PICS: TV ਤੋਂ ਲੈ ਕੇ ਬਾਲੀਵੁੱਡ ਦੀਆਂ ਅਦਾਕਾਰਾ ਹੋ ਚੁੱਕੀਆ ਹਨ ਘਰੇਲੂ ਹਿੰਸਾ ਦਾ ਸ਼ਿਕਾਰ

Saturday, Apr 30, 2016 - 12:38 PM (IST)

  PICS: TV ਤੋਂ ਲੈ ਕੇ ਬਾਲੀਵੁੱਡ ਦੀਆਂ ਅਦਾਕਾਰਾ ਹੋ ਚੁੱਕੀਆ ਹਨ ਘਰੇਲੂ ਹਿੰਸਾ ਦਾ ਸ਼ਿਕਾਰ

ਮੁੰਬਈ—ਸਾਡੇ ਦੇਸ਼ ਦੀਆਂ ਔਰਤਾਂ ਨੂੰ ਘਰੇਲੂ ਹਿੱਸੇ ਦਾ ਸ਼ਿਕਾਰ ਹੋਣਾ ਕੋਈ ਖਾਸ ਗੱਲ ਨਹੀਂ ਹੈ। ਇਸ ਘਰੇਲੂ ਹਿੱਸੇ ਦਾ ਸ਼ਿਕਾਰ ਕੇਵਲ ਆਮ ਔਰਤਾਂ ਨਹੀਂ ਹੋਈਆ ਬਲਕਿ ਬਾਲੀਵੁੱਡ ਦੀਆਂ ਟੀ.ਵੀ ਅਦਾਕਾਰਾ ਵੀ ਇਸ ਦਾ ਸ਼ਿਕਾਰ ਹੋਈਆ ਹਨ। ਟੀ.ਵੀ ਦੀਆਂ ਕੁਝ ਅਦਾਕਾਰਾ ਜਿਹੜੀਆਂ ਟੀ.ਵੀ ''ਤੇ ਸ਼ਕਤੀਸ਼ਾਲੀ ਨਜ਼ਰ ਆਉਂਦੀਆ ਸਨ ਉਹ ਵੀ ਘਰ ਤੋਂ ਮਜ਼ਬੂਰ ਹਨ। ਅੱਜ ਅਸੀਂ ਤਹਾਨੂੰ ਇਨ੍ਹਾਂ ਅਦਾਕਾਰਾ ਦੇ ਬਾਰੇ  ਦੱਸਣ ਜਾ ਰਹੇ ਹਾਂ।
ਟੀ.ਵੀ ਅਦਾਕਾਰਾ ਦੀਪਸ਼ਿਖਾ ਜਿਨ੍ਹਾਂ ਨੇ ਆਪਣੇ ਪਤੀ ਦੇ ਖਿਲਾਫ ਘਰੇਲੂ ਹਿੰਸਾ ਦਾ ਮਾਮਲਾ ਦਰਜ ਕਰਵਾਇਆ ਹੈ। ਦੀਪਸ਼ਿਖਾ ਪਹਿਲੀ ਅਦਾਕਾਰਾ ਨਹੀਂ ਜੋ ਘਰੇਲੂ ਹਿੰਸਾ ਦੀ ਸ਼ਿਕਾਇਤ ਨੂੰ ਲੈ ਕੇ ਸਾਹਮਣੇ ਆਈ ਹੈ ਸਿਨੇਮਾ ਦੀਆਂ ਕਈ ਅਦਾਕਾਰਾ ਹਨ ਜੋ ਇਸ ਘਰੇਲੂ ਹਿੰਸਾ ਦਾ ਸ਼ਿਕਾਰ ਹੋਈਆ ਹਨ। ਬਾਲੀਵੁੱਡ ਦੀ ਅਦਾਕਾਰਾ ਕਰਿਸ਼ਮਾ ਕਪੂਰ ਨੇ ਸੰਜੇ ਦੱਤ ਦੇ ਨਾਲ ਵਿਆਹ ਕੀਤਾ ਸੀ। ਉਨ੍ਹਾਂ ਨੇ ਕਦੀ ਇਸ ਬਾਰੇ ਨਹੀਂ ਸੀ ਸੋਚਿਆ ਕਿ ਉਨ੍ਹਾਂ ਦੇ ਪਤੀ ਸੰਜੇ ਦੱਤ ਉਨ੍ਹਾਂ ਦਹੇਜ ਨੂੰ  ਲੈ ਕੇ ਟਾਰਚਰ ਕਰਦੇ ਸਨ। ਤਲਾਕ ਦੀ ਅਰਜੀ ''ਤੇ ਹੋਈ ਬਹਿਸ ਤੇ ਕਰਿਸ਼ਮਾ ਨੇ ਆਰੋਪ ਲਗਾਇਆ ਕਿ ਸੰਜੇ ਅਤੇ ਉਨ੍ਹਾਂ ਦੀ ਮਾਂ ਉਸ ਨੂੰ ਮਾਰਦੇ ਕੁਟਦੇ ਸੀ। ਟੀ.ਵੀ ਅਦਾਕਾਰਾ ਸ਼ਵੇਤਾ ਤਿਵਾਰੀ ਵੀ ਆਪਣੇ ਪਤੀ ਰਾਜਾ ਚੋਧਰੀ ਦੇ ਘਰੇਲੂ ਹਿੰਸਾ ਦਾ ਸ਼ਿਕਾਰ ਹੋਈ ਹੈ। ਸ਼ਵੇਤਾ ਨੇ ਦੱਸਿਆ ਕਿ ਰਾਜਾ ਉਨ੍ਹਾਂ ਨੂੰ ਮਾਰਦੇ ਕੁਟਦੇ ਸੀ ਤੇ ਇਸ ਆਧਾਰ ''ਤੇ ਉਨ੍ਹਾਂ ਦੇ ''ਚ ਤਲਾਕ ਹੋ ਗਿਆ। ਬਾਲੀਵੁੱਡ ਅਦਾਕਾਰਾ ਅਗਿਨਗੋਤਰੀ ਨੇ ਵੀ ਆਪਣੇ ਪਤੀ ਦੇ ਖਿਲਾਫ ਘਰੇਲੂ ਹਿੰਸਾ ਦਾ ਕੇਸ ਦਰਜ ਕਰਵਾਇਆ। ਉਨ੍ਹਾਂ ਦੇ ਪਤੀ ਅਨਿਲ ਵਿਰਮਾਨੀ ਨਾਲ ਵਿਆਹ ਕੀਤਾ ਸੀ ਉਹ ਇੱਕ ਬਿਜਨਸਮੈਨ ਸੀ। ਉਹ ਉਨ੍ਹਾਂ ਨੂੰ ਮਾਨਸਿਕ ਅਤੇ ਸਰੀਰਕ ਰੂਪ ''ਚ ਟਾਰਚਰ ਕਰਦੇ ਸੀ। ਬਾਲੀਵੁੱਡ ਦੀ ਅਦਾਕਾਰਾ ਜੀਨਤ ਅਮਾਨ ਵੀ ਆਪਣੇ ਪਤੀ ਸੰਜੇ ਖਾਨ ਦਾ ਘਰੇਲੂ ਹਿੰਸਾ ਦਾ ਸ਼ਿਕਾਰ ਹੋਈ ਸੀ। ਉਨ੍ਹਾਂ ਨੂੰ ਉਹ ਮਾਰਦੇ ਕੁਟਦੇ ਸੀ। ਇਸ ਝਗੜੇ ''ਚ ਉਨ੍ਹਾਂ ਦੀਆਂ ਅੱਖਾਂ ਹਮੇਸ਼ਾ ਦੇ ਲਈ ਖਰਾਬ ਹੋ ਗਈਆ। ਪੂਰਵ ਮਿਸ ਵਰਲਡ ਯੂਕਤਾ ਮੁਖੀ ਵੀ ਆਪਣੇ ਪਤੀ ਦੀ ਘਰੇਲੂ ਹਿੰਸਾ ਦਾ ਸ਼ਿਕਾਰ ਹੋਈ। ਟੀ.ਵੀ ਅਦਾਕਾਰ ਰਾਹੁਲ ਮਹਾਜਨ ਵੀ ਆਪਣੀ ਪਤਨੀ ਨੂੰ ਮਾਰਦੇ ਕੁਟਦੇ ਸੀ ਉਸ ਦਾ ਪਤਨੀ ਡਿੰਪੀ ਨੇ ਆਪਣੇ ਜਖਮਾਂ ਨੂੰ ਮੀਡੀਆ ਦੇ ਸਾਹਮਣੇ ਦਿਖਾਇਆ। ਟੀ.ਵੀ ਅਦਾਕਾਰਾ ਪ੍ਰਤਿਊਸ਼ਾ ਨੇ ਆਪਣੇ ਮਗੇਤਰ ''ਤੇ ਘਰੇਲੂ ਹਿੰਸਾ ਦਾ ਆਰੋਪ ਲਗਾਇਆ। ਟੀ.ਵੀ ਅਦਾਕਾਰਾ ਰਿਚਾ ਗੁਜਰਾਤੀ ਸੀ ਉਹ ਵੀ ਆਪਣੇ ਪਤੀ ਦੀ ਘਰੇਲੂ ਹਿੰਸਾ ਦਾ ਸ਼ਿਕਾਰ ਹੋ ਗਈ।


Related News