ਸ਼ਾਹਰੁਖ ਨੂੰ ਵੇਖ ਬੇਕਾਬੂ ਹੋਈ ਭੀੜ, ਕਾਰ ਨੂੰ ਰੋਕਣ ਦੀ ਕੀਤੀ ਕੋਸ਼ਿਸ਼, ਪੁਲਸ ਨੇ ਕਰ'ਤਾ ਲਾਠੀਚਾਰਜ

Friday, Nov 03, 2023 - 11:02 AM (IST)

ਸ਼ਾਹਰੁਖ ਨੂੰ ਵੇਖ ਬੇਕਾਬੂ ਹੋਈ ਭੀੜ, ਕਾਰ ਨੂੰ ਰੋਕਣ ਦੀ ਕੀਤੀ ਕੋਸ਼ਿਸ਼, ਪੁਲਸ ਨੇ ਕਰ'ਤਾ ਲਾਠੀਚਾਰਜ

ਮੁੰਬਈ (ਬਿਊਰੋ) - ਬਾਲੀਵੁੱਡ ਦੇ ਕਿੰਗ ਖ਼ਾਨ ਸ਼ਾਹਰੁਖ 2 ਨਵੰਬਰ ਯਾਨੀ ਵੀਰਵਾਰ ਨੂੰ 58 ਸਾਲ ਦੇ ਹੋ ਗਏ ਹਨ। ਸ਼ਾਹਰੁਖ ਦੇ ਜਨਮਦਿਨ ਦੇ ਖਾਸ ਮੌਕੇ ’ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਉਨ੍ਹਾਂ ਦੇ ਬਰਥਡੇ ਦਾ ਜਸ਼ਨ ਮਨਾਉਣ ਲਈ ਸੈਂਕੜੇ ਪ੍ਰਸ਼ੰਸਕ ‘ਮੰਨਤ’ ਦੇ ਬਾਹਰ ਪਹੁੰਚੇ। ਪ੍ਰਸ਼ੰਸਕਾਂ ਨੇ ਆਤਿਸ਼ਬਾਜ਼ੀ, ਹੂਟਿੰਗ ਅਤੇ ਸ਼ੋਰ-ਸ਼ਰਾਬੇ ਨਾਲ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ। ਉਥੇ ਹੀ ਸ਼ਾਹਰੁਖ ਖ਼ਾਨ ਨੇ ਵੀ ‘ਮੰਨਤ’ ਦੀ ਰੇਲਿੰਗ ’ਤੇ ਚੜ੍ਹ ਕੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ। ਇਸ ਦੌਰਾਨ ਭੀੜ ਇੰਨੀ ਬੇਕਾਬੂ ਹੋ ਗਈ ਕਿ ਪੁਲਸ ਨੂੰ ਲਾਠੀਚਾਰਜ ਕਰਨਾ ਪਿਆ।

ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸ਼ਾਹਰੁਖ ਵੀ ਆਪਣੇ ਬਰਥਡੇ 'ਤੇ ਮੁੰਬਈ ਦੀਆਂ ਸੜਕਾਂ 'ਤੇ ਡਰਾਈਵ ਕਰਨ ਨਿਕਲੇ ਸਨ। ਇਸ ਦੌਰਾਨ ਉਨ੍ਹਾਂ ਦੇ ਪ੍ਰਸ਼ੰਸਕ ਵੱਡੀ ਗਿਣਤੀ 'ਚ ਇਕੱਠੇ ਹੋਏ। ਇੱਥੋਂ ਤੱਕ ਕਿ ਪ੍ਰਸ਼ੰਸਕ ਕਿੰਗ ਖ਼ਾਨ ਦੀ ਕਾਰ ਨੂੰ ਅੱਗੇ ਅਤੇ ਪਿੱਛੇ ਤੋਂ ਘੇਰਦੇ ਵੀ ਨਜ਼ਰ ਆਏ। ਅਜਿਹੇ 'ਚ ਪੁਲਸ ਵਲੋਂ ਪ੍ਰਸ਼ੰਸਕਾਂ 'ਤੇ ਲਾਠੀਚਾਰਜ ਕੀਤਾ ਗਿਆ। ਇਸ ਦੌਰਾਨ ਦੀਆਂ ਕਈ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।  

ਸ਼ਾਹਰੁਖ ਦੇ ਕਾਫਲੇ ਦੇ ਪਿੱਛੇ ਭੱਜੇ ਪ੍ਰਸ਼ੰਸਕ
ਵਾਇਰਲ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਸ਼ਾਹਰੁਖ ਦਾ ਕਾਫਲਾ ਸੜਕ 'ਤੇ ਨਿਕਲਿਆ ਹੈ ਅਤੇ ਇਕ ਤੋਂ ਬਾਅਦ ਇਕ ਕਈ ਵਾਹਨ ਲੰਘਦੇ ਹਨ। ਜਿੱਥੇ ਸੜਕ 'ਤੇ ਮੌਜੂਦ ਅਣਗਿਣਤ ਫੈਨਜ਼ ਬੈਠੇ ਇਹ ਨਜ਼ਾਰਾ ਦੇਖ ਰਹੇ ਹਨ, ਉਥੇ ਹੀ ਕਈ ਫੈਨਜ਼ ਵਾਹਨਾਂ ਦੇ ਅੱਗੇ ਦੌੜ ਰਹੇ ਹਨ | ਇਸ ਦੌਰਾਨ ਪੁਲਸ ਉਨ੍ਹਾਂ ਨੂੰ ਲਾਠੀਆਂ ਨਾਲ ਕੁੱਟ ਰਹੀ ਹੈ ਅਤੇ ਸੜਕ ਤੋਂ ਦੂਰ ਨੂੰ ਧੱਕ ਰਹੀ ਹੈ।

ਕਿੰਗ ਖ਼ਾਨ ਨੇ ਕੀਤੀ ਫਲਾਇੰਗ ਕਿੱਸ
ਸੋਸ਼ਲ ਮੀਡੀਆ 'ਤੇ ਇਕ ਹੋਰ ਵੀਡੀਓ ਸਾਹਮਣੇ ਆਈ ਹੈ, ਜਿਸ 'ਚ ਸ਼ਾਹਰੁਖ ਆਪਣੀ ਕਾਰ 'ਚੋਂ ਉਤਰਦੇ ਹੋਏ ਆਪਣੇ ਪ੍ਰਸ਼ੰਸਕਾਂ ਨੂੰ ਹੈਲੋ ਆਖਦੇ ਹਨ। ਇਸ ਦੌਰਾਨ ਉਨ੍ਹਾਂ ਨੇ ਚਿੱਟੇ ਰੰਗ ਦੀ ਟੀ-ਸ਼ਰਟ ਅਤੇ ਗੋਗਲਸ ਪਹਿਨੇ ਹੋਏ ਹਨ ਅਤੇ ਆਪਣੇ ਪ੍ਰਸ਼ੰਸਕਾਂ ਨੂੰ ਫਲਾਇੰਗ ਕਿੱਸ ਕਰਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News