ਪਿਤਾ ਨੂੰ ਗੁਆਇਆ, ਮਾਂ ਨੂੰ ਕੈਂਸਰ, ਰੇਪ ਦੇ ਦੋਸ਼ਾਂ ’ਤੇ ਪਰਲ ਵੀ ਪੁਰੀ ਨੇ ਬਿਆਨ ਕੀਤਾ ਦਰਦ

Monday, Jun 28, 2021 - 02:44 PM (IST)

ਪਿਤਾ ਨੂੰ ਗੁਆਇਆ, ਮਾਂ ਨੂੰ ਕੈਂਸਰ, ਰੇਪ ਦੇ ਦੋਸ਼ਾਂ ’ਤੇ ਪਰਲ ਵੀ ਪੁਰੀ ਨੇ ਬਿਆਨ ਕੀਤਾ ਦਰਦ

ਮੁੰਬਈ (ਬਿਊਰੋ)– ਨਾਬਾਲਿਗ ਨਾਲ ਰੇਪ ਦੇ ਦੋਸ਼ ਨੂੰ ਲੈ ਕੇ ਟੀ. ਵੀ. ਅਦਾਕਾਰ ਪਰਲ ਵੀ ਪੁਰੀ ਦੀ ਚਰਚਾ ਹਰ ਪਾਸੇ ਹੈ। ਪਿਛਲੇ ਦਿਨੀਂ 15 ਜੂਨ ਨੂੰ ਵਸਈ ਸੈਸ਼ਨ ਕੋਰਟ ਨੇ ਉਨ੍ਹਾਂ ਨੂੰ ਜ਼ਮਾਨਤ ਦਿੱਤੀ। ਜੇਲ੍ਹ ਤੋਂ ਨਿਕਲਣ ਤੋਂ ਬਾਅਦ ਪ੍ਰਸ਼ੰਸਕਾਂ ਨੇ ਅਦਾਕਾਰ ਪ੍ਰਤੀ ਆਪਣਾ ਰੱਜ ਕੇ ਸਮਰਥਨ ਦਿਖਾਇਆ। ਸੋਸ਼ਲ ਮੀਡੀਆ ’ਤੇ ‘we support pearl’ ਕਾਫੀ ਟਰੈਂਡ ਕਰਦਾ ਰਿਹਾ। ਹੁਣ ਪਰਲ ਨੇ ਇਸ ਲਈ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ : ਬ੍ਰਿਟਨੀ ਸਪੀਅਰਸ ਨੇ ਪਿਤਾ ’ਤੇ ਲਗਾਏ ਗੰਭੀਰ ਦੋਸ਼, ‘ਡਰੱਗਸ ਦਿੱਤਾ, ਵਿਆਹ ਤੇ ਬੱਚਾ ਪੈਦਾ ਕਰਨ ’ਤੇ ਲਾਈ ਰੋਕ’

ਪਰਲ ਨੇ ਇੰਸਟਾਗ੍ਰਾਮ ’ਤੇ ਇਕ ਪੋਸਟ ’ਚ ਲਿਖਿਆ, ‘ਜ਼ਿੰਦਗੀ ਆਪਣੇ ਤਰੀਕੇ ਨਾਲ ਲੋਕਾਂ ਦਾ ਇਮਤਿਹਾਨ ਲੈਂਦੀ ਹੈ। ਕੁਝ ਮਹੀਨੇ ਪਹਿਲਾਂ ਨਾਨੀ ਮਾਂ ਨੂੰ ਗੁਆਇਆ, ਉਨ੍ਹਾਂ ਦੇ ਜਾਣ ਦੇ 17 ਦਿਨਾਂ ਬਾਅਦ ਪਿਤਾ ਨੂੰ ਗੁਆ ਦਿੱਤਾ, ਫਿਰ ਪਤਾ ਲੱਗਾ ਕਿ ਮਾਂ ਨੂੰ ਕੈਂਸਰ ਹੈ ਤੇ ਫਿਰ ਇਹ ਖ਼ੌਫਨਾਕ ਦੋਸ਼। ਪਿਛਲੇ ਕੁਝ ਹਫਤੇ ਮੇਰੇ ਲਈ ਕਿਸੇ ਡਰਾਵਨੇ ਸੁਪਨੇ ਤੋਂ ਘੱਟ ਨਹੀਂ ਰਹੇ। ਇਕੋ ਰਾਤ ’ਚ ਮੈਨੂੰ ਅਪਰਾਧੀ ਵਰਗਾ ਮਹਿਸੂਸ ਕਰਨ ’ਤੇ ਮਜਬੂਰ ਕਰ ਦਿੱਤਾ। ਇਹ ਸਭ ਕੁਝ ਮਾਂ ਦੇ ਕੈਂਸਰ ਟ੍ਰੀਟਮੈਂਟ ਵਿਚਾਲੇ, ਇਸ ਨੇ ਮੇਰੇ ਅੰਦਰ ਸੁਰੱਖਿਆ ਦੀ ਭਾਵਨਾ ਨੂੰ ਤੋੜ ਕੇ ਰੱਖ ਦਿੱਤਾ... ਮੈਨੂੰ ਬੇਵੱਸ ਕਰ ਦਿੱਤਾ।’

 
 
 
 
 
 
 
 
 
 
 
 
 
 
 
 

A post shared by Pearl V Puri (@pearlvpuri)

‘ਮੈਨੂੰ ਅਜੇ ਵੀ ਬਿਲਕੁਲ ਜ਼ੀਰੋ ਵਾਂਗ ਮਹਿਸੂਸ ਹੋ ਰਿਹਾ ਹੈ ਪਰ ਫਿਰ ਮੈਂ ਦੋਸਤਾਂ, ਪ੍ਰਸ਼ੰਸਕਾਂ ਤੇ ਸ਼ੁਭਚਿੰਤਕਾਂ ਨਾਲ ਸੰਪਰਕ ਕਰਨ ਦੀ ਸੋਚੀ, ਜਿਨ੍ਹਾਂ ਨੇ ਮੈਨੂੰ ਪਿਆਰ ਦਿੱਤਾ, ਸਾਥ ਦਿੱਤਾ ਤੇ ਮੇਰੀ ਫਿਕਰ ਕੀਤੀ। ਮੇਰੇ ’ਤੇ ਭਰੋਸਾ ਰੱਖਣ ਲਈ ਧੰਨਵਾਦ ਤੇ ਮੈਂ ਸਤਯਮੇਵ ਜਯਤੇ ’ਚ ਯਕੀਨ ਰੱਖਦਾ ਹਾਂ। ਮੈਨੂੰ ਕਾਨੂੰਨ ’ਤੇ, ਦੇਸ਼ ਦੀ ਨਿਆਂ ਪ੍ਰਣਾਲੀ ਤੇ ਉਪਰਵਾਲੇ ’ਤੇ ਯਕੀਨ ਹੈ। ਕਿਰਪਾ ਕਰਕੇ ਦੁਆਵਾਂ ਦਿੰਦੇ ਰਹਿਣਾ।’

ਜ਼ਿਕਰਯੋਗ ਹੈ ਕਿ ਪਰਲ ਵੀ ਪੁਰੀ ਨੂੰ ਪੁਲਸ ਨੇ ਨਾਬਾਲਿਗ ਨਾਲ ਰੇਪ ਦੇ ਦੋਸ਼ ’ਚ 5 ਜੂਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। 14 ਦਿਨਾਂ ਦੀ ਨਿਆਇਕ ਹਿਰਾਸਤ ਤੋਂ ਬਾਅਦ ਪਰਲ ਨੂੰ 15 ਜੂਨ ਨੂੰ ਜੇਲ੍ਹ ਤੋਂ ਬੇਲ ਮਿਲੀ। ਉਸ ’ਤੇ ਪੀੜਤਾ ਦੇ ਪਿਤਾ ਨੇ ਰੇਪ ਦਾ ਗੰਭੀਰ ਦੋਸ਼ ਲਗਾਇਆ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News