ਕੋਰੋਨਾ ਵਾਇਰਸ ’ਤੇ ਅਮਿਤਾਭ ਬੱਚਨ ਦੀ ਆਵਾਜ਼ ਵਾਲੀ ਕਾਲਰ ਟਿਊਨ ਤੋਂ ਦੁਖੀ ਹੋਏ ਲੋਕ, ਪਹੁੰਚੇ ਹਾਈ ਕੋਰਟ

01/07/2021 7:32:00 PM

ਨਵੀਂ ਦਿੱਲੀ (ਬਿਊਰੋ)– ਦਿੱਲੀ ਹਾਈ ਕੋਰਟ ’ਚ ਇਕ ਲੋਕ ਹਿੱਤ ਪਟੀਸ਼ਨ ਦਾਇਰ ਕੀਤੀ ਗਈ ਹੈ, ਜਿਸ ’ਚ ਕੋਰੋਨਾ ਵਿਰੁੱਧ ਸਾਵਧਾਨੀਆਂ ਬਾਰੇ ਅਮਿਤਾਭ ਬੱਚਨ ਦੀ ਆਵਾਜ਼ ਵਾਲੀ ਕਾਲਰ ਟਿਊਨ ਨੂੰ ਹਟਾਉਣ ਦੀ ਬੇਨਤੀ ਕੀਤੀ ਗਈ ਹੈ। ਪਟੀਸ਼ਨ ’ਚ ਕਿਹਾ ਗਿਆ ਹੈ ਕਿ ਉਹ ਤੇ ਉਸ ਦੇ ਪਰਿਵਾਰ ਦੇ ਕੁਝ ਮੈਂਬਰ ਵਾਇਰਸ ਦਾ ਸ਼ਿਕਾਰ ਸਨ। ਪਟੀਸ਼ਨ ਵੀਰਵਾਰ ਨੂੰ ਸੁਣਵਾਈ ਲਈ ਚੀਫ਼ ਜਸਟਿਸ ਡੀ. ਐੱਨ. ਪਟੇਲ ਤੇ ਜਸਟਿਸ ਜੋਤੀ ਸਿੰਘ ਦੇ ਬੈਂਚ ਸਾਹਮਣੇ ਲਿਆਂਦੀ ਗਈ।

ਵਕੀਲ ਏ. ਕੇ. ਦੂਬੇ ਤੇ ਪਵਨ ਕੁਮਾਰ ਵਲੋਂ ਦਾਇਰ ਪਟੀਸ਼ਨ ’ਚ ਕਿਹਾ ਗਿਆ, ‘ਭਾਰਤ ਸਰਕਾਰ ਕਾਲਰ ਟਿਊਨ ’ਤੇ ਰੋਕਥਾਮ ਉਪਾਵਾਂ ਸਬੰਧੀ ਆਵਾਜ਼ ਦੇਣ ਲਈ ਅਮਿਤਾਭ ਬੱਚਨ ਨੂੰ ਭੁਗਤਾਨ ਕਰ ਰਹੀ ਹੈ।’

ਪਟੀਸ਼ਨ ’ਚ ਕਿਹਾ ਗਿਆ ਹੈ, ‘ਕੁਝ ਕੋਰੋਨਾ ਯੌਧਾ ਇਸ ਮੁਸ਼ਕਿਲ ਸਮੇਂ ’ਚ ਦੇਸ਼ ਦੀ ਸੇਵਾ ਕਰਨ ਵਾਲੇ ਤੇ ਗਰੀਬਾਂ ਤੇ ਲੋੜਵੰਦਾਂ ਦੀ ਮਦਦ ਕਰ ਰਹੇ ਹਨ ਤੇ ਭੋਜਨ, ਕੱਪੜੇ ਤੇ ਸ਼ਰਨ ਪ੍ਰਦਾਨ ਕਰ ਰਹੇ ਹਨ। ਇਥੇ ਇਹ ਦੱਸਣਾ ਲਾਜ਼ਮੀ ਹੈ ਕਿ ਕੁਝ ਕੋਰੋਨਾ ਯੌਧਿਆਂ ਨੇ ਆਪਣੀ ਘੱਟ ਆਮਦਨੀ ਨੂੰ ਵੀ ਗਰੀਬਾਂ ਤੇ ਲੋੜਵੰਦ ਲੋਕਾਂ ’ਚ ਵੰਡ ਦਿੱਤਾ ਹੈ।’

ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਮੁਤਾਬਕ ਦਿੱਲੀ ਹਾਈ ਕੋਰਟ ’ਚ ਦਾਇਰ ਕੀਤੀ ਗਈ ਲੋਕ ਹਿੱਤ ਪਟੀਸ਼ਨ ’ਚ ਅਦਾਕਾਰ ਅਮਿਤਾਭ ਬੱਚਨ ਦੀ ਆਵਾਜ਼ ’ਚ COVID-19 ਜਾਗਰੂਕਤਾ ਬਾਰੇ ਮੋਬਾਇਲ ਕਾਲਰ ਟਿਊਨ ਨੂੰ ਹਟਾਉਣ ਦੀ ਮੰਗ ਕੀਤੀ ਹੈ। ਦੱਸ ਦੇਈਏ ਕਿ ਅਮਿਤਾਭ ਬੱਚਨ ਦੀ ਆਵਾਜ਼ ਤੋਂ ਪਹਿਲਾਂ ਲੋਕਾਂ ਨੂੰ ਇਕ ਔਰਤ ਦੀ ਆਵਾਜ਼ ਦੀ ਟਿਊਨ ਰਾਹੀਂ ਕੋਰੋਨਾ ਬਾਰੇ ਜਾਗਰੂਕ ਕੀਤਾ ਜਾ ਰਿਹਾ ਸੀ।

ਨੋਟ– ਕੀ ਤੁਸੀਂ ਵੀ ਕੋਰੋਨਾ ਜਾਗਰੂਕਤਾ ਬਾਰੇ ਲੱਗੀ ਕਾਲਰ ਟਿਊਨ ਤੋਂ ਅੱਕ ਚੁੱਕੇ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News