'ਮੈਰੀ ਕ੍ਰਿਸਮਿਸ' ਦੇ ਸੈੱਟ ਤੋਂ ਕੈਟਰੀਨਾ ਕੈਫ ਦੀਆਂ ਤਸਵੀਰਾਂ ਆਈਆਂ ਸਾਹਮਣੇ

04/22/2022 4:14:24 PM

ਮੁੰਬਈ- ਅਦਾਕਾਰਾ ਕੈਟਰੀਨਾ ਕੈਫ ਨੇ 19 ਦਸੰਬਰ 2021 ਨੂੰ ਵਿੱਕੀ ਕੌਸ਼ਲ ਨਾਲ ਵਿਆਹ ਕੀਤਾ ਸੀ। ਕਾਫੀ ਸਮੇਂ ਤੋਂ ਬਾਅਦ ਜੋੜੇ ਨੇ ਆਪਣੇ ਹਨੀਮੂਨ ਸਮੇਂ ਦਾ ਆਨੰਦ ਲਿਆ। ਇਸ ਤੋਂ ਬਾਅਦ ਅਦਾਕਾਰਾ ਕੰਮ 'ਤੇ ਵਾਪਸ ਪਰਤ ਗਈ ਹੈ। ਇਨੀਂ ਦਿਨੀਂ ਅਦਾਕਾਰਾ ਆਪਣੀ ਆਉਣ ਵਾਲੀ ਫਿਲਮ 'ਮੈਰੀ ਕ੍ਰਿਸਮਿਸ' ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ।

PunjabKesari

ਹਾਲ ਹੀ 'ਚ ਫਿਲਮ ਦੇ ਸੈੱਟ ਤੋਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ ਜੋ ਖੂਬ ਚਰਚਾ 'ਚ ਹਨ। ਤਸਵੀਰਾਂ 'ਚ ਕੈਟਰੀਨਾ ਰੈੱਡ ਐਂਡ ਵ੍ਹਾਈਟ ਡਰੈੱਸ 'ਚ ਨਜ਼ਰ ਆ ਰਹੀ ਹੈ। ਅਦਾਕਾਰਾ ਨੇ ਲਾਈਟ ਮੇਕਅਪ ਕੀਤਾ ਹੋਇਆ ਹੈ ਅਤੇ ਵਾਲਾਂ ਨੂੰ ਖੁੱਲ੍ਹਾ ਛੱਡਿਆ ਹੋਇਆ ਹੈ। ਇਸ ਲੁੱਕ 'ਚ ਅਦਾਕਾਰਾ ਬੇਹੱਦ ਖੂਬਸੂਰਤ ਲੱਗ ਰਹੀ ਹੈ। ਕੈਟਰੀਨਾ ਪੁਲਸ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਰਾਧਿਕਾ ਸਰਥਕੁਮਾਰ ਦੇ ਨਾਲ ਦਿਖਾਈ ਦੇ ਰਹੀ ਹੈ। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਖੂਬ ਪਸੰਦ ਕਰ ਰਹੇ ਹਨ।

PunjabKesari
ਤੁਹਾਨੂੰ ਦੱਸ ਦੇਈਏ ਕਿ 'ਮੈਰੀ ਕ੍ਰਿਸਮਿਸ' ਪਹਿਲੀ ਵਾਰ ਸਾਊਥ ਸੁਪਰਸਟਾਰ ਵਿਜੇ ਸੇਤੁਪਤੀ ਦੇ ਨਾਲ ਨਜ਼ਰ ਆਵੇਗੀ। 25 ਦਸੰਬਰ 2021 ਨੂੰ ਫਿਲਮ ਦੀ ਅਨਾਊਂਸਮੈਂਟ ਹੋਈ ਸੀ। ਇਸ ਫਿਲਮ ਨੂੰ ਸ਼੍ਰੀਰਾਮ ਰਾਘਵਨ ਡਾਇਰੈਕਟ ਕਰ ਰਹੇ ਹਨ। ਕੈਟਰੀਨਾ ਨੇ ਪੋਸਟ ਸਾਂਝੀ ਕਰਕੇ ਦੱਸਿਆ ਕਿ ਉਹ ਹਮੇਸ਼ਾ ਤੋਂ ਹੀ ਸ਼੍ਰੀਰਾਮ ਦੇ ਨਾਲ ਕੰਮ ਕਰਨਾ ਚਾਹੁੰਦੀ ਸੀ।

PunjabKesari
 


Aarti dhillon

Content Editor

Related News