ਹੈਰਾਨੀਜਨਕ! ਰਾਜਨੀਤਕ ਮੁੱਦਿਆਂ ’ਤੇ ਬੋਲਣ ਵਾਲੀ ਪਾਇਲ ਰੋਹਾਤਗੀ ਨੂੰ ਨਹੀਂ ਪਤਾ ਭਾਰਤ ਦੇ ਰਾਸ਼ਟਰਪਤੀ ਦਾ ਨਾਂ

Tuesday, Mar 08, 2022 - 02:45 PM (IST)

ਮੁੰਬਈ (ਬਿਊਰੋ)– ਹਮੇਸ਼ਾ ਰਾਜਨੀਤਕ ਤੇ ਸਮਾਜਿਕ ਮੁੱਦਿਆਂ ’ਤੇ ਆਪਣੀ ਬੇਬਾਕ ਰਾਏ ਰੱਖਣ ਵਾਲੀ ਪਾਇਲ ਰੋਹਾਤਗੀ ਬਾਰੇ ਅਸੀਂ ਅਜਿਹੀ ਖ਼ਬਰ ਲਿਆਏ ਹਾਂ, ਜਿਸ ਨੂੰ ਸੁਣ ਕੇ ਤੁਹਾਡੇ ਹੋਸ਼ ਉੱਡ ਜਾਣਗੇ।

ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਪਾਇਲ ਰੋਹਾਤਗੀ ਨੂੰ ਭਾਰਤ ਦੇ ਮੌਜੂਦਾ ਰਾਸ਼ਟਰਪਤੀ ਦਾ ਨਾਂ ਤਕ ਨਹੀਂ ਪਤਾ ਹੈ। ਜੀ ਹਾਂ, ਇਸ ਦਾ ਖ਼ੁਲਾਸਾ ਹੋਇਆ ਹੈ ਰਿਐਲਿਟੀ ਸ਼ੋਅ ‘ਲੌਕ ਅੱਪ’ ’ਚ।

‘ਲੌਕ ਅੱਪ’ ਦੇ ਇਕ ਐਪੀਸੋਡ ’ਚ ਸਾਰੇ ਮੁਕਾਬਲੇਬਾਜ਼ ਗੇਮ ਖੇਡ ਰਹੇ ਸਨ। ਟੀਮ ਬਲਿਊ ਤੇ ਟੀਮ ਆਰੇਂਜ ਬਣਾਈ ਗਈ। ਟਾਸਕ ’ਚ ਮੁਕਾਬਲੇਬਾਜ਼ਾਂ ਦੀ ਤਾਕਤ ਤੇ ਜਨਰਲ ਨਾਲੇਜ ਨੂੰ ਟੈਸਟ ਕੀਤਾ ਜਾਣਾ ਸੀ।

ਇਹ ਖ਼ਬਰ ਵੀ ਪੜ੍ਹੋ : ਪਹਿਲੀ ਵਾਰ ਗੈਰੀ ਸੰਧੂ ਨੇ ਆਪਣੇ ਪੁੱਤਰ ਅਵਤਾਰ ਸੰਧੂ ਦੀ ਵੀਡੀਓ ਕੀਤੀ ਸਾਂਝੀ

ਪਾਇਲ ਰੋਹਾਤਗੀ ਤੇ ਪੂਨਮ ਪਾਂਡੇ ਨੇ ਜਨਰਲ ਨਾਲੇਜ ਦੀ ਗੇਮ ਖੇਡੀ, ਉਨ੍ਹਾਂ ਦੇ ਟੀਮ ਮੈਂਬਰਾਂ ਸਿਧਾਰਥ ਸ਼ਰਮਾ ਤੇ ਬਬੀਤਾ ਫੋਗਾਟ ਨੂੰ ਵੇਟ ਲਿਫਟ ਕਰਨਾ ਸੀ, ਹਰ ਗਲਤ ਜਵਾਬ ’ਤੇ ਸਿਧਾਰਥ ਤੇ ਬਬੀਤਾ ਦੇ ਮੋਢਿਆਂ ’ਤੇ ਭਾਰ ਵਧਣਾ ਸੀ। ਬਲਿਊ ਟੀਮ ਤੋਂ ਨਿਸ਼ਾ-ਸਾਰਾ ਨੇ ਜਨਰਲ ਨਾਲੇਜ ਸਿਲੈਕਟ ਕੀਤਾ ਤੇ ਸ਼ਿਵਮ-ਤਹਿਸੀਨ ਨੇ ਭਾਰ ਚੁੱਕਣਾ ਸੀ।

ਕੁਇੱਜ਼ ਰਾਊਂਡ ’ਚ ਦੋਵਾਂ ਟੀਮਾਂ ਤੋਂ ਭਾਰਤ ਦੇ ਰਾਸ਼ਟਰਪਤੀ ਦਾ ਨਾਂ ਪੁੱਛਿਆ ਗਿਆ। ਸਾਰਾ ਖ਼ਾਨ, ਨਿਸ਼ਾ ਰਾਵਲ, ਪੂਨਮ ਪਾਂਡੇ, ਪਾਇਲ ਰੋਹਾਤਗੀ ਕਿਸੇ ਨੂੰ ਵੀ ਇਸ ਦਾ ਜਵਾਬ ਨਹੀਂ ਪਤਾ ਸੀ। ਸਭ ਤੋਂ ਜ਼ਿਆਦਾ ਹੈਰਾਨੀ ਪਾਇਲ ਰੋਹਾਤਗੀ ਦੀ ਸੀ ਕਿਉਂਕਿ ਉਹ ਹਰ ਰਾਜਨੀਤਕ ਮੁੱਦੇ ’ਤੇ ਬੋਲਦੀ ਹੈ, ਉਹ ਇਸ ਸਵਾਲ ’ਤੇ ਹੈਰਾਨ ਹੋ ਗਈ ਸੀ।

ਇੰਨਾ ਹੀ ਨਹੀਂ, ਪਾਇਲ ਕੋਲੋਂ ਜਦੋਂ ਟਵਿਟਰ ਵਰਡ ਕਾਊਂਟ ਨੂੰ ਲੈ ਕੇ ਸਵਾਲ ਕੀਤਾ ਗਿਆ, ਉਸ ਨੂੰ ਦੱਸਣ ’ਚ ਵੀ ਉਹ ਪਿੱਛੇ ਰਹਿ ਗਈ। ਪਾਇਲ ਨੇ ਜਵਾਬ ’ਚ ਵਰਡ ਲਿਮਿਟ 140 ਦੱਸੀ, ਜਦਕਿ ਸਹੀ ਜਵਾਬ 280 ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News