‘ਹਾਏ ਰੱਬਾ ਕੀ ਜ਼ੁਲਮ ਹੈ...’ ਅਨਨਿਆ ਪਾਂਡੇ ਨੂੰ ਆਯੂਸ਼ਮਾਨ ਖ਼ੁਰਾਣਾ ਦੀ ‘ਡਰੀਮ ਗਰਲ 2’ ’ਚ ਦੇਖ ਲੋਕਾਂ ਨੇ ਮਾਰੇ ਮੱਥੇ ’ਤੇ ਹੱਥ

Saturday, Sep 17, 2022 - 11:46 AM (IST)

‘ਹਾਏ ਰੱਬਾ ਕੀ ਜ਼ੁਲਮ ਹੈ...’ ਅਨਨਿਆ ਪਾਂਡੇ ਨੂੰ ਆਯੂਸ਼ਮਾਨ ਖ਼ੁਰਾਣਾ ਦੀ ‘ਡਰੀਮ ਗਰਲ 2’ ’ਚ ਦੇਖ ਲੋਕਾਂ ਨੇ ਮਾਰੇ ਮੱਥੇ ’ਤੇ ਹੱਥ

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਆਯੂਸ਼ਮਾਨ ਖੁਰਾਣਾ ਨੇ ਹਾਲ ਹੀ ’ਚ ਬਹੁਤ ਹੀ ਮਜ਼ੇਦਾਰ ਤਰੀਕੇ ਨਾਲ ਆਪਣੀ ਫ਼ਿਲਮ ‘ਡਰੀਮ ਗਰਲ’ ਦੇ ਸੀਕੁਅਲ ਯਾਨੀ ‘ਡਰੀਮ ਗਰਲ 2’ ਦਾ ਐਲਾਨ ਕੀਤਾ। ਉਨ੍ਹਾਂ ਨੇ ਬਾਈਕਾਟ ਬਾਲੀਵੁੱਡ ਤੇ ਧਰਮ ਨੂੰ ਬਹੁਤ ਹੀ ਫਨੀ ਅੰਦਾਜ਼ ’ਚ ਲੈਂਦਿਆਂ ਆਪਣੀ ਫ਼ਿਲਮ ਦੀ ਸਟਾਰ ਕਾਸਟ ਨਾਲ ਮਿਲਵਾਇਆ। ਫ਼ਿਲਮ ਦੀ ਸਟਾਰ ਕਾਸਟ ਨੂੰ ਦੇਖ ਕੇ ਅਜਿਹਾ ਲੱਗਦਾ ਹੈ ਕਿ ਹਾਸੇ ਦਾ ਡਬਲ ਡੋਜ਼ ਮਿਲਣ ਵਾਲਾ ਹੈ ਕਿਉਂਕਿ ਇਸ ’ਚ ਇਕ ਤੋਂ ਵੱਧ ਕੇ ਇਕ ਕਾਮੇਡੀ ਅਦਾਕਾਰ ਹਨ।

ਸਟਾਰ ਕਾਸਟ ’ਚ ਆਯੂਸ਼ਮਾਨ ਖੁਰਾਣਾ, ਰਾਜਪਾਲ ਯਾਦਵ, ਅਨੂੰ ਕਪੂਰ, ਪਰੇਸ਼ ਰਾਵਲ, ਅਸਰਾਨੀ, ਵਿਜੇ ਰਾਜ, ਮਨੋਜ ਜੋਸ਼ੀ, ਸੀਮਾ ਪਾਹਵਾ, ਮਨਜੋਤ ਸਿੰਘ, ਅਭਿਸ਼ੇਕ ਬੈਨਰਜੀ ਤੇ ਅਨਨਿਆ ਪਾਂਡੇ ਸ਼ਾਮਲ ਹਨ। ਜੀ ਹਾਂ, ਅਨਨਿਆ ਪਾਂਡੇ ਵੀ ਫ਼ਿਲਮ ’ਚ ਹੈ। ਹੁਣ ਜਿਸ ਤਰੀਕੇ ਨਾਲ ਉਸ ਨੂੰ ਵੀਡੀਓ ’ਚ ਦਿਖਾਇਆ ਗਿਆ ਹੈ, ਉਹ ਕਾਬਿਲ-ਏ-ਤਾਰੀਫ਼ ਹੈ ਪਰ ਅਨਨਿਆ ਦਾ ਨਾਂ ਸੁਣਦਿਆਂ ਹੀ ਲੋਕਾਂ ਨੇ ਆਪਣੇ ਮੱਥੇ ’ਤੇ ਹੱਥ ਮਾਰ ਲਿਆ ਤੇ ਇਸ ’ਤੇ ਮਜ਼ੇਦਾਰ ਮੀਮਜ਼ ਵੀ ਬਣ ਰਹੇ ਹਨ।

ਆਓ ਤੁਹਾਨੂੰ ਦਿਖਾਉਂਦੇ ਹਾਂ ਕਿ ‘ਡਰੀਮ ਗਰਲ 2’ ’ਚ ਅਨਨਿਆ ਪਾਂਡੇ ਦੀ ਕਾਸਟਿੰਗ ਨੂੰ ਦੇਖ ਕੇ ਯੂਜ਼ਰਸ ਕਿਵੇਂ ਰਿਐਕਟ ਕਰ ਰਹੇ ਹਨ–

PunjabKesari

PunjabKesari

PunjabKesari

PunjabKesari

ਦੱਸ ਦੇਈਏ ਕਿ ਇਹ ਫ਼ਿਲਮ 29 ਜੂਨ, 2023 ਨੂੰ ਈਦ ਮੌਕੇ ਰਿਲੀਜ਼ ਹੋਵੇਗੀ। ਇਸ ਨੂੰ ਰਾਜ ਸ਼ਾਂਡਲਿਆ ਨੇ ਡਾਇਰੈਕਟ ਕੀਤਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News