ਪੁਨੀਤ ਰਾਜਕੁਮਾਰ ਦੇ ਦਿਹਾਂਤ ''ਤੇ PM ਮੋਦੀ ਨੇ ਪ੍ਰਗਟਾਇਆ ਦੁੱਖ, ਆਖੀ ਇਹ ਗੱਲ
Saturday, Oct 30, 2021 - 10:16 AM (IST)
ਮੁੰਬਈ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੁਨੀਤ ਰਾਜਕੁਮਾਰ ਦੀ ਮੌਤ 'ਤੇ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਨੇ ਪੁਨੀਤ ਰਾਜਕੁਮਾਰ ਨਾਲ ਆਪਣੀ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਹੈਲੀਕਾਪਟਰ ਵੀ ਨਜ਼ਰ ਆ ਰਿਹਾ ਹੈ। ਇਸ ਤਸਵੀਰ 'ਚ ਅਜਿਹਾ ਲੱਗ ਰਿਹਾ ਹੈ ਜਿਵੇਂ ਉਹ ਇਸ 'ਚ ਬੈਠਣ ਜਾ ਰਹੇ ਹੋਣ ਅਤੇ ਇਸ ਤੋਂ ਪਹਿਲਾਂ ਪੁਨੀਤ ਰਾਜਕੁਮਾਰ ਇਸ ਤਸਵੀਰ ਲਈ ਪੋਜ਼ ਦੇ ਚੁੱਕੇ ਹਨ।
ਪੁਨੀਤ ਰਾਜਕੁਮਾਰ ਦੇ ਦਿਹਾਂਤ 'ਤੇ ਦੁੱਖ ਪ੍ਰਗਟ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਸ਼ਲ ਮੀਡੀਆ 'ਤੇ ਲਿਖਿਆ, 'ਬਦਕਿਸਮਤੀ ਨਾਲ ਅਸੀਂ ਬਹੁਤ ਹੀ ਪ੍ਰਤਿਭਾਸ਼ਾਲੀ ਅਦਾਕਾਰ ਪੁਨੀਤ ਰਾਜਕੁਮਾਰ ਨੂੰ ਖੋਹ ਲਿਆ ਹੈ। ਮੈਂ ਉਨ੍ਹਾਂ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਨੂੰ ਸ਼ਰਧਾਂਜਲੀ ਦੇਵਾਂਗਾ, ਓਮ ਸ਼ਾਂਤੀ'।