਹਨ?
ਇਹ ਖ਼ਬਰ ਵੀ ਪੜ੍ਹੋ - ਸੈਫ 'ਤੇ ਹਮਲਾ ਕਰਨ ਤੋਂ ਪਹਿਲਾਂ ਹਮਲਾਵਰ ਨੇ ਕੀਤਾ ਸੀ ਇਹ ਕੰਮ, CCTV ਫੁਟੇਜ ਤੋਂ ਹੋਇਆ ਹੈਰਾਨੀਜਨਕ ਖੁਲਾਸਾ
ਓਧਰ, ਰਾਕਾਂਪਾ (ਸ਼ਰਦ ਪਵਾਰ) ਦੇ ਨੇਤਾ ਰੋਹਿਤ ਪਵਾਰ ਨੇ ਕਿਹਾ ਕਿ ਮੇਰੀ ਨਿਤੇਸ਼ ਨੂੰ ਅਪੀਲ ਹੈ ਕਿ ਸਿਰਫ ਮੀਡੀਆ ਦੇ ਸਾਹਮਣੇ ਆ ਕੇ ਬੋਲਣ ਦੀ ਥਾਂ ਉਨ੍ਹਾਂ ਨੂੰ ਰਾਜਨਾਥ ਸਿੰਘ ਜੀ ਨੂੰ ਮਿਲਣਾ ਚਾਹੀਦਾ ਹੈ ਅਤੇ ਉਨ੍ਹਾਂ ਤੋਂ ਡਿਫੈਂਸ ਵਿਚ ਵੱਧ ਤੋਂ ਵੱਧ ਲੋਕਾਂ ਦੀ ਭਰਤੀ ਕਰਨ ਦੀ ਅਪੀਲ ਕਰਨੀ ਚਾਹੀਦੀ ਹੈ। ਮੈਨੂੰ ਲੱਗਦਾ ਹੈ ਕਿ ਇਸ ਨਾਲ ਬਾਹਰ ਤੋਂ ਆਉਣ ਵਾਲਿਆਂ ਦੀ ਗਿਣਤੀ ਵਿਚ ਕਮੀ ਆਏਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8