ਲੋਕਾਂ ਵਲੋਂ ਬੇਸਬਰੀ ਨਾਲ ਉਡੀਕੀ ਜਾ ਰਹੀ ਹੈ ''ਅੰਬਰਸਰੀਆ'' WATCH PICS
Monday, Mar 21, 2016 - 04:56 PM (IST)
ਮੁੰਬਈ : ਪੰਜਾਬ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਦੀ ਆਉਣ ਵਾਲੀ ਫਿਲਮ ''ਅੰਬਰਸਰੀਆ'' 25 ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਹੈ, ਜਿਸ ''ਚ ਕਾਫੀ ਥੋੜੇ ਦਿਨ ਬਾਕੀ ਹਨ। ਇਸ ਫਿਲਮ ਨੂੰ ਦੇਖਣ ਲਈ ਦਰਸ਼ਕ ਬਹੁਤ ਉਤਸ਼ਾਹਿਤ ਹਨ। ਇਸ ਵਿਚ ਕੋਈ ਸ਼ੱਕ ਨਹੀਂ ਕਿ ਦਿਲਜੀਤ ਨੇ ਪੰਜਾਬ ਦੇ ਸ਼ਾਨਦਾਰ ਅਤੇ ਸੁਪਰਹਿੱਟ ਅਦਾਕਾਰ-ਗਾਇਕ ਵਜੋਂ ਪਛਾਣ ਬਣਾਈ ਹੈ। ਇਸ ਫਿਲਮ ਦੇ ਟ੍ਰੇਲਰ ਨੂੰ ਲੋਕਾਂ ਵਲੋਂ ਖੂਬ ਸਰਾਹਿਆ ਗਿਆ ਹੈ। ਉਨ੍ਹਾਂ ਦੀ ਫਿਲਮ ਦੇ ਇਸ ਟ੍ਰੇਲਰ ''ਚ ਦਿਲਜੀਤ ਦੀ ਸ਼ਾਨਦਾਰ ਅਭਿਨੈ ਨੇ ਦਰਸ਼ਕਾਂ ਦੀ ਕਾਫੀ ਵਾਹਵਾਹੀ ਬਟੋਰੀ ਹੈ। ਇਹ ਟ੍ਰੇਲਰ ਐਕਸ਼ਨ, ਕਾਮੇਡੀ, ਰੋਮਾਂਸ ਅਤੇ ਸ਼ਾਨਦਾਨ ਡਾਂਸ ਅਤੇ ਬਹੁਤ ਸਾਰੀਆਂ ਕਲੋਲਾਂ ਨਾਲ ਭਰਪੂਰ ਹੈ। ਇਸ ਫਿਲਮ ''ਚ ਦਿਲਜੀਤ ਦੋ ਵੱਖ-ਵੱਖ ਕਿਰਦਾਰਾਂ ''ਚ ਨਜ਼ਰ ਆਉਣਗੇ। ਪਹਿਲੇ ਕਿਰਦਾਰ ''ਚ ਉਨ੍ਹਾਂ ਨੇ ''ਬੀਮਾ ਏਜੰਟ'' ਦਾ ਕਿਰਦਾਰ ਨਿਭਾਇਆ ਹੈ ਅਤੇ ਆਪਣੇ ਦੂਜੇ ਕਿਰਦਾਰ ''ਚ ਉਹ ਆਪਣੇ ਧਰਮ ਅਤੇ ਭਾਈਚਾਰੇ ਲਈ ਲੜਦੇ ਹਨ। ਅੱਜਕਲ ਫਿਲਮ ਦੀ ਪੂਰੀ ਸਟਾਰ ਕਾਸਟ ਆਪਣੀ ਆਉਣ ਵਾਲੀ ਫਿਲਮ ''ਅੰਬਰਸਰੀਆ'' ਦੇ ਪ੍ਰਚਾਰ ''ਚ ਰੁੱਝੇ ਹੋਏ ਹਨ। ਛੇਤੀ ਹੀ ਫਿਲਮ ''ਅੰਬਰਸਰੀਆ'' ਦੀ ਪੂਰੀ ਸਟਾਰ ਕਾਸਟ ਪ੍ਰੋਮੋਸ਼ਨ ਲਈ ਟੀ.ਵੀ. ਸ਼ੋਅ ''ਕਾਮੇਡੀ ਨਾਈਟ ਲਾਈਵ'' ''ਤੇ ਵੀ ਨਜ਼ਰ ਆਉਣਗੇ।
ਜ਼ਿਕਰਯੋਗ ਹੈ ਕਿ ਇਸ ਫਿਲਮ ਦੇ ਟ੍ਰੇਲਰ ਤੋਂ ਇਲਾਵਾ ਫਿਲਮ ਦੇ ਗੀਤਾਂ ਨੇ ਵੀ ਦਰਸ਼ਕਾਂ ਦੇ ਦਿਲਾਂ ''ਚ ਜਗ੍ਹਾ ਬਣਾ ਲਈ ਹੈ। ਇਸ ਫਿਲਮ ਦੇ ਗੀਤ ਅੱਜਕਲ ਹਰ ਵਿਅਕਤੀ ਦੇ ਮੂੰਹ ਚੜਿਆ ਹੋਇਆ ਹੈ। ਜਾਣਕਾਰੀ ਅਨੁਸਾਰ ਇਸ ਫਿਲਮ ''ਚ ਦਿਲਜੀਤ ਤੋਂ ਇਲਾਵਾ ਵਿਦੇਸ਼ੀ ਪ੍ਰੋਫੈਸ਼ਨਲ ਡਾਂਸਰ ਅਤੇ ਅਦਾਕਾਰਾ ਲਾਰੇਨ ਗੋਟਲੀਬ, ਨਵਨੀਤ ਢਿੱਲੋਂ, ਬਾਲੀਵੁੱਡ ਅਦਾਕਾਰਾ ਉਰਵਸ਼ੀ ਰੋਤੇਲਾ, ਗੁਲ ਪਨਾਗ ਅਤੇ ਹਾਸਰਸ ਕਲਾਕਾਰ ਗੁਰਪ੍ਰੀਤ ਘੁੱਗੀ ਵੀ ਖਾਸ ਭੂਮਿਕਾ ''ਚ ਨਜ਼ਰ ਆਉਣਗੇ। ਇਸ ਫਿਲਮ ਦਾ ਨਿਰਦੇਸ਼ਨ ਮਨਦੀਪ ਕੁਮਾਰ ਨੇ ਕੀਤਾ ਹੈ। ਇਹ ਫਿਲਮ ''ਟਿਪਸ ਮਿਊਜ਼ਿਕ'' ਵਲੋਂ ਨਿਰਮਾਨ ਕੀਤੀ ਗਈ ਹੈ। ਇਸ ਫਿਲਮ ਦਾ ਸੰਗੀਤ ਜਤਿੰਗਰ ਸ਼ਾਹ ਵਲੋਂ ਤਿਆਰ ਕੀਤਾ ਗਿਆ ਹੈ।
