ਸਰੀਰਕ ਤੌਰ 'ਤੇ ਅਸਰਮਥ ਸਿੱਧੂ ਮੂਸੇਵਾਲਾ ਦਾ ਇਹ ਫੈਨ, ਸੀਨੇ ਨਾਲ ਲਾਈ ਰੱਖਦਾ ਗਾਇਕ ਦੀ ਤਸਵੀਰ
Saturday, Aug 17, 2024 - 12:49 PM (IST)
 
            
            ਐਂਟਰਟੇਨਮੈਂਟ ਡੈਸਕ- ਮਰਹੂਮ ਗਾਇਕ ਸਿੱਧੂ ਮੂਸੇਵਾਲਾ ਪੰਜਾਬ ਦੇ ਨਾਮੀ ਗਾਇਕਾਂ 'ਚੋਂ ਇੱਕ ਸਨ। ਉਨ੍ਹਾਂ ਨੇ ਨਾ ਸਿਰਫ਼ ਦੁਨੀਆ ਭਰ 'ਚ ਪ੍ਰਸਿੱਧੀ ਹਾਸਲ ਕੀਤੀ ਸਗੋਂ ਬਹੁਤ ਦੌਲਤ-ਸ਼ੌਹਰਤ ਵੀ ਕਮਾਈ, ਜਿਸ ਦੇ ਸਦਕੇ ਉਨ੍ਹਾਂ ਦੀਆਂ ਕਈ ਪੀੜ੍ਹੀਆਂ ਐਸ਼ਪ੍ਰਸਤ ਜ਼ਿੰਦਗੀ ਬਤੀਤ ਕਰ ਸਕਦੀਆਂ ਨੇ।ਸਿੱਧੂ ਮੂਸੇਵਾਲਾ ਬੇਸ਼ੱਕ ਅੱਜ ਇਸ ਦੁਨੀਆ 'ਤੇ ਮੌਜੂਦ ਨਹੀਂ ਹੈ । ਪਰ ਉਹ ਆਪਣੇ ਗੀਤਾਂ ਦੇ ਜ਼ਰੀਏ ਹਮੇਸ਼ਾ ਉਸ ਦੇ ਚਾਹੁਣ ਵਾਲਿਆਂ ਦੇ ਦਿਲਾਂ 'ਚ ਰਹੇਗਾ । ਅੱਜ ਅਸੀਂ ਤੁਹਾਨੂੰ ਸਿੱਧੂ ਮੂਸੇਵਾਲਾ ਦੇ ਇੱਕ ਅਜਿਹੇ ਫੈਨ ਦੇ ਨੂੰ ਮਿਲਵਾਉਣ ਜਾ ਰਹੇ ਹਾਂ। ਜੋ ਬੇਸ਼ੱਕ ਬੋਲ ਨਹੀਂ ਸਕਦਾ ਤੇ ਨਾਂ ਹੀ ਚੱਲ ਫਿਰ ਸਕਦਾ ਹੈ। ਪਰ ਉਹ ਆਪਣੇ ਜਜ਼ਬਾਤ ਆਪਣੇ ਹਾਵ ਭਾਵਾਂ ਦੇ ਨਾਲ ਬਿਆਨ ਕਰਦਾ ਹੈ। ਸਿੱਧੂ ਮੂਸੇਵਾਲਾ ਦਾ ਇਹ ਫੈਨ ਸਰੀਰਕ ਤੌਰ 'ਤੇ ਪੂਰੀ ਤਰ੍ਹਾਂ ਅਸਮਰਥ ਹੈ। ਪਰ ਉਹ ਸਿੱਧੂ ਮੂਸੇਵਾਲਾ ਦੀ ਤਸਵੀਰ ਸੀਨੇ ਨਾਲ ਰੱਖਦਾ ਹੈ ਅਤੇ ਉਸ ਦੇ ਪਾਈ ਟੀ-ਸ਼ਰਟ 'ਤੇ ਵੀ ਗਾਇਕ ਦੀ ਤਸਵੀਰ ਹੈ।

ਮੌਤ ਤੋਂ ਬਾਅਦ ਵੀ ਗਾਇਕ ਦੇ ਕਈ ਗੀਤ ਰਿਲੀਜ਼ ਹੋਏ ਹਨ । ਜਿਨ੍ਹਾਂ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ।ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ ਸੀ ।ਆਪਣੇ ਪੁੱਤਰ ਨੂੰ ਇਨਸਾਫ਼ ਦਿਵਾਉਣ ਦੇ ਲਈ ਉਸ ਦੇ ਮਾਪੇ ਹਾਲੇ ਵੀ ਦਰ-ਬ-ਦਰ ਦੀਆਂ ਠੋਕਰਾਂ ਖਾ ਰਹੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            