ਰਣਬੀਰ ਕਪੂਰ ਦੀ ਫ਼ਿਲਮ 'ਰਾਮਾਇਣ' ਦਾ Plot ਹੋਇਆ ਲੀਕ! ਪਹਿਲੇ ਹਿੱਸੇ 'ਚ ਸੰਨੀ ਦਿਓਲ ਦਾ ਹੋਵੇਗਾ ਛੋਟਾ ਰੋਲ

03/09/2024 12:22:38 PM

ਬਾਲੀਵੁੱਡ ਡੈਸਕ: ਨਿਤੇਸ਼ ਤਿਵਾਰੀ ਦੀ ਫ਼ਿਲਮ 'ਰਾਮਾਇਣ' ਕਾਫੀ ਸਮੇਂ ਤੋਂ ਸੁਰਖੀਆਂ 'ਚ ਹੈ। ਫ਼ਿਲਮ ਵਿਚ ਮਸ਼ਹੂਰ ਸਿਤਾਰੇ ਹਨ ਅਤੇ ਇਹ ਬਹੁਤ ਵੱਡੇ ਪੈਮਾਨੇ 'ਤੇ ਬਣ ਰਹੀ ਹੈ। ਹਰ ਰੋਜ਼ ਇਸ ਫਿਲਮ ਨਾਲ ਜੁੜੀ ਕੋਈ ਨਾ ਕੋਈ ਅਪਡੇਟ ਸਾਹਮਣੇ ਆ ਰਹੀ ਹੈ। ਹਾਲਾਂਕਿ, ਨਿਰਮਾਤਾ ਹਰ ਵੇਰਵੇ ਨੂੰ ਗੁਪਤ ਰੱਖਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ। ਹੁਣ ਤਾਜ਼ਾ ਖ਼ਬਰ ਹੈ ਕਿ ਇਹ ਫ਼ਿਲਮ ਤਿੰਨ ਹਿੱਸਿਆਂ 'ਚ ਬਣੇਗੀ। ਇੰਨਾ ਹੀ ਨਹੀਂ, ਪਹਿਲੇ ਪਾਰਟ ਦੀ ਕਹਾਣੀ ਕੀ ਹੋਵੇਗੀ, ਇਹ ਵੀ ਸਾਹਮਣੇ ਆ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਕ ਸੂਤਰ ਨੇ ਦੱਸਿਆ ਕਿ ਰਾਮਾਇਣ ਨੂੰ ਤਿੰਨ ਹਿੱਸਿਆਂ 'ਚ ਬਣਾਇਆ ਜਾਵੇਗਾ। ਨਿਰਮਾਤਾਵਾਂ ਨੇ ਫ਼ਿਲਮ ਦੀ ਕਹਾਣੀ ਨੂੰ ਤਿੰਨ ਹਿੱਸਿਆਂ ਵਿਚ ਵੰਡਿਆ ਹੈ। 

ਇਹ ਖ਼ਬਰ ਵੀ ਪੜ੍ਹੋ - ਕਿਸਾਨਾਂ ਦੇ ਹੱਕ 'ਚ ਨਿੱਤਰੇ ਬੱਬੂ ਮਾਨ, ਨਵੇਂ ਗਾਣੇ ਨਾਲ ਸੋਸ਼ਲ ਮੀਡੀਆ 'ਤੇ ਪਾਈ ਧੱਕ

ਇਹ ਹੋਵੇਗੀ ਪਹਿਲੇ ਪਾਰਟ ਦੀ ਕਹਾਣੀ

ਸੂਤਰ ਨੇ ਦੱਸਿਆ ਕਿ ਪਹਿਲੇ ਭਾਗ ਵਿਚ ਭਗਵਾਨ ਰਾਮ, ਅਯੁੱਧਿਆ ਵਿਚ ਉਨ੍ਹਾਂ ਦੇ ਪਰਿਵਾਰ, ਸੀਤਾ ਨਾਲ ਉਨ੍ਹਾਂ ਦੇ ਵਿਆਹ ਅਤੇ ਉਨ੍ਹਾਂ ਦੇ 14 ਸਾਲ ਦੇ ਬਨਵਾਸ ਦੀ ਕਹਾਣੀ ਦਿਖਾਈ ਜਾਵੇਗੀ। ਇਸ ਤੋਂ ਇਲਾਵਾ ਪਹਿਲੇ ਭਾਗ ਵਿਚ ਰਾਵਣ ਦੁਆਰਾ ਸੀਤਾ ਦੇ ਅਗਵਾ ਕੀਤੇ ਜਾਣ ਨੂੰ ਵੀ ਦਿਖਾਇਆ ਜਾਵੇਗਾ ਅਤੇ ਇਸ ਦੇ ਨਾਲ ਹੀ ‘ਰਾਮਾਇਣ’ ਦੇ ਪਹਿਲੇ ਭਾਗ ਨੂੰ ਖਤਮ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ। ਸੂਤਰ ਨੇ ਕਿਹਾ ਕਿ ਨਿਰਮਾਤਾ ਕਹਾਣੀ 'ਚ ਜਲਦਬਾਜ਼ੀ ਨਹੀਂ ਕਰਨਾ ਚਾਹੁੰਦੇ। ਉਹ ਇਸ ਨੂੰ ਮਨੋਰੰਜਕ, ਭਾਵਨਾਤਮਕ ਅਤੇ ਸਿਨੇਮੈਟਿਕ ਤਰੀਕੇ ਨਾਲ ਦਰਸਾਉਣਾ ਚਾਹੁੰਦੇ ਹਨ।

ਇਹ ਸਿਤਾਰੇ ਬਣਾ ਰਹੇ ਨੇ ਮੁੱਖ ਕਿਰਦਾਰ

'ਰਾਮਾਇਣ' 'ਚ ਰਣਬੀਰ ਕਪੂਰ ਭਗਵਾਨ ਰਾਮ ਦੇ ਕਿਰਦਾਰ 'ਚ ਨਜ਼ਰ ਆਉਣਗੇ, ਸਾਈ ਪੱਲਵੀ ਮਾਂ ਸੀਤਾ ਦੇ ਕਿਰਦਾਰ 'ਚ ਅਤੇ ਸਨੀ ਦਿਓਲ ਹਨੂੰਮਾਨ ਦੇ ਕਿਰਦਾਰ 'ਚ ਨਜ਼ਰ ਆਉਣਗੇ। ਰਕੁਲ ਪ੍ਰੀਤ ਸਿੰਘ ਸ਼ੁਰਪਨਖਾ ਦੇ ਰੋਲ 'ਚ ਅਤੇ ਯਸ਼ ਲੰਕਾਪਤੀ ਰਾਵਣ ਦੇ ਰੋਲ 'ਚ ਨਜ਼ਰ ਆਉਣਗੇ। ਯਾਨੀ ਯਸ਼ ਪਹਿਲੇ ਭਾਗ 'ਚ ਨਜ਼ਰ ਆਉਣਗੇ। ਰਿਪੋਰਟ ਮੁਤਾਬਕ 'ਰਾਮਾਇਣ' ਦੇ ਪਹਿਲੇ ਭਾਗ 'ਚ ਸੰਨੀ ਦਿਓਲ ਦਾ ਸਿਰਫ ਇਕ ਕੈਮਿਓ ਹੋਵੇਗਾ। ਦੂਜੇ ਭਾਗ ਵਿਚ ਉਨ੍ਹਾਂ ਦਾ ਕਿਰਦਾਰ ਲੰਬਾ ਹੋਵੇਗਾ।

ਇਹ ਖ਼ਬਰ ਵੀ ਪੜ੍ਹੋ - ਡਿਬਰੂਗੜ੍ਹ ਜੇਲ੍ਹ ਦਾ ਜੇਲਰ ਗ੍ਰਿਫ਼ਤਾਰ, ਅੰਮ੍ਰਿਤਪਾਲ ਸਿੰਘ ਨਾਲ ਜੁੜੇ ਮਾਮਲੇ 'ਚ ਹੋਈ ਕਾਰਵਾਈ

ਦੂਜੇ ਅਤੇ ਤੀਜੇ ਭਾਗ ਦੀ ਕਹਾਣੀ 

ਸੂਤਰ ਨੇ ਦੱਸਿਆ ਕਿ 'ਰਾਮਾਇਣ' ਦੇ ਦੂਜੇ ਭਾਗ 'ਚ ਭਗਵਾਨ ਰਾਮ ਅਤੇ ਲਕਸ਼ਮਣ ਦੀ ਭਗਵਾਨ ਹਨੂੰਮਾਨ ਅਤੇ ਵਾਨਰ ਸੈਨਾ ਨਾਲ ਮੁਲਾਕਾਤ, ਉਨ੍ਹਾਂ ਨੂੰ ਦਰਪੇਸ਼ ਰੁਕਾਵਟਾਂ ਅਤੇ ਅੰਤ 'ਚ ਰਾਮ ਸੇਤੂ ਦੇ ਨਿਰਮਾਣ ਨੂੰ ਦਿਖਾਇਆ ਜਾ ਸਕਦਾ ਹੈ। ਫਿਲਮ ਦੇ ਤੀਜੇ ਹਿੱਸੇ ਵਿਚ ਵਾਨਰ ਸੈਨਾ ਅਤੇ ਰਾਵਣ ਦੀ ਸੈਨਾ ਵਿਚਕਾਰ ਯੁੱਧ, ਰਾਵਣ ਦੀ ਹਾਰ ਅਤੇ ਭਗਵਾਨ ਰਾਮ ਅਤੇ ਸੀਤਾ ਦੀ ਅਯੁੱਧਿਆ ਵਾਪਸੀ ਨੂੰ ਦਿਖਾਇਆ ਜਾ ਸਕਦਾ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


Anmol Tagra

Content Editor

Related News