ਕਰਨ ਜੌਹਰ ਤੋਂ ਕੰਮ ਮੰਗਣ ਲਈ ਲੋਕ ਲੱਭਦੇ ਹਨ ਅਜੀਬ ਤਰੀਕੇ
Tuesday, May 04, 2021 - 07:00 PM (IST)

ਮੁੰਬਈ: ਫ਼ਿਲਮਮੇਕਰ ਕਰਨ ਜੌਹਰ ਨਾ ਸਿਰਫ਼ ਆਪਣੀਆਂ ਬਿਹਤਰੀਨ ਫ਼ਿਲਮਾਂ ਸਗੋਂ ਨੈਪੋਜ਼ਿਟਮ ਨੂੰ ਲੈ ਕੇ ਬਣੇ ਅਕਸ ਦੇ ਚੱਲਦੇ ਹਮੇਸ਼ਾ ਚਰਚਾ ’ਚ ਰਹਿੰਦੇ ਹਨ। ਕਰਨ ਜੌਹਰ ਨੇ ਇਕ ਇੰਟਰਵਿਊ ’ਚ ਦੱਸਿਆ ਕਿ ਉਨ੍ਹਾਂ ਨੂੰ ਈਗੋ ਤੋਂ ਲੈ ਕੇ ਸੈਲਫ ਰਿਸਪੈਕਟ ਅਤੇ ਇੰਡਸਟਰੀ ’ਚ ਕਿਸ-ਕਿਸ ਤਰ੍ਹਾਂ ਦੇ ਲੋਕਾਂ ਨਾਲ ਉਨ੍ਹਾਂ ਦਾ ਸਾਹਮਣਾ ਹੁੰਦਾ ਹੈ। ਦਰਅਸਲ ਪਿਛਲੇ ਦਿਨੀਂ ਕਰਨ ਨੇ ਇਕ ਇੰਟਰਵਿਊ ਦਿੱਤਾ ਸੀ ਜੋ ਕਾਫ਼ੀ ਵਾਇਰਲ ਹੋਇਆ ਸੀ। ਇਸ ਇੰਟਰਵਿਊ ’ਚ ਕਰਨ ਨੇ ਕਿਹਾ ਸੀ ਕਿ ਬਤੌਰ ਪ੍ਰਡਿਊਸਰ ਉਨ੍ਹਾਂ ਲਈ ਦੋ ਗੱਲਾਂ ਸਭ ਤੋਂ ਜ਼ਿਆਦਾ ਮੁੱਖ ਹਨ।
ਉਨ੍ਹਾਂ ਨੇ ਦੱਸਿਆ ਕਿ ਪਹਿਲਾਂ ਇਹ ਹੈ ਕਿ ਹੰਕਾਰ ਨੂੰ ਭੁੱਲ ਜਾਓ ਅਤੇ ਦੂਜਿਆਂ ਲਈ ਇਹ ਹੈ ਕਿ ਆਪਣੇ ਸੈਲਫ ਰਿਸਪੈਕਟ ਨਾਲ ਕਦੇ ਸਮਝੌਤਾ ਨਾ ਕਰੋ। ਇਸ ਇੰਟਰਵਿਊ ਦੌਰਾਨ ਬਹੁਤ ਫਨੀ ਅੰਦਾਜ਼ ’ਚ ਕਰਨ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦਾ ਸਾਹਮਣਾ ਕਿਸ-ਕਿਸ ਤਰ੍ਹਾਂ ਦੇ ਲੋਕਾਂ ਨਾਲ ਹੁੰਦਾ ਹੈ।
ਅਸਲ ’ਚ ਕਰਨ ਉਨ੍ਹਾਂ ਲੋਕਾਂ ਦੇ ਬਾਰੇ ’ਚ ਗੱਲ ਕਰ ਰਹੇ ਸਨ ਜੋ ਉਨ੍ਹਾਂ ਦੀਆਂ ਫ਼ਿਲਮਾਂ ’ਚ ਕੰਮ ਕਰਨਾ ਚਾਹੁੰਦੇ ਹਨ ਅਤੇ ਅਜੀਬ-ਅਜੀਬ ਬਹਾਨੇ ਲੈ ਕੇ ਆਉਂਦੇ ਹਨ। ਕਰਨ ਦੱਸਦੇ ਹਨ ਕਿ ਕਈ ਲੋਕ ਮੇਰੇ ਕੋਲ ਕੰਮ ਮੰਗਣ ਆਉਂਦੇ ਹਨ ਅਤੇ ਕਹਿੰਦੇ ਹਨ ਕਿ ‘ਮੇਰੇ ਪ੍ਰਸ਼ੰਸਕਾਂ ਨੂੰ ਲੱਗਦਾ ਹੈ ਕਿ ਮੈਨੂੰ ਇਸ ਫ਼ਿਲਮ ’ਚ ਹੋਣਾ ਚਾਹੀਦਾ ਹੈ। ਟਵਿਟਰ ’ਤੇ ਲੋਕ ਅਜਿਹਾ ਕਹਿ ਰਹੇ ਹਨ ਕਿ ਮੈਨੂੰ ਇਹ ਫ਼ਿਲਮ ਮਿਲਣੀ ਚਾਹੀਦੀ ਸੀ ਜਾਂ ਫ਼ਿਲਮ ਭਾਵੇ ਹੀ ਫਲਾਪ ਗਈ ਪਰ ਲੋਕ ਮੇਰੇ ਕੰਮ ਦੀ ਤਾਰੀਫ਼ ਕਰ ਰਹੇ ਹਨ।
ਕਰਨ ਇਨ੍ਹਾਂ ਗੱਲਾਂ ’ਤੇ ਚੁਟਕੀ ਲੈਂਦੇ ਹੋਏ ਕਹਿੰਦੇ ਹਨ ਕਿ ਇਨ੍ਹਾਂ ’ਚੋਂ ਕਈ ਲੋਕਾਂ ਦੇ ਤਾਂ ਪ੍ਰਸ਼ੰਸਕ ਤੱਕ ਨਹੀਂ ਹੁੰਦੇ ਅਤੇ ਉਹ ਕੌਣ ਲੋਕ ਹਨ ਜੋ ਫ਼ਿਲਮ ਫਲਾਪ ਹੋਣ ਤੋਂ ਬਾਅਦ ਤਾਰੀਫ਼ ਕਰ ਰਹੇ ਹਨ। ਫਿਲਮਮੇਕਰ ਮੁਤਾਬਕ ਲੋਕਾਂ ਨੂੰ ਆਪਣੀ ਅਸਲੀਅਤ ਸਵੀਕਾਰਨੀ ਚਾਹੀਦੀ ਹੈ ਨਾ ਕੀ ਕਿਸੇ ਤਰ੍ਹਾਂ ਦੇ ਭੁਲੇਖੇ ’ਚ ਰਹਿਣਾ ਚਾਹੀਦੈ।