ਵਰਕਆਊਟ ਤੋਂ ਬਾਅਦ ਯਸ਼ ਨੇ ਨੁਸਰਤ ਜਹਾਂ ਨਾਲ ਸਾਂਝੀ ਕੀਤੀ ਤਸਵੀਰ, ਅਦਾਕਾਰਾ ਦਾ ਦਿਖਿਆ ਬੋਲਡ ਅੰਦਾਜ਼

Saturday, Dec 11, 2021 - 04:12 PM (IST)

ਵਰਕਆਊਟ ਤੋਂ ਬਾਅਦ ਯਸ਼ ਨੇ ਨੁਸਰਤ ਜਹਾਂ ਨਾਲ ਸਾਂਝੀ ਕੀਤੀ ਤਸਵੀਰ, ਅਦਾਕਾਰਾ ਦਾ ਦਿਖਿਆ ਬੋਲਡ ਅੰਦਾਜ਼

ਮੁੰਬਈ- ਤ੍ਰਿਣਮੂਲ ਕਾਂਗਰਸ ਸੰਸਦ (ਟੀ.ਐੱਮ.ਸੀ.) ਅਤੇ ਬੰਗਾਲੀ ਫਿਲਮਾਂ ਦੀ ਅਦਾਕਾਰਾ ਨੁਸਰਤ ਜਹਾਂ ਕਦੇ ਆਪਣੀ ਲੁੱਕ ਤਾਂ ਕਦੇ ਆਪਣੀ ਪ੍ਰੇਮੀ ਯਸ਼ ਦਾਸਗੁਪਤਾ ਨਾਲ ਰਿਸ਼ਤੇ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ। ਪਤੀ ਨਿਖਿਲ ਜੈਨ ਨਾਲ ਆਪਣੀ ਵਿਆਹ ਨੂੰ ਅਵੈਧ ਦੱਸਣ ਤੋਂ ਬਾਅਦ ਯਸ਼ ਦੇ ਪੁੱਤਰ ਨੂੰ ਜਨਮ ਦੇਣ ਤੋਂ ਬਾਅਦ ਉਹ ਲੋਕਾਂ ਦੇ ਵਿਚਾਲੇ ਕਾਫੀ ਚਰਚਾ 'ਚ ਰਹੀ ਸੀ। ਪੁੱਤਰ ਦੇ ਜਨਮ ਤੋਂ ਬਾਅਦ ਦੋਵਾਂ ਨੇ ਖੁੱਲ੍ਹੇਆਮ ਸਵੀਕਾਰ ਕੀਤਾ ਸੀ ਕਿ ਯੀਸ਼ਾਨ ਉਨ੍ਹਾਂ ਦਾ ਪੁੱਤਰ ਹੈ। ਉਧਰ ਬਾਅਦ 'ਚ ਦੋਵੇਂ ਕਈ ਵਾਰ ਟਾਈਮ ਸਪੈਂਡ ਕਰਦੇ ਵੀ ਦਿਖੇ। ਹੁਣ ਹਾਲ ਹੀ 'ਚ ਇਕ ਵਾਰ ਫਿਰ ਜੋੜੇ ਨੂੰ ਇਕੱਠੇ ਦੇਖਿਆ ਜਿਸ ਦੀਆਂ ਤਸਵੀਰਾਂ ਦੇਖਦੇ ਹੀ ਦੇਖਦੇ ਵਾਇਰਲ ਹੋ ਗਈਆਂ।

PunjabKesari
ਯਸ਼ ਦਾਸਗੁਪਤਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਇਕ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ 'ਚ ਯਸ਼ ਦੇ ਨਾਲ ਨੁਸਰਤ ਜਹਾਂ ਨਜ਼ਰ ਆ ਰਹੀ ਹੈ। ਦੋਵਾਂ ਦੀ ਇਹ ਵੀਡੀਓ ਵਰਕਆਊਟ ਤੋਂ ਬਾਅਦ ਬਣਾਈ ਗਈ ਹੈ ਅਤੇ ਇਸ ਨੂੰ ਖ਼ੁਦ ਦੇ ਮੋਬਾਇਲ 'ਤੇ ਯਸ਼ ਬਣਾ ਰਹੇ ਹਨ।

PunjabKesari
ਲੁੱਕ ਦੀ ਗੱਲ ਕਰੀਏ ਤਾਂ ਯਸ਼ ਵ੍ਹਾਈਟ ਰੰਗ ਦੀ ਸੈਂਡੋ 'ਚ ਦਿਖਾਈ ਦੇ ਰਹੇ ਹਨ ਤਾਂ ਉਧਰ ਨੁਸਰਤ ਸਪੋਰਟਸ ਬ੍ਰਾਅ 'ਚ ਬੋਲਡ ਨਜ਼ਰ ਆ ਰਹੀ ਹੈ। ਇਕੱਠੇ ਦੋਵੇਂ ਕਾਫੀ ਖੁਸ਼ ਦਿਖਾਈ ਦੇ ਰਹੇ ਹਨ।

PunjabKesari
ਇਸ ਤੋਂ ਪਹਿਲੇ ਹਾਲ ਹੀ 'ਚ ਨੁਸਰਤ ਜਹਾਂ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਆਪਣੀਆਂ ਦੋ ਬੋਲਡ ਤਸਵੀਰਾਂ ਸ਼ੇਅਰ ਕਰਕੇ ਤਹਿਲਕਾ ਮਚਾਇਆ ਸੀ।

PunjabKesari


author

Aarti dhillon

Content Editor

Related News