Bigg Boss OTT3 ਦੇ ਘਰ ਤੋਂ ਬੇਘਰ ਹੋਈ ਪੌਲੋਮੀ ਦਾਸ, ਬਾਹਰ ਆ ਕੇ ਕੀਤੇ ਇਹ ਖੁਲਾਸੇ

Thursday, Jul 04, 2024 - 03:58 PM (IST)

Bigg Boss OTT3 ਦੇ ਘਰ ਤੋਂ ਬੇਘਰ ਹੋਈ ਪੌਲੋਮੀ ਦਾਸ, ਬਾਹਰ ਆ ਕੇ ਕੀਤੇ ਇਹ ਖੁਲਾਸੇ

ਮੁੰਬਈ- ਸ਼ੋਅ 'ਬਿੱਗ ਬੌਸ ਓਟੀਟੀ 3' 'ਚ ਹਰ ਰੋਜ਼ ਨਵੇਂ ਟਵਿਸਟ ਦੇਖਣ ਨੂੰ ਮਿਲ ਰਹੇ ਹਨ। ਬਿੱਗ ਬੌਸ ਓਟੀਟੀ ਦੇ ਘਰ ਤੋਂ ਹੁਣ ਤੱਕ ਤਿੰਨ ਪ੍ਰਤੀਯੋਗੀਆਂ ਨੂੰ ਬਾਹਰ ਕੱਢਿਆ ਜਾ ਚੁੱਕਾ ਹੈ। ਪਹਿਲਾਂ ਨੀਰਜ ਗੋਇਤ, ਫਿਰ ਪਾਇਲ ਮਲਿਕ ਅਤੇ ਹੁਣ ਪੌਲੋਮੀ ਦਾਸ ਨੂੰ ਘਰੋਂ ਕੱਢ ਦਿੱਤਾ ਗਿਆ ਹੈ। ਘਰ ਤੋਂ ਕੱਢੇ ਜਾਣ ਤੋਂ ਬਾਅਦ ਪੌਲੋਮੀ ਨੇ ਹੁਣ ਇਕ ਇੰਟਰਵਿਊ 'ਚ ਆਪਣੇ ਪਰਿਵਾਰਕ ਮੈਂਬਰਾਂ ਬਾਰੇ ਖੁੱਲ੍ਹ ਕੇ ਗੱਲ ਕੀਤੀ ਹੈ ਅਤੇ ਇਕ ਮੁਕਾਬਲੇਬਾਜ਼ 'ਤੇ ਆਪਣਾ ਗੁੱਸਾ ਕੱਢਿਆ ਹੈ।

ਇਹ ਵੀ ਪੜ੍ਹੋ- 'ਮਿਰਜ਼ਾਪੁਰ 3' ਦੀ ਸਕਰੀਨਿੰਗ 'ਤੇ ਪੁੱਜੇ ਕਿਊਟ ਕਪਲ ਰਿਚਾ ਚੱਡਾ ਅਤੇ ਅਲੀ ਫਜ਼ਲ

ਹਾਲ ਹੀ 'ਚ ਇੱਕ ਇੰਟਰਵਿਊ 'ਚ, ਪੌਲੋਮੀ ਦਾਸ ਨੇ ਖੁਲਾਸਾ ਕੀਤਾ ਹੈ ਕਿ ਉਹ ਕਦੇ ਵੀ ਯੂਟਿਊਬਰ ਸ਼ਿਵਾਨੀ ਕੁਮਾਰੀ ਦਾ ਚਿਹਰਾ ਨਹੀਂ ਦੇਖਣਾ ਚਾਹੁੰਦੀ। ਉਨ੍ਹਾਂ ਕਿਹਾ ਕਿ ਸ਼ਿਵਾਨੀ ਕੋਲ ਗੱਲ ਕਰਨ ਦਾ ਸ਼ਿਸ਼ਟਾਚਾਰ ਨਹੀਂ ਹੈ। ਉਹ ਉਸ ਨਾਲ ਦੋ ਵਾਰ ਲੜ ਚੁੱਕੀ ਹੈ। ਸ਼ਿਵਾਨੀ ਦੂਜਿਆਂ ਦੇ ਪਹਿਰਾਵੇ, ਮੇਕਅੱਪ ਅਤੇ ਚੱਲਣ 'ਤੇ ਭੱਦੀਆਂ ਟਿੱਪਣੀਆਂ ਕਰਦੀ ਹੈ। ਉਹ ਲੋਕਾਂ ਦਾ ਅਪਮਾਨ ਵੀ ਕਰਦੀ ਹੈ। ਲੜਕੀ ਚੰਦਰਿਕਾ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਉਹ ਚੰਦਰਿਕਾ ਦਾ ਬਹੁਤ ਸਨਮਾਨ ਕਰਦੇ ਹਨ। 

ਇਹ ਵੀ ਪੜ੍ਹੋ- 'ਅਨੰਤ-ਰਾਧਿਕਾ ਮਰਚੈਂਟ ਦੀ ਮਾਮੇਰੂ ਸੇਰੇਮਨੀ 'ਤੇ ਪ੍ਰੇਮੀ ਨਾਲ ਪੁੱਜੀ ਜਾਹਨਵੀ ਕਪੂਰ

ਪੌਲੋਮੀ ਨੇ ਇਹ ਵੀ ਕਿਹਾ ਕਿ ਉਸ ਨਾਲ ਜੋ ਹੋਇਆ ਉਹ ਗਲਤ ਸੀ। ਬਿੱਗ ਬੌਸ ਨੇ ਉਸ ਨੂੰ ਨਾਮਜ਼ਦ ਕਰਨ ਦਾ ਗਲਤ ਫੈਸਲਾ ਲਿਆ ਸੀ। ਉਹ ਚੰਗੀ ਖੇਡ ਰਹੀ ਸੀ, ਅਤੇ ਚੰਗੀ ਖੇਡਣਾ ਜਾਰੀ ਰੱਖੇਗੀ। ਪਰ ਇਸ ਤੋਂ ਪਹਿਲਾਂ ਹੀ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ ਗਿਆ।


author

Priyanka

Content Editor

Related News