ਬਿੱਗ ਬੌਸ 14 : ਇਸ ਮੁਕਾਬਲੇਬਾਜ਼ 'ਤੇ ਆਇਆ ਪਵਿੱਤਰਾ ਪੂਨੀਆ ਦਾ ਦਿਲ, ਜਾਨ ਕੁਮਾਰ ਸਾਹਮਣੇ ਮੁੜ ਕੀਤਾ ਇਜ਼ਹਾਰ
Thursday, Oct 29, 2020 - 04:10 PM (IST)

ਨਵੀਂ ਦਿੱਲੀ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 14' 'ਚ ਇਕ ਨਵੀਂ ਲਵ ਸਟੋਰੀ ਦੀ ਸ਼ੁਰੂਆਤ ਹੁੰਦੀ ਨਜ਼ਰ ਆ ਰਹੀ ਹੈ। ਘਰ ਦੀ ਦਮਦਾਰ ਕੰਟੈਸਟੈਂਟ ਮੰਨੀ ਜਾ ਰਹੀ ਪਵਿੱਤਰਾ ਪੂਨੀਆ ਦੇ ਦਿਲ 'ਚ ਏਜ਼ਾਜ਼ ਖ਼ਾਨ ਲਈ ਪਿਆਰ ਵਧਦਾ ਹੀ ਜਾ ਰਿਹਾ ਹੈ। ਪਵਿੱਤਰਾ ਨੇ ਕੁਝ ਦਿਨ ਪਹਿਲਾਂ ਹੀ ਇਹ ਐਕਸਪ੍ਰੈੱਸ ਕੀਤਾ ਸੀ ਕਿ ਉਹ ਏਜ਼ਾਜ਼ ਨੂੰ ਪਸੰਦ ਕਰਨ ਲੱਗੀ ਹੈ ਤੇ ਉਨ੍ਹਾਂ ਨਾਲ ਇਕ ਇਮੋਸ਼ਨਲ ਜੁੜਾਅ ਹੋ ਗਿਆ ਹੈ। ਹਾਲਾਂਕਿ ਇਸ ਤੋਂ ਬਾਅਦ ਦੋਵਾਂ ਵਿਚਕਾਰ ਥੋੜ੍ਹੀ ਦੂਰੀ ਆ ਗਈ ਸੀ ਤੇ ਜ਼ੋਰਦਾਰ ਝਗੜਾ ਵੀ ਹੋਇਆ ਸੀ ਪਰ ਹੁਣ ਹੌਲੀ-ਹੌਲੀ ਦੋਵੇਂ ਫਿਰ ਤੋਂ ਕਰੀਬ ਆਉਣ ਲੱਗੇ ਹਨ। ਹਾਲਾਂਕਿ ਇਹ ਨਜ਼ਦੀਕੀ ਪਵਿੱਤਰਾ ਵੱਲੋਂ ਜ਼ਿਆਦਾ ਦਿਖਾਈ ਦੇ ਰਹੀ ਹੈ, ਜਦਕਿ ਏਜ਼ਾਜ਼ ਨੇ ਹਰ ਵਾਰ ਇਸ ਗੱਲ਼ ਤੋਂ ਇਨਕਾਰ ਕੀਤਾ ਹੈ ਕਿ ਪਵਿੱਤਰਾ ਨੂੰ ਲੈ ਕੇ ਅਜਿਹੀ ਕੋਈ ਵੀ ਫੀਲਿੰਗ ਰੱਖਦੇ ਹਨ।
ਅੱਜ ਦੇ ਐਪੀਸੋਡ 'ਚ ਪਵਿੱਤਰਾ ਫਿਰ ਤੋਂ ਏਜ਼ਾਜ਼ ਲਈ ਆਪਣੀ ਫੀਲਿੰਗਸ ਦਾ ਇਜ਼ਹਾਰ ਕਰੇਗੀ। ਉਹ ਜਾਨ ਕੁਮਾਰ ਨੂੰ ਦੱਸੇਗੀ ਕਿ ਉਨ੍ਹਾਂ ਨੂੰ ਪਤਾ ਹੀ ਨਹੀਂ ਚਲਿਆ ਕਿ ਕਦੋਂ ਉਨ੍ਹਾਂ ਨੂੰ ਏਜ਼ਾਜ਼ ਨਾਲ ਇੰਨਾ ਅਟੈਚਮੈਂਟ ਹੋ ਗਿਆ। ਕਲਰਜ਼ ਦੇ ਇੰਸਟਾਗ੍ਰਾਮ ਪੇਜ਼ 'ਤੇ ਸ਼ੇਅਰ ਕੀਤੇ ਗਏ ਵੀਡੀਓ 'ਚ ਦਿਖਾਈ ਦੇ ਰਿਹਾ ਹੈ, ਏਜ਼ਾਜ਼, ਨਿੱਕੀ ਨੂੰ ਆਪਣੀ ਦਾੜ੍ਹੀ ਡਾਈ ਕਰਨ ਬਾਰੇ ਪੁੱਛਦੀ ਹੈ। ਇਸ ਤੋਂ ਬਾਅਦ ਨਿੱਕੀ ਕਹਿੰਦੀ ਹੈ ਕਿ ਪਵਿੱਤਰਾ ਤੋਂ ਪੁੱਛ ਲਓ ਉਹ ਜਿਵੇਂ ਕਹੇਗੀ ਉਵੇਂ ਹੀ ਕਰਨਾ ਕਿਉਂਕਿ ਉਹ ਤੁਹਾਨੂੰ ਪਸੰਦ ਕਰਦੀ ਹੈ। ਉਹ ਦਿਨ ਰਾਤ ਤੁਹਾਡੀ ਗੱਲਾਂ ਕਰਦੀਆਂ ਹੈ। ਇਸ ਤੋਂ ਬਾਅਦ ਪਵਿੱਤਰਾ, ਜਾਨ ਨੂੰ ਕਹਿੰਦੀ ਹੋਈ ਦਿਖਾਈ ਦੇ ਰਹੀ ਹੈ ਕਿ 'ਉਹ ਇੱਥੇ ਆਏ ਤੇ ਚੀਜ਼ਾਂ ਬਦਲ ਗਈਆਂ ਤੇ ਸਾਨੂੰ ਪਤਾ ਵੀ ਨਹੀਂ ਚਲਿਆ।'