ਰਾਮ ਚਰਨ ਦੇ ਜਨਮਦਿਨ ''ਤੇ "ਪੈਡੀ ਪਹਿਲਵਾਨ" ਦਾ ਲੁੱਕ ਰਿਲੀਜ਼

Friday, Mar 27, 2026 - 02:46 PM (IST)

ਰਾਮ ਚਰਨ ਦੇ ਜਨਮਦਿਨ ''ਤੇ "ਪੈਡੀ ਪਹਿਲਵਾਨ" ਦਾ ਲੁੱਕ ਰਿਲੀਜ਼

ਮੁੰਬਈ (ਏਜੰਸੀ)- ਦੱਖਣੀ ਭਾਰਤੀ ਫਿਲਮਾਂ ਦੇ ਸੁਪਰਸਟਾਰ ਰਾਮ ਚਰਨ ਦੇ ਜਨਮਦਿਨ ਦੇ ਮੌਕੇ 'ਤੇ ਉਨ੍ਹਾਂ ਦੀ ਆਉਣ ਵਾਲੀ ਫਿਲਮ ਪੈਡੀ ਤੋਂ 'ਪੈਡੀ ਪਹਿਲਵਾਨ' ਲੁੱਕ ਰਿਲੀਜ਼ ਹੋ ਗਿਆ ਹੈ। ਫਿਲਮ ਪੈਡੀ 2026 ਦੀ ਸਭ ਤੋਂ ਜ਼ਿਆਦਾ ਇੰਤਜ਼ਾਰ ਕੀਤੀ ਜਾਣ ਵਾਲੀਆਂ ਫਿਲਮਾਂ ਵਿਚੋਂ ਇਕ ਬਣ ਕੇ ਉਭਰੀ ਹੈ, ਜਿਸ ਵਿੱਚ ਗਲੋਬਲ ਸਟਾਰ ਰਾਮ ਚਰਨ ਲੀਡ ਰੋਲ ਵਿਚ ਨਜ਼ਰ ਆਉਣਗੇ। ਇਸ ਫਿਲਮ ਵਿਚ ਜਾਨ੍ਹਵੀ ਕਪੂਰ ਅਤੇ ਜਗਪਤੀ ਬਾਬੂ ਵੀ ਅਹਿਮ ਭੂਮਿਕਾਵਾਂ ਵਿੱਚ ਹਨ। ਹੁਣ ਮੇਕਰਸ ਨੇ ਸ਼ਾਨਦਾਰ ਕੰਟੈਂਟ 'ਪੈਡੀ ਪਹਿਲਵਾਨ' ਰਿਲੀਜ਼ ਕੀਤਾ ਹੈ, ਜਿਸ ਵਿਚ ਰਾਮ ਚਰਨ ਦਾ ਕ੍ਰਿਕਟ ਤੋਂ ਕੁਸ਼ਤੀ ਵੱਲ ਟ੍ਰਾਂਜਿਸ਼ਨ ਦਿਖਾਇਆ ਗਿਆ ਹੈ ਅਤੇ ਇਹ ਇੰਡਸਟਰੀ ਦੇ ਬਿਹਤਰੀਨ ਟ੍ਰਾਂਜਿਸ਼ਨਸ ਵਿਚੋਂ ਇਕ ਨਜ਼ਰ ਆਉਂਦਾ ਹਾਂ।

PunjabKesari

ਆਰ.ਆਰ.ਆਰ. ਦੇ ਬਾਅਦ ਉਨ੍ਹਾਂ ਦਾ ਇਹ ਨਵਾਂ ਅਵਤਾਰ ਬਹੁਤ ਦਿਲਚਸਪ ਲੱਗ ਰਿਹਾ ਹੈ। ਇਸ ਤੋਂ ਪਹਿਲਾਂ ਅਸੀਂ ਆਰ.ਆਰ.ਆਰ. ਵਿੱਚ ਉਨ੍ਹਾਂ ਦਾ ਸ਼ਾਨਦਾਰ ਟ੍ਰਾਸ਼ਫਾਰਮੇਸ਼ਨ ਦੇਖਿਆ ਸੀ ਅਤੇ ਹੁਣ ਇਕ ਵਾਰ ਫਿਰ ਉਨ੍ਹਾਂ ਨੇ ਖੁਦ ਨੂੰ ਬਿਲਕੁਲ ਵੱਖ ਅੰਦਾਜ਼ ਵਿਚ ਪੇਸ਼ ਕੀਤਾ ਹੈ। ਵੈਂਕਟ ਸਤੀਸ਼ ਕਿਲਾਰੂ ਵੱਲੋਂ ਉਨ੍ਹਾਂ ਦੇ ਬੈਨਰ ਵ੍ਰਿਧੀ ਸਿਨੇਮਾਜ਼ ਅਤੇ ਮੁੱਖ ਪ੍ਰੋਡਕਸ਼ਨ ਹਾਊਸ ਮਾਇਧਰੀ ਮੂਵੀ ਮੇਕਰਸ ਦੇ ਸਹਿਯੋਗ ਨਾਲ ਬਣੀ ਇਹ ਫਿਲਮ 30 ਅਪ੍ਰੈਲ 2026 ਨੂੰ ਰਿਲੀਜ਼ ਲਈ ਤਿਆਰ ਹੈ।


author

cherry

Content Editor

Related News