ਫੈਨਜ਼ ਨੇ ਪਿਆਰ ਦਾ ਇਜ਼ਹਾਰ ਕਰਨ ਲਈ 2500 ਕਿਲੋ ਚੌਲਾਂ ਨਾਲ ਬਣਾਈ ਸੋਨੂੰ ਸੂਦ ਦੀ ਤਸਵੀਰ

Monday, Apr 10, 2023 - 11:20 AM (IST)

ਫੈਨਜ਼ ਨੇ ਪਿਆਰ ਦਾ ਇਜ਼ਹਾਰ ਕਰਨ ਲਈ 2500 ਕਿਲੋ ਚੌਲਾਂ ਨਾਲ ਬਣਾਈ ਸੋਨੂੰ ਸੂਦ ਦੀ ਤਸਵੀਰ

ਮੁੰਬਈ (ਬਿਊਰੋ)– ਸੋਨੂੰ ਸੂਦ ਆਨਸਕ੍ਰੀਨ ਤੇ ਆਫਸਕ੍ਰੀਨ ਹਰ ਪੀੜ੍ਹੀ ਦੇ ਲੋਕਾਂ ਲਈ ਸੱਚਾ ਮਸੀਹਾ ਹੈ। ਪ੍ਰਸ਼ੰਸਕ ਅਕਸਰ ਵੱਖ-ਵੱਖ ਤਰੀਕਿਆਂ ਨਾਲ ਅਦਾਕਾਰ ਲਈ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹਨ ਤੇ ਅਦਾਕਾਰ ਲਈ ਆਪਣੇ ਪਿਆਰ ਤੇ ਪ੍ਰਸ਼ੰਸਾ ਦਾ ਇਜ਼ਹਾਰ ਕਰਨ ਲਈ ਪ੍ਰਸ਼ੰਸਕ ਇਕ ਨਵੀਂ ਚੀਜ਼ ਕਰਨ ਜਾ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਪ੍ਰਿਟੀ ਜ਼ਿੰਟਾ ਮੁੰਬਈ ’ਚ ਹੋਈ ਪ੍ਰੇਸ਼ਾਨ, ਸਾਂਝੀਆਂ ਕੀਤੀਆਂ 2 ਘਟਨਾਵਾਂ

ਮੱਧ ਪ੍ਰਦੇਸ਼ ਦੇ ਪ੍ਰਸ਼ੰਸਕਾਂ ਨੇ ਐਤਵਾਰ ਨੂੰ ਦੇਵਾਸ ਦੇ ਤੁਕੋਜੀ ਰਾਵ ਪਵਾਰ ਸਟੇਡੀਅਮ ’ਚ ਇਕ ਏਕੜ ਤੋਂ ਜ਼ਿਆਦਾ ਜ਼ਮੀਨ ’ਤੇ 2500 ਕਿਲੋ ਚੌਲਾਂ ਦੀ ਵਰਤੋਂ ਕਰਦਿਆਂ ਸੋਨੂੰ ਸੂਦ ਦੀ ਤਸਵੀਰ ਬਣਾਈ।

ਤਸਵੀਰ ਨੂੰ 1 ਏਕੜ ਜ਼ਮੀਨ ’ਤੇ ਲਾਇਆ ਜਾਵੇਗਾ। ਪ੍ਰਸ਼ੰਸਕ ਅਜਿਹਾ ਅਦਾਕਾਰ ਲਈ ਆਪਣੇ ਪਿਆਰ ਦਾ ਇਜ਼ਹਾਰ ਕਰਨ ਲਈ ਕਰਨਗੇ, ਜੋ ਲਗਾਤਾਰ ਹਰ ਤਰ੍ਹਾਂ ਨਾਲ ਜ਼ਿੰਦਗੀ ਨੂੰ ਬਿਹਤਰ ਬਣਾਉਣ ’ਚ ਮਦਦ ਕਰ ਰਹੇ ਹਨ, ਜਦਕਿ 2500 ਕਿਲੋ ਚੌਲ ਉਨ੍ਹਾਂ ਪਰਿਵਾਰਾਂ ਨੂੰ ਦਾਨ ਕੀਤੇ ਜਾਣਗੇ, ਜਿਨ੍ਹਾਂ ਨੂੰ ਇਸ ਦੀ ਬਹੁਤ ਜ਼ਰੂਰਤ ਹੈ ਤੇ ਜਿਨ੍ਹਾਂ ਦੀ ਬੁਨਿਆਦੀ ਸਹੂਲਤਾਂ ਤੱਕ ਪਹੁੰਚ ਨਹੀਂ ਹੈ।

PunjabKesari

ਤਹਿ ਦਿਲੋਂ ਧੰਨਵਾਦ ਕਰਦਿਆਂ ਸੋਨੂੰ ਨੇ ਕਿਹਾ ਕਿ ਪ੍ਰਸ਼ੰਸਕ ਹਰ ਰੋਜ਼ ਜੋ ਪਿਆਰ ਜਤਾਉਂਦੇ ਹਨ, ਉਸ ਲਈ ਮੈਂ ਬੇਹੱਦ ਸ਼ੁਕਰਗੁਜ਼ਾਰ ਹਾਂ। ਇਹ ਅਦਭੁੱਤ ਮਹਿਸੂਸ ਹੁੰਦਾ ਹੈ ਜਦੋਂ ਪ੍ਰਸ਼ੰਸਕ ਕਿਸੇ ਅਜਿਹੀ ਚੀਜ਼ ਨੂੰ ਅੱਗੇ ਵਧਾਉਂਦੇ ਹਨ, ਜਿਸ ਨਾਲ ਤੁਸੀਂ ਹਰ ਸੰਭਵ ਤਰੀਕੇ ਨਾਲ ‘ਲੋਕਾਂ ਦੀ ਮਦਦ’ ਕਰਨਾ ਪਸੰਦ ਕਰਦੇ ਹੋ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News