ਪਵ ਧਾਰੀਆ ਦੀ ਆਵਾਜ਼ 'ਤੇ ਥਿਰਕਦੇ ਨਜ਼ਰ ਆਏ ਅਕਸ਼ੈ ਕੁਮਾਰ ਤੇ ਕੈਟਰੀਨਾ (ਵੀਡੀਓ)

Thursday, Nov 04, 2021 - 12:46 PM (IST)

ਪਵ ਧਾਰੀਆ ਦੀ ਆਵਾਜ਼ 'ਤੇ ਥਿਰਕਦੇ ਨਜ਼ਰ ਆਏ ਅਕਸ਼ੈ ਕੁਮਾਰ ਤੇ ਕੈਟਰੀਨਾ (ਵੀਡੀਓ)

ਜਲੰਧਰ (ਬਿਊਰੋ) - ਪੰਜਾਬੀ ਗੀਤਾਂ ਦਾ ਬਾਲੀਵੁੱਡ ਫ਼ਿਲਮਾਂ 'ਚ ਪੂਰਾ ਬੋਲ ਬਾਲਾ ਹੈ। ਜੀ ਹਾਂ ਇੱਕ ਹੋਰ ਪੰਜਾਬੀ ਗਾਇਕ ਦੀ ਬਾਲੀਵੁੱਡ 'ਚ ਐਂਟਰੀ ਹੋ ਗਈ ਹੈ। ਪੰਜਾਬੀ ਸੰਗੀਤ ਇੰਡਸਟਰੀ ਅਜਿਹੀ ਹੈ, ਜਿਸ ਤੋਂ ਕਈ ਵੀ ਵਾਂਝਾ ਨਹੀਂ ਰਹਿ ਸਕਦਾ। ਇਸ ਦੇ ਚੱਲਦੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਚਰਚਿਤ ਗੀਤ 'ਨਾਜਾ' (Najaa) ਹੁਣ ਬਾਲੀਵੁੱਡ ਫ਼ਿਲਮ 'ਸੂਰਿਆਵੰਸ਼ੀ' ਦਾ ਸ਼ਿੰਗਾਰ ਬਣ ਗਿਆ ਹੈ। ਜੀ ਹਾਂ ਗਾਇਕ ਪਾਵ ਧਾਰੀਆ ਦੀ ਆਵਾਜ਼ 'ਤੇ ਬਾਲੀਵੁੱਡ ਦੇ ਐਕਸ਼ਨ ਖਿਲਾੜੀ ਅਕਸ਼ੈ ਕੁਮਾਰ ਅਤੇ ਅਦਾਕਾਰਾ ਕੈਟਰੀਨਾ ਕੈਫ ਥਿਰਕਦੇ ਹੋਏ ਨਜ਼ਰ ਆ ਰਹੇ ਹਨ। 

PunjabKesari

ਫ਼ਿਲਮ 'ਸੂਰਿਆਵੰਸ਼ੀ' (Sooryavanshi) ਦਾ ਨਵਾਂ ਗੀਤ 'ਨਾਜਾ' ਦਰਸ਼ਕਾਂ ਦੀ ਕਚਹਿਰੀ 'ਚ ਹਾਜ਼ਰ ਹੋਇਆ ਹੈ। ਇਸ ਗੀਤ ਨੂੰ ਪਾਵ ਧਾਰਿਆ ਅਤੇ ਫੀਮੇਲ ਗਾਇਕਾ ਨਿਖਿਤਾ ਨੇ ਮਿਲ ਕੇ ਗਾਇਆ ਹੈ। ਇਸ ਨਵੇਂ ਵਰਜ਼ਨ ਵਾਲੇ ਗੀਤ ਦੇ ਬੋਲ Tanishk Bagchi ਨੇ ਲਿਖੇ ਹਨ। ਜਦੋਂ ਕਿ ਅਸਲ ਬੋਲ Pav Dharia, Manav Sangha & Don Jaan ਨੇ ਮਿਲ ਕੇ ਲਿਖੇ ਹਨ।

ਜੇ ਗੱਲ ਕਰੀਏ ਗੀਤ ਦੇ ਵੀਡੀਓ ਦੀ ਤਾਂ ਉਸ 'ਚ ਅਕਸ਼ੈ ਕੁਮਾਰ ਅਤੇ ਕੈਟਰੀਨਾ ਕੈਫ ਦੇ ਡਾਂਸ ਦੇ ਨਾਲ-ਨਾਲ ਰੋਮਾਂਟਿਕ ਕੈਮਿਸਟਰੀ ਵੀ ਦੇਖਣ ਨੂੰ ਮਿਲ ਰਹੀ ਹੈ। ਗੀਤ ਦੇ ਵੀਡੀਓ 'ਚ ਦਰਸ਼ਕਾਂ ਨੂੰ ਕੈਟਰੀਨਾ ਕੈਫ ਦੇ ਦਿਲਕਸ਼ ਡਾਂਸ ਨੂੰ ਦੇਖਕੇ ਬਹੁਤ ਸਾਲ ਪਹਿਲਾਂ ਆਏ 'ਕਮਲੀ' ਸੌਂਗ ਦੇ ਡਾਂਸ ਵੀਡੀਓ ਦੀ ਯਾਦ ਆ ਗਈ। ਗੀਤ 'ਚ ਉਹ ਅਤੇ ਅਕਸ਼ੈ ਕੁਮਾਰ ਨੂੰ ਇੱਕ ਏਅਰਬੇਸ 'ਤੇ ਡਾਂਸ ਕਰਦੇ ਹੋਏ, ਇੱਕ ਬਾਈਕ 'ਤੇ ਮਸਤੀ ਕਰਦੇ ਹੋਏ ਅਤੇ ਇੱਕ SUV ਦੇ ਉੱਪਰ ਸਵਾਰੀ ਕਰਦੇ ਹੋਏ ਦਿਖਾਇਆ ਗਿਆ ਹੈ। 'ਸੂਰਿਆਵੰਸ਼ੀ' ਫ਼ਿਲਮ 5 ਨਵੰਬਰ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਜ਼ਰੂਰ ਦੱਸੋ। 


author

sunita

Content Editor

Related News