ਦਿਲਜੀਤ ਦੋਸਾਂਝ ਨੂੰ ਗਲਤ ਬੋਲੀ ਪਾਇਲ ਰੋਹਤਗੀ, ਲੋਕਾਂ ਨੇ ਕੁਮੈਂਟਾਂ ’ਚ ਸਿਖਾਇਆ ਸਬਕ

Wednesday, Dec 16, 2020 - 05:08 PM (IST)

ਦਿਲਜੀਤ ਦੋਸਾਂਝ ਨੂੰ ਗਲਤ ਬੋਲੀ ਪਾਇਲ ਰੋਹਤਗੀ, ਲੋਕਾਂ ਨੇ ਕੁਮੈਂਟਾਂ ’ਚ ਸਿਖਾਇਆ ਸਬਕ

ਜਲੰਧਰ (ਬਿਊਰੋ)– ਪਾਇਲ ਰੋਹਤਗੀ ਇੰਸਟਾਗ੍ਰਾਮ ਤੇ ਯੂਟਿਊਬ ਰਾਹੀਂ ਕਿਸਾਨ ਅੰਦੋਲਨ ’ਤੇ ਲਗਾਤਾਰ ਅਪਸ਼ਬਦ ਬੋਲ ਰਹੀ ਹੈ। ਹਾਲ ਹੀ ’ਚ ਉਹ ਦਿਲਜੀਤ ਦੋਸਾਂਝ ਨੂੰ ਲੈ ਕੇ ਚਰਚਾ ’ਚ ਹੈ। ਦਿਲਜੀਤ ਦੋਸਾਂਝ ’ਤੇ ਲਗਾਤਾਰ ਵੀਡੀਓਜ਼ ਰਾਹੀਂ ਆਪਣੀ ਭੜਾਸ ਕੱਢ ਰਹੀ ਪਾਇਲ ਰੋਹਤਗੀ ਨੂੰ ਹੁਣ ਲੋਕਾਂ ਵਲੋਂ ਚੰਗਾ ਸਬਕ ਸਿਖਾਇਆ ਜਾ ਰਿਹਾ ਹੈ।

ਹਾਲ ਹੀ ’ਚ ਬਣਾਈ ਆਪਣੀ ਇਕ ਵੀਡੀਓ ’ਚ ਪਾਇਲ ਕਿਸਾਨ ਅੰਦੋਲਨ ’ਚ ਪਿੱਜ਼ਾ ਤੇ ਮਸਾਜ ਨੂੰ ਲੈ ਕੇ ਟਿੱਪਣੀ ਕਰ ਰਹੀ ਹੈ। ਪਾਇਲ ਵੀਡੀਓ ’ਚ ਇਹ ਕਹਿੰਦੀ ਵੀ ਨਜ਼ਰ ਆ ਰਹੀ ਹੈ ਕਿ ਇਸ ਸਭ ਲਈ ਪੈਸਾ ਕੌਣ ਦੇ ਰਿਹਾ ਹੈ। ਉਥੇ ਦਿਲਜੀਤ ਨੂੰ ਵੀ ਮੰਦਾ ਬੋਲਦੀ ਨਜ਼ਰ ਆ ਰਹੀ ਹੈ।

 
 
 
 
 
 
 
 
 
 
 
 
 
 
 
 

A post shared by Team Payal Rohatgi (@payalrohatgi)

ਜਦੋਂ ਲੋਕਾਂ ਨੇ ਇਹ ਵੀਡੀਓ ਦੇਖੀ ਤਾਂ ਉਨ੍ਹਾਂ ਨੇ ਕੁਮੈਂਟਸ ’ਚ ਪਾਇਲ ਰੋਹਤਗੀ ’ਤੇ ਆਪਣੀ ਭੜਾਸ ਕੱਢਣੀ ਸ਼ੁਰੂ ਕਰ ਦਿੱਤੀ। ਪਾਇਲ ਦੀ ਵੀਡੀਓ ’ਤੇ ਅਣਗਿਣਤ ਕੁਮੈਂਟਸ ਉਸ ਦੇ ਖਿਲਾਫ ਹਨ, ਜਿਨ੍ਹਾਂ ’ਚ ਉਸ ਨੂੰ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ।

ਦੱਸਣਯੋਗ ਹੈ ਕਿ ਆਪਣੀਆਂ ਵੀਡੀਓਜ਼ ਰਾਹੀਂ ਪਾਇਲ ਕੰਗਨਾ ਰਣੌਤ ਦਾ ਸਮਰਥਨ ਵੀ ਕਰ ਚੁੱਕੀ ਹੈ। ਉਥੇ ਹਾਲ ਹੀ ’ਚ ਬਣਾਈ ਆਪਣੀ ਵੀਡੀਓ ਰਾਹੀਂ ਅਦਾਕਾਰਾ ਗੁਲ ਪਨਾਗ ਖਿਲਾਫ ਵੀ ਗੁੱਸਾ ਜ਼ਾਹਿਰ ਕਰ ਚੁੱਕੀ ਹੈ।

ਨੋਟ– ਪਾਇਲ ਰੋਹਤਗੀ ਦੀ ਇਸ ਵੀਡੀਓ ’ਤੇ ਆਪਣੇ ਵਿਚਾਰ ਕੁਮੈਂਟ ਕਰਕੇ ਜ਼ਰੂਰ ਸਾਂਝੇ ਕਰੋ।


author

Rahul Singh

Content Editor

Related News