ਪਵਨ ਕਲਿਆਣ ਦੀ ਪਤਨੀ ਨੇ ਇੰਸਟਾਗ੍ਰਾਮ ''ਤੇ ਰੱਖਿਆ ਕਦਮ, ਅਦਾਕਾਰ ਨੇ ਖ਼ਾਸ ਅੰਦਾਜ਼ ''ਚ ਕੀਤਾ ਸਵਾਗਤ
Wednesday, Mar 25, 2026 - 05:31 PM (IST)
ਮੁੰਬਈ: ਦੱਖਣੀ ਭਾਰਤੀ ਫਿਲਮਾਂ ਦੇ ਦਿੱਗਜ ਅਦਾਕਾਰ ਅਤੇ ਆਂਧਰਾ ਪ੍ਰਦੇਸ਼ ਦੇ ਉਪ-ਮੁੱਖ ਮੰਤਰੀ ਪਵਨ ਕਲਿਆਣ ਦੀ ਪਤਨੀ ਅੰਨਾ ਲੇਜ਼ਨੇਵਾ ਨੇ ਸੋਸ਼ਲ ਮੀਡੀਆ ਦੀ ਦੁਨੀਆ ਵਿੱਚ ਆਪਣਾ ਡੈਬਿਊ ਕੀਤਾ ਹੈ। ਅੰਨਾ ਨੇ ਅਧਿਕਾਰਤ ਤੌਰ 'ਤੇ ਆਪਣਾ ਇੰਸਟਾਗ੍ਰਾਮ ਅਕਾਊਂਟ ਸ਼ੁਰੂ ਕਰ ਦਿੱਤਾ ਹੈ, ਜਿਸ ਦਾ ਉਨ੍ਹਾਂ ਦੇ ਪਤੀ ਪਵਨ ਕਲਿਆਣ ਨੇ ਨਿੱਘਾ ਸਵਾਗਤ ਕੀਤਾ।

ਅੰਨਾ ਨੇ ਆਪਣੇ ਇੰਸਟਾਗ੍ਰਾਮ ਸਫ਼ਰ ਦੀ ਸ਼ੁਰੂਆਤ ਪਵਨ ਕਲਿਆਣ ਨਾਲ ਇੱਕ ਬੇਹੱਦ ਖ਼ੂਬਸੂਰਤ ਸਾਂਝੀ ਕਰਕੇ ਕੀਤੀ, ਜਿਸ ਵਿੱਚ ਦੋਵੇਂ ਹੱਸਦੇ ਹੋਏ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਆਪਣੀ ਪੋਸਟ ਵਿੱਚ ਮੈਗਾਸਟਾਰ ਚਿਰੰਜੀਵੀ ਅਤੇ ਪਤੀ ਪਵਨ ਕਲਿਆਣ ਦਾ ਧੰਨਵਾਦ ਕਰਦਿਆਂ ਲਿਖਿਆ, "ਬਹੁਤ ਸਮੇਂ ਤੋਂ ਇੰਤਜ਼ਾਰ ਸੀ। ਚਿਰੰਜੀਵੀ ਜੀ ਦੇ ਆਸ਼ੀਰਵਾਦ ਅਤੇ ਪਵਨ ਕਲਿਆਣ ਦੇ ਸਹਿਯੋਗ ਨਾਲ ਹੁਣ ਸਹੀ ਸਮਾਂ ਲੱਗ ਰਿਹਾ ਹੈ।" ਅੰਨਾ ਨੇ ਆਪਣੇ ਇੰਸਟਾਗ੍ਰਾਮ ਬਾਇਓ ਵਿੱਚ ਖ਼ੁਦ ਨੂੰ "ਰੂਸੀ ਦਿਲ, ਭਾਰਤੀ ਰੂਹ" ਦੱਸਿਆ ਹੈ। ਉਨ੍ਹਾਂ ਨੇ ਅੱਗੇ ਲਿਖਿਆ, "ਹਮੇਸ਼ਾ ਸਿੱਖਦੇ ਰਹਿਣਾ, ਮਨ-ਤਨ ਅਤੇ ਸੰਤੁਲਨ, ਪਿਆਰ ਤੇ ਸ਼ੁਕਰਾਨਾ।"

ਪਵਨ ਕਲਿਆਣ ਦਾ ਸੁਆਗਤੀ ਸੰਦੇਸ਼
ਆਪਣੀ ਪਤਨੀ ਦਾ ਸੋਸ਼ਲ ਮੀਡੀਆ 'ਤੇ ਸਵਾਗਤ ਕਰਦੇ ਹੋਏ ਪਵਨ ਕਲਿਆਣ ਨੇ ਅੰਨਾ ਦੀ ਪ੍ਰੋਫਾਈਲ ਦਾ ਸਕ੍ਰੀਨਸ਼ੌਟ ਸਾਂਝਾ ਕੀਤਾ। ਉਨ੍ਹਾਂ ਲਿਖਿਆ ਕਿ ਉਹ ਇਸ ਪਲੇਟਫਾਰਮ 'ਤੇ ਅੰਨਾ ਵੱਲੋਂ ਅਰਥਪੂਰਨ ਅਤੇ ਪ੍ਰੇਰਨਾਦਾਇਕ ਗੱਲਬਾਤ ਦੀ ਉਮੀਦ ਕਰਦੇ ਹਨ। ਜੇਕਰ ਪਵਨ ਕਲਿਆਣ ਦੇ ਫਿਲਮੀ ਸਫ਼ਰ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਹਾਲੀਆ ਫਿਲਮ 'ਉਸਤਾਦ ਭਗਤ ਸਿੰਘ' 19 ਮਾਰਚ 2026 ਨੂੰ ਉਗਾਦੀ ਦੇ ਮੌਕੇ 'ਤੇ ਰਿਲੀਜ਼ ਹੋਈ ਹੈ।
