ਅਮਿਤਾਭ ਸਾਹਮਣੇ ਅੱਜ ਹੌਟਸੀਟ ''ਤੇ ਬੈਠੇਗਾ ਇਹ ਮੁਕਾਬਲੇਬਾਜ਼, ਨਰਿੰਦਰ ਮੋਦੀ ਨਾਲ ਹੈ ਖ਼ਾਸ ਕਨੈਕਸ਼ਨ (ਵੀਡੀਓ)

Monday, Aug 23, 2021 - 02:42 PM (IST)

ਅਮਿਤਾਭ ਸਾਹਮਣੇ ਅੱਜ ਹੌਟਸੀਟ ''ਤੇ ਬੈਠੇਗਾ ਇਹ ਮੁਕਾਬਲੇਬਾਜ਼, ਨਰਿੰਦਰ ਮੋਦੀ ਨਾਲ ਹੈ ਖ਼ਾਸ ਕਨੈਕਸ਼ਨ (ਵੀਡੀਓ)

ਨਵੀਂ ਦਿੱਲੀ (ਬਿਊਰੋ) : ਛੋਟੇ ਪਰਦੇ ਦਾ ਸਭ ਤੋਂ ਚਰਚਿਤ, ਸਕਸੈਸਫੁੱਲ ਅਤੇ ਸਭ ਦਾ ਪਸੰਦੀਦਾ ਸ਼ੋਅ 'ਕੌਣ ਬਣੇਗਾ ਕਰੋੜਪਤੀ' ਦਾ ਸੀਜ਼ਨ 13 ਅੱਜ ਤੋਂ ਸ਼ੁਰੂ ਹੋਣ ਵਾਲਾ ਹੈ। 'ਕੇਬੀਸੀ' ਦੇ 12 ਸੀਜ਼ਨ ਹੁਣ ਤਕ ਬੇਹੱਦ ਸ਼ਾਨਦਾਰ ਰਹੇ ਹਨ, ਇਹੀ ਕਾਰਨ ਹੈ ਕਿ ਦਰਸ਼ਕ ਹਰ ਸਾਲ ਇਸ ਸ਼ੋਅ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ। ਇੱਥੇ ਤਕ ਪਹੁੰਚਣ ਲਈ ਲੋਕ ਸਾਲਾਂ ਤਕ ਮਿਹਨਤ ਕਰਦੇ ਹਨ, ਫ਼ਿਰ ਜਾ ਕੇ ਅਮਿਤਾਭ ਬੱਚਨ ਦੇ ਸਾਹਮਣੇ ਹੌਟਸੀਟ 'ਤੇ ਬੈਠ ਪਾਉਂਦੇ ਹਨ।

PunjabKesari

ਹਮੇਸ਼ਾ ਦੀ ਤਰ੍ਹਾਂ ਅੱਜ ਵੀ 'ਕੇਬੀਸੀ 13' ਨੂੰ ਲੈ ਕੇ ਦਰਸ਼ਕ ਕਾਫ਼ੀ ਜ਼ਿਆਦਾ ਉਤਸ਼ਾਹਿਤ ਹਨ ਅਤੇ ਰਾਤ 9 ਵੱਜਣ ਦਾ ਇੰਤਜ਼ਾਰ ਕਰ ਰਹੇ ਹਨ। ਸੋਨੀ ਟੀ. ਵੀ. ਪਿਛਲੇ ਕੁਝ ਦਿਨ ਤੋਂ ਲਗਾਤਾਰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੋਅ ਨਾਲ ਜੁੜੇ ਵੀਡੀਓ ਸ਼ੇਅਰ ਕਰ ਰਿਹਾ ਹੈ, ਜਿਸ 'ਚ ਆਉਣ ਵਾਲੇ ਐਪੀਸੋਡ ਦੀ ਝਲਕ ਦਿਖਾਈ ਦੇ ਰਹੀ ਹੈ।

PunjabKesari

ਇਸ ਵਿਚਕਾਰ ਅੱਜ ਸੋਨੀ ਨੇ ਆਪਣੇ ਪਹਿਲੇ ਐਪੀਸੋਡ ਦਾ ਪ੍ਰੋਮੋ ਰਿਲੀਜ਼ ਕਰ ਦਿੱਤਾ ਹੈ, ਜਿਸ ਨਾਲ ਇਹ ਵੀ ਰਿਵੀਲ ਕਰ ਦਿੱਤਾ ਹੈ ਕਿ ਕਿਹੜਾ ਉਹ ਖ਼ੁਸ਼ਨਸੀਵ ਸ਼ਖ਼ਸ ਹੈ, ਜੋ ਸਭ ਤੋਂ ਪਹਿਲਾਂ ਬਿੱਗ ਬੀ ਦੇ ਸਾਹਮਣੇ ਹੌਟਸੀਟ 'ਤੇ ਬੈਠੇਗਾ।

 
 
 
 
 
 
 
 
 
 
 
 
 
 
 
 

A post shared by Sony Entertainment Television (@sonytvofficial)


ਇਸ ਵਾਰ ਪਹਿਲੇ ਮੁਕਾਬਲੇਬਾਜ਼ ਗਿਆਨਰਾਜ ਹਨ। ਗਿਆਨਰਾਜ ਬਾਰੇ ਦੱਸਦਿਆਂ ਅਮਿਤਾਭ ਕਹਿੰਦੇ ਹਨ, ''ਇਹ ਇਸ ਮੰਚ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਗਿਆਨਰਾਜ ਪੀ. ਐੱਸ. ਏ. ਦੇ ਉਨ੍ਹਾਂ 100 ਯੰਗ ਸਾਈਂਟਿਸਟ ਦੇ ਗੁਰੱਪ 'ਚ ਸ਼ਾਮਲ ਹਨ, ਜਿਨ੍ਹਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਕਾਉਸਲਿੰਗ ਦੇਣ ਲਈ ਚੁਣਿਆ ਗਿਆ ਹੈ। ਅੱਗੇ ਅਮਿਤਾਭ ਕਹਿੰਦੇ ਹਨ, ਗਿਆਨ ਝਾਰਖੰਡ ਦੇ ਨਗੜੀ 'ਚ ਇਕ ਸਾਇੰਸ ਟੀਚਰ ਹਨ, ਜੋ ਬੱਚਿਆਂ ਦੇ ਨਵੇਂ-ਨਵੇਂ ਤਰੀਕਿਆਂ ਨੂੰ ਸਿੱਖਿਆ ਦਿੰਦੇ ਹਨ। 

 
 
 
 
 
 
 
 
 
 
 
 
 
 
 
 

A post shared by Sony Entertainment Television (@sonytvofficial)

ਨੋਟ - ਅਮਿਤਾਭ ਬੱਚਨ ਦੀ ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
 


author

sunita

Content Editor

Related News