ਜਦੋਂ ਦੋਸਤ ਬਣੇ ਦੁਸ਼ਮਣ ਤਾਂ ਪਵਿੱਤਰਾ ਨੂੰ ਯਾਦ ਆਇਆ ਸਾਬਕਾ ਮੰਗੇਤਰ, ਬੈਠ ਕਵਿਤਾ ਕੌਸ਼ਿਕ ਨਾਲ ਸਾਂਝੇ ਕੀਤੇ ਦੁੱਖ

11/24/2020 4:01:56 PM

ਨਵੀਂ ਦਿੱਲੀ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 14' ਦੇ ਘਰ 'ਚ ਗੇਮ ਹੁਣ ਲਗਾਤਾਰ ਪਲਟਦੀ ਜਾ ਰਹੀ ਹੈ ਤੇ ਹੁਣ ਆਉਣ ਜਾਣ ਦਾ ਸਿਲਸਿਲਾ ਵੀ ਲਗਾਤਾਰ ਸ਼ੁਰੂ ਹੋ ਗਿਆ ਹੈ। 'ਬਿੱਗ ਬੌਸ 14' ਦੀ ਮੁਕਾਬਲੇਬਾਜ਼ ਪਵਿੱਤਰਾ ਪੂੰਨਿਆ ਖ਼ੇਡ 'ਚ ਇਕੱਲੀ ਪੈ ਗਈ ਹੈ। ਹੁਣ ਪਵਿੱਤਰਾ ਦੇ ਦੋਸਤ ਵੀ ਹੌਲੀ-ਹੌਲੀ ਦੁਸ਼ਮਣ ਬਣ ਗਏ ਹਨ ਅਤੇ ਲੱਗਦਾ ਹੈ ਕਿ ਅਦਾਕਾਰਾ ਦੀਆਂ ਮੁਸ਼ਕਿਲਾਂ ਵਧਦੀਆਂ ਜਾ ਰਹੀਆਂ ਹਨ। ਇਸ ਦੌਰਾਨ ਇਕੱਲੀ ਪੈ ਗਈ ਅਦਾਕਾਰਾ ਆਪਣੀ ਮੰਗਣੀ ਬਾਰੇ ਕਵਿਤਾ ਕੌਸ਼ਿਕ ਨਾਲ ਗੱਲਬਾਤ ਕਰਦੀ ਨਜ਼ਰ ਆਈ। ਕਵਿਤਾ ਕੌਸ਼ਿਕ ਨੇ ਅਦਾਕਾਰਾ ਤੋਂ ਪੁੱਛਿਆ ਕਿ ਉਨ੍ਹਾਂ ਦਾ ਰਿਲੇਸ਼ਨਸ਼ਿਪ ਕਿੰਨੇ ਟਾਈਮ ਤਕ ਚੱਲਿਆ। ਇਸ ਤੋਂ ਬਾਅਦ ਪਵਿੱਤਰਾ ਨੇ ਦੱਸਿਆ ਕਿ ਉਨ੍ਹਾਂ ਦੀ ਸਾਲ 2015 'ਚ ਮੰਗਣੀ ਹੋਈ ਸੀ ਤੇ ਸਾਲ 2018 ਤਕ ਇਕੱਠੇ ਸੀ।

PunjabKesari

ਰਿਸ਼ਤਾ ਤੋੜਨ ਤੋਂ ਬਾਅਦ ਲਿਆ ਸੀ ਇਹ ਫ਼ੈਸਲਾ
ਪਵਿੱਤਰਾ ਨੇ ਅੱਗੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਆਪਣੇ ਮੰਗੇਤਰ ਨਾਲ ਰਿਸ਼ਤਾ ਤੋੜ ਲਿਆ ਸੀ ਤਾਂ ਮੈਂ ਫ਼ੈਸਲਾ ਕੀਤਾ ਸੀ ਕਿ ਮੈਂ ਕਦੇ ਵਿਆਹ ਨਹੀਂ ਕਰਾਵਾਂਗੀ ਤੇ ਮੇਰੀ ਜ਼ਿੰਦਗੀ 'ਚ ਸਿਰਫ਼ ਉਹ ਹੀ ਰਹੇਗਾ। ਨਾਲ ਹੀ ਪਵਿੱਤਰਾ ਨੇ ਦੱਸਿਆ ਕਿ ਉਹ 'ਬਿੱਗ ਬੌਸ 14' ਦੇ ਘਰ ਦੇ ਅੰਦਰ ਆਉਣ ਤੋਂ ਪਹਿਲਾਂ ਉਸ ਨੂੰ ਮਿਲੀ ਵੀ ਸੀ। ਉਹ ਆਪਣੀ ਦਿਲ ਦੀ ਗੱਲ ਵੀ ਕਵਿਤਾ ਕੌਸ਼ਿਕ ਨੂੰ ਦੱਸਦੀ ਹੈ ਤੇ ਕਹਿੰਦੀ ਹੈ ਕਿ ਇਕ ਵੀ ਦਿਨ ਇਸ ਤਰ੍ਹਾਂ ਦਾ ਨਹੀਂ ਜਦੋਂ ਮੈਂ ਉਸ ਨੂੰ ਯਾਦ ਨਹੀਂ ਕਰਦੀ।

PunjabKesari

ਸਿਰਫ਼ ਇੰਨ੍ਹਾਂ ਕਾਰਨਾਂ ਕਰਕੇ ਟੁੱਟਿਆ ਰਿਸ਼ਤਾ
ਜਦੋਂ ਕਵਿਤਾ ਨੇ ਪਵਿੱਤਰਾ ਤੋਂ ਪੁੱਛਿਆ ਕਿ ਕੀ ਗ਼ਲਤ ਹੋ ਗਿਆ ਸੀ ਅਦਾਕਾਰਾ ਨੇ ਦੱਸਿਆ ਕਿ ਉਨ੍ਹਾਂ ਦੇ ਮੰਗੇਤਰ ਵੱਲੋਂ ਕਈ ਸ਼ੱਕ ਅਤੇ ਮਿਸ ਅੰਡਰਸਟੈਂਡਿੰਗ ਸੀ। ਭਾਵੇਂ ਹੀ ਮੇਰਾ ਤੇ ਮੇਰੇ ਮੰਗੇਤਰ ਦਾ ਰਿਲੇਸ਼ਨ ਨਹੀਂ ਹੈ ਪਰ ਉਸ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਉਹ ਹੀ ਇਕ ਇਸ ਤਰ੍ਹਾਂ ਦਾ ਵਿਅਕਤੀ ਹੈ, ਜੋ ਹਮੇਸ਼ਾ ਮੇਰੇ ਲਈ ਖੜ੍ਹਾ ਰਿਹਾ ਹੈ ਤੇ ਕਦੇ ਵੀ ਮੇਰੇ ਨਾਲ ਗ਼ਲਤ ਵਿਵਹਾਰ ਨਹੀਂ ਕੀਤਾ। ਪਵਿੱਤਰਾ ਨੇ ਇਹ ਵੀ ਕਿਹਾ ਕਿ ਮੈਂ ਹਮੇਸ਼ਾ ਉਸ ਦੇ ਨਾਲ ਖੜ੍ਹੀ ਹੈ।

PunjabKesari


sunita

Content Editor sunita