ਬੇਬੀ ਸ਼ਾਵਰ ਤੋਂ ਬਾਅਦ ਬਿਨਾਂ ਮੇਕਅਪ ਦੇ ਸੋਨਮ ਦੀਆਂ ਤਸਵੀਰਾਂ ਆਈਆਂ ਸਾਹਮਣੇ, ਸੋਫੇ ''ਤੇ ਰਿਲੈਕਸ ਕਰਦੀ ਦਿਖੀ ਅਦਾਕਾਰਾ

Friday, Jun 17, 2022 - 02:08 PM (IST)

ਬੇਬੀ ਸ਼ਾਵਰ ਤੋਂ ਬਾਅਦ ਬਿਨਾਂ ਮੇਕਅਪ ਦੇ ਸੋਨਮ ਦੀਆਂ ਤਸਵੀਰਾਂ ਆਈਆਂ ਸਾਹਮਣੇ, ਸੋਫੇ ''ਤੇ ਰਿਲੈਕਸ ਕਰਦੀ ਦਿਖੀ ਅਦਾਕਾਰਾ

ਮੁੰਬਈ- ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਪਤੀ ਆਨੰਦ ਆਹੂਜਾ ਦੇ ਨਾਲ ਆਪਣੀ ਪ੍ਰੈਗਨੈਂਸੀ ਸਮੇਂ ਦਾ ਆਨੰਦ ਮਾਣ ਰਹੀ ਹੈ। ਪ੍ਰੈਗਨੈਂਸੀ ਦੇ ਹਰ ਪਲ ਨੂੰ ਸੋਨਮ ਕੈਪਚਰ ਕਰ ਰਹੀ ਹੈ। ਇੰਨਾ ਨਹੀਂ ਲਗਪਗ ਹਰ ਦਿਨ ਸੋਨਮ ਪ੍ਰਸ਼ੰਸਕਾਂ ਦੇ ਨਾਲ ਕੋਈ ਨਾ ਕੋਈ ਅਪਡੇਟ ਸਾਂਝੀ ਕਰਦੀ ਰਹਿੰਦੀ ਹੈ, ਜਿਨ੍ਹਾਂ ਨੂੰ ਲੋਕ ਖ਼ੂਬ ਪਸੰਦ ਕਰਦੇ ਹਨ।

PunjabKesari
ਹਾਲ ਹੀ 'ਚ ਸੋਨਮ ਦੀ ਗੋਦ ਭਰਾਈ ਹੋਈ ਸੀ। ਇੰਟਰਨੈੱਟ 'ਤੇ ਜਿਥੇ ਦੇਖੋ ਉਧਰ ਸੋਨਮ ਹੀ ਸੋਨਮ ਨਜ਼ਰ ਆ ਰਹੀ ਸੀ। ਬੇਬੀ ਸ਼ਾਵਰ ਦੀਆਂ ਤਸਵੀਰਾਂ ਦੇਖ ਕੇ ਲੋਕਾਂ ਦਾ ਮਨ ਨਹੀਂ ਭਰਿਆ ਸੀ ਕਿ ਸੋਨਮ ਦੀਆਂ ਨਵੀਂਆਂ ਤਸਵੀਰਾਂ ਸਾਹਮਣੇ ਆ ਗਈਆਂ ਹਨ।

PunjabKesari
ਇਨ੍ਹਾਂ ਤਸਵੀਰਾਂ 'ਚ ਸੋਨਮ ਦੇ ਚਿਹਰੇ 'ਤੇ ਪ੍ਰੈਗਨੈਂਸੀ ਗਲੋਅ ਤਾਂ ਸਾਫ ਦਿਖਾਈ ਦੇ ਰਿਹਾ ਹੈ ਪਰ ਥੋੜ੍ਹੀ ਥਕਾਵਟ ਵੀ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ ਨੂੰ ਆਨੰਦ ਆਹੂਜਾ ਨੇ ਸਾਂਝਾ ਕੀਤਾ ਹੈ। ਇਹ ਤਸਵੀਰਾਂ ਗੋਦ ਭਰਾਈ ਤੋਂ ਬਾਅਦ ਦੀਆਂ ਹਨ ਜਿਸ 'ਚ ਉਹ ਇਕ ਸੋਫੇ 'ਤੇ ਰਿਲੈਕਸ ਮੂਡ 'ਚ ਬੈਠੀ ਹੋਈ ਨਜ਼ਰ ਆ ਰਹੀ ਹੈ। 

PunjabKesari
ਲੁਕ ਦੀ ਗੱਲ ਕਰੀਏ ਤਾਂ ਸੋਨਮ ਵ੍ਹਾਈਟ ਰੰਗ ਦੀ ਓਵਰਸਾਈਜ਼ ਸ਼ਰਟ ਅਤੇ ਗ੍ਰੇਅ ਟ੍ਰੈਕ ਪੈਂਟ 'ਚ ਨਜ਼ਰ ਆ ਰਹੀ ਹੈ। ਕੈਜੁਅਲ ਆਊਟਫਿੱਟ 'ਤੇ ਸੋਨਮ ਨੇ ਗੋਲਡਨ ਰੰਗ ਦੇ ਹੂਪਸ ਅਤੇ ਕੁਝ ਅਕਸੈੱਸਰੀਜ਼ ਦੇ ਨਾਲ ਆਪਣੀ ਲੁਕ ਨੂੰ ਕੰਪਟੀਲ ਕੀਤਾ ਹੈ।

PunjabKesari
ਓਵਰਸਾਈਜ਼ ਸ਼ਰਟ 'ਚ ਉਹ ਆਪਣਾ ਬੇਬੀ ਬੰਬ ਫਲਾਂਟ ਕਰਦੀ ਨਜ਼ਰ ਆ ਰਹੀ ਹੈ। ਇਸ ਦੌਰਾਨ ਮਾਮ ਟੂ ਬੀ ਅਦਾਕਾਰਾ ਦਾ ਨੋ ਮੇਕਅਪ ਲੁਕ ਦੇਖਣ ਨੂੰ ਮਿਲ ਰਿਹਾ ਹੈ। ਆਨੰਦ ਨੇ ਤਸਵੀਰਾਂ ਦੇ ਨਾਲ ਕੈਪਸ਼ਨ ਲਿਖਿਆ, 'ਹਰ ਪਲ ਪਿਆਰ'।

PunjabKesari
ਪ੍ਰਸ਼ੰਸਕ ਸੋਨਮ ਦੀ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕਰ ਰਹੇ ਹਨ। ਤਸਵੀਰਾਂ ਦੇਖ ਕੇ ਹਰ ਕਿਸੇ ਨੇ ਸੋਨਮ ਨੂੰ ਖੂਬਸੂਰਤ ਦੱਸਿਆ, ਤਾਂ ਕਿਸੇ ਦੇ ਮੂੰਹ ਤੋਂ OMG... ਵਰਗੇ ਸ਼ਬਦ ਨਿਕਲੇ।

PunjabKesari
ਜੋੜੇ ਨੇ ਮਾਰਚ ਮਹੀਨੇ 'ਚ ਸੋਸ਼ਲ ਮੀਡੀਆ ਦੇ ਰਾਹੀਂ ਦੱਸਿਆ ਸੀ ਕਿ ਦੋਵੇਂ ਜਲਦ ਮਾਤਾ-ਪਿਤਾ ਬਣਨ ਵਾਲੇ ਹਨ। ਸੋਨਮ ਅਤੇ ਆਨੰਦ ਇਸ ਸਾਲ ਅਗਸਤ 'ਚ ਆਪਣੇ ਪਹਿਲੇ ਬੱਚੇ ਦਾ ਸਵਾਗਤ ਕਰਨਗੇ। ਕੰਮਕਾਰ ਦੀ ਗੱਲ ਕਰੀਏ ਤਾਂ ਸੋਨਮ ਸੁਜਾਏ ਘੋਸ਼ ਦੀ ਫਿਲਮ 'ਬਲਾਇੰਡ' 'ਚ ਨਜ਼ਰ ਆਵੇਗੀ।


author

Aarti dhillon

Content Editor

Related News