ਮਨੀਸ਼ ਪਾਲ ਦੀ ਧੀ ਨੂੰ ਦੇਖ ਲੋਕ ਰਹਿ ਗਏ ਹੈਰਾਨ, ਹਰ ਪਾਸੇ ਹੋ ਰਹੀਆਂ ਸਾਇਸ਼ਾ ਪਾਲ ਦੀਆਂ ਚਰਚਾਵਾਂ

Monday, Sep 05, 2022 - 12:26 PM (IST)

ਮਨੀਸ਼ ਪਾਲ ਦੀ ਧੀ ਨੂੰ ਦੇਖ ਲੋਕ ਰਹਿ ਗਏ ਹੈਰਾਨ, ਹਰ ਪਾਸੇ ਹੋ ਰਹੀਆਂ ਸਾਇਸ਼ਾ ਪਾਲ ਦੀਆਂ ਚਰਚਾਵਾਂ

ਬਾਲੀਵੁੱਡ ਡੈਸਕ- ਟੀ.ਵੀ. ਜਗਤ ਦੇ ਮਸ਼ਹੂਰ ਹੋਸਟ ਮਨੀਸ਼ ਪਾਲ ਆਏ ਦਿਨ ਸੁਰਖੀਆਂ ’ਚ ਰਹਿੰਦੇ ਹਨ। ਉਹ ਆਪਣੀ ਹੋਸਟਿੰਗ ਕਾਰਨ ਮਸ਼ਹੂਰ ਹਨ।  ਮਨੀਸ਼ ਪਾਲ ਆਏ ਦਿਨ ਕਿਸੇ ਨਾਲ ਕਿਸੇ ਸ਼ੋਅ ’ਚ ਨਜ਼ਰ ਆਉਂਦੇ ਰਹਿੰਦੇ ਹਨ। ਹਾਲਾਂਕਿ ਮਨੀਸ਼ ਪਾਲ ਨੇ ਕਈ ਫ਼ਿਲਮਾਂ ਵੀ ਕੀਤੀਆਂ ਹਨ ਪਰ ਫ਼ਿਲਮੀ ਦੁਨੀਆ ’ਚ ਉਨ੍ਹਾਂ ਨੂੰ ਓਨੀ ਸਫ਼ਲਤਾ ਨਹੀਂ ਮਿਲੀ ਜਿੰਨੀ ਉਨ੍ਹਾਂ ਨੂੰ ਹੋਸਟ ਦੇ ਤੌਰ ’ਤੇ ਮਿਲੀ ਹੈ। ਹਾਲ ਹੀ ’ਚ ਮਨੀਸ਼ ਪਾਲ ਗਣੇਸ਼ ਵਿਸਰਜਨ ਦੌਰਾਨ ਪਰਿਵਾਰ ਨਾਲ ਨਜ਼ਰ ਆਏ ਅਤੇ ਸਾਰਿਆਂ ਦੀਆਂ ਨਜ਼ਰਾਂ ਮਨੀਸ਼ ਪਾਲ ਦੀ ਧੀ ’ਤੇ ਟਿਕੀਆਂ ਹੋਈਆਂ ਸਨ।

PunjabKesari

ਇਹ ਵੀ ਪੜ੍ਹੋ : ਪਾਰਟੀ ’ਚ ਡਰਿੰਕ ਦਾ ਗਲਾਸ ਲੈ ਕੇ ਪਹੁੰਚੇ ਸਲਮਾਨ ਨੇ ਕੈਮਰੇ ਨੂੰ ਦੇਖ ਕੇ ਛੁਪਾਇਆ ਗਲਾਸ, ਯੂਜ਼ਰਸ ਨੇ ਕੀਤੇ ਕੁਮੈਂਟ

ਮਨੀਸ਼ ਪਾਲ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ’ਚ ਮਨੀਸ਼ ਪਾਲ ਦੀ ਧੀ ਸਾਇਸ਼ਾ ਪਾਲ ਨਜ਼ਰ ਆ ਰਹੀ ਹੈ। ਸਾਇਸ਼ਾ ਨੂੰ ਦੇਖ ਕੇ ਲੋਕ ਹੈਰਾਨ ਰਹਿ ਗਏ। ਗਣੇਸ਼ ਵਿਸਰਜਨ ਦੌਰਾਨ ਮਨੀਸ਼ ਪਾਲ ਨੂੰ ਆਪਣੇ ਬੱਚਿਆਂ ਨਾਲ ਦੇਖਿਆ ਗਿਆ। ਉਨ੍ਹਾਂ ਦੇ ਬੱਚਿਆਂ ਨੂੰ ਦੇਖਣ ਤੋਂ ਬਾਅਦ ਕੋਈ ਵੀ ਵਿਸ਼ਵਾਸ ਨਹੀਂ ਕਰ ਰਿਹਾ ਕਿ ਮਨੀਸ਼ ਪਾਲ ਦੀ ਧੀ ਸਾਇਸ਼ਾ ਪਾਲ ਇੰਨੀ ਵੱਡੀ ਹੈ।

 

ਮਨੀਸ਼ ਪਾਲ ਦੀ ਧੀ ਸਾਇਸ਼ਾ ਪਾਲ ਨੂੰ ਹਾਲ ਹੀ ’ਚ ਗਣੇਸ਼ ਉਤਸਵ ਦੌਰਾਨ ਦੇਖਿਆ ਗਿਆ ਸੀ। ਇਸ ਦੌਰਾਨ ਮਨੀਸ਼ ਪਾਲ ਦੀ ਧੀ ਨੂੰ ਦੇਖ ਕੇ ਲੋਕ ਹੈਰਾਨ ਹੋ ਗਏ। ਹਾਲਾਂਕਿ ਮਨੀਸ਼ ਪਤਨੀ ਸੰਯੁਕਤਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਸਾਂਝੀਆਂ ਕਰਦੇ ਰਹਿੰਦੇ ਹਨ ।

PunjabKesari

ਇਹ ਵੀ ਪੜ੍ਹੋ : ਜਾਹਨਵੀ ਨੇ ਤਸਵੀਰਾਂ ਸਾਂਝੀਆਂ ਕਰ ਲਗਾਇਆ ਬੋਲਡਨੈੱਸ ਦਾ ਤੜਕਾ, ਵੱਖਰੇ ਅੰਦਾਜ਼ ’ਚ ਦਿੱਤੇ ਸਟਾਈਲਿਸ਼ ਪੋਜ਼

ਦੱਸ ਦੇਈਏ ਕਿ ਮਨੀਸ਼ ਪਾਲ ਨੇ ਸਾਲ 2007 ’ਚ ਆਪਣੀ ਸਕੂਲੀ ਦੋਸਤ ਸੰਯੁਕਤ ਨਾਲ ਵਿਆਹ ਕੀਤਾ ਸੀ। ਮਨੀਸ਼ ਪਾਲ ਦੇ ਦੋ ਬੱਚੇ ਹਨ। ਧੀ ਦਾ ਨਾਂ ਸਾਇਸ਼ਾ ਪਾਲ ਅਤੇ ਪੁੱਤਰ ਦਾ ਨਾਂ ਯੁਵਨ ਹੈ। ਇਸ ਤੋਂ ਇਲਾਵਾ ਮਨੀਸ਼ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਹ ਆਖ਼ਰੀ ਵਾਰ ਫ਼ਿਲਮ ‘ਜੁੱਗ ਜੁੱਗ ਜੀਓ’ ’ਚ ਨਜ਼ਰ ਆਏ ਸਨ ਅਤੇ ਹੁਣ ‘ਝਲਕ ਦਿਖਲਾ ਜਾ’ ਨੂੰ ਹੋਸਟ ਕਰਦੇ ਨਜ਼ਰ ਆਏ ਹਨ।


 


author

Shivani Bassan

Content Editor

Related News