ਸਾਜਿਦ ਖਾਨ 'ਤੇ ਮਸ਼ਹੂਰ ਮਾਡਲ ਦੇ ਗੰਭੀਰ ਦੋਸ਼, ਕਿਹਾ 'ਰੋਲ ਦੇ ਬਦਲੇ ਕਰਦਾ ਸੀ ਇਹ ਮੰਗ'
Friday, Sep 11, 2020 - 04:17 PM (IST)

ਮੁੰਬਈ (ਬਿਊਰੋ) — ਸਾਲ 2018 'ਚ ਬਾਲੀਵੁੱਡ 'ਚ ਮੀਟੂ ਮੁਹਿੰਮ ਨੇ ਖ਼ੂਬ ਜ਼ੋਰ ਫੜ੍ਹਿਆ ਸੀ। ਉਸ ਦੌਰਾਨ ਨਿਰਦੇਸ਼ ਸਾਜਿਦ ਖਾਨ 'ਤੇ ਇੱਕ ਪੱਤਰਕਾਰ ਸਮੇਤ ਕਈ ਮਾਡਲਾਂ ਤੇ ਅਦਾਕਾਰਾਂ ਨੇ ਸ਼ੋਸ਼ਣ ਦਾ ਦੋਸ਼ ਲਾਇਆ ਹੈ। ਨਤੀਜਾ ਇਹ ਰਿਹਾ ਹੈ ਕਿ ਉਸ ਸਮੇਂ ਉਨ੍ਹਾਂ ਨੇ 'ਹਾਊਸਫੁਲ4' ਦੇ ਨਿਰਦੇਸ਼ਨ ਤੋਂ ਹਟਾ ਦਿੱਤਾ ਗਿਆ। ਸਾਜਿਦ ਜਨਤਕ ਤੌਰ 'ਤੇ ਘੱਟ ਹੀ ਨਜ਼ਰ ਆਉਂਦੇ ਹਨ। ਹੁਣ ਇੱਕ ਹੋਰ ਮਾਡਲ ਪਾਊਲਾ ਨੇ ਸਾਜਿਦ 'ਤੇ ਯੌਨ ਸ਼ੋਸ਼ਣ ਦਾ ਦੋਸ਼ ਲਾਇਆ ਹੈ। ਉਸ ਨੇ ਇੰਸਟਾਗ੍ਰਾਮ 'ਤੇ ਇੱਕ ਲੰਬਾ ਚੌੜਾ ਪੋਸਟ ਲਿਖਿਆ ਹੈ।
🙏🏼 Before democracy dies and there is no freedom of speech anymore I thought I should speak !
A post shared by Dimple paul (@paulaa__official) on Sep 9, 2020 at 5:18am PDT
ਪਾਊਲਾ ਨੇ ਦੱਸਿਆ ਕਿ ਉਹ ਮੀਟੂ ਮੁਹਿੰਮ ਦੌਰਾਨ ਚੁੱਪ ਰਹੀ ਕਿਉਂਕਿ ਇੰਡਸਟਰੀ 'ਚ ਮੇਰਾ ਕੋਈ ਗੋਡਫਾਦਰ ਨਹੀਂ ਹੈ ਅਤੇ ਪਰਿਵਾਰ ਲਈ ਮੈਨੂੰ ਕੰਮ ਜ਼ਰੂਰੀ ਸੀ। ਹੁਣ ਮੇਰੇ ਮਾਤਾ-ਪਿਤਾ ਮੇਰੇ ਨਾਲ ਨਹੀਂ ਹਨ, ਅਜਿਹੇ 'ਚ ਨਿਰਦੇਸ਼ਕ ਖ਼ਿਲਾਫ਼ ਬੋਲ ਸਕਦੀ ਹਾਂ।' ਪਾਊਲਾ ਦਾ ਦੋਸ਼ ਹੈ ਕਿ 17 ਸਾਲ ਦੀ ਉਮਰ 'ਚ ਮੇਰੇ ਨਾਲ ਸ਼ੋਸ਼ਣ ਹੋਇਆ।
ਪਾਊਲਾ ਲਿਖਦੀ ਹੈ ਕਿ ਜਦੋਂ ਮੀਟੂ ਮੁਹਿੰਮ ਸ਼ੁਰੂ ਹੋਈ ਸੀ ਉਦੋਂ ਕਾਫ਼ੀ ਲੋਕਾਂ ਨੇ ਸਾਜਿਦ ਖਾਨ ਖ਼ਿਲਾਫ਼ ਬੋਲਿਆ ਸੀ ਪਰ ਮੈਂ ਹਿੰਮਤ ਨਹੀਂ ਦਿਖਾ ਸਕੀ ਕਿਉਂਕਿ ਹੋਰਨਾਂ ਕਲਾਕਾਰਾਂ ਵਾਂਗ ਮੇਰਾ ਕੋਈ ਗੋਡਫਾਦਰ ਨਹੀਂ ਹੈ। ਪਰਿਵਾਰ ਲਈ ਮੈਨੂੰ ਕਮਾਉਣਾ ਪੈਂਦਾ ਸੀ, ਇਸ ਲਈ ਮੈਂ ਚੁੱਪ ਰਹੀ ਸੀ। ਹੁਣ ਮੈਂ ਆਪਣੇ ਮਾਤਾ-ਪਿਤਾ ਨਾਲ ਨਹੀਂ ਹਾਂ।
ਮੈਂ ਲਈ ਕਮਾ ਰਹੀ ਹਾਂ। ਮੈਂ ਹਿੰਮਤ ਦਿਖਾ ਸਕਦੀ ਹਾਂ ਅਤੇ ਦੱਸਣਾ ਚਾਹੁੰਦੀ ਹਾਂ ਕਿ ਜਦੋਂ ਮੈਂ 17 ਸਾਲ ਦੀ ਸੀ, ਸਾਜਿਦ ਖਾਨ ਨੇ ਮੇਰਾ ਸ਼ੋਸ਼ਣ ਕੀਤਾ ਸੀ। ਉਹ ਮੇਰੇ ਨਾਲ ਗੰਦੀਆਂ ਗੱਲਾਂ ਕਰਦਾ ਸੀ। ਉਹ ਹਮੇਸ਼ਾ ਹੀ ਮੈਨੂੰ ਛੂਹਣ ਦੀ ਕੋਸ਼ਿਸ਼ ਕਰਦਾ ਸੀ। ਉਸ ਨੇ ਮੈਨੂੰ ਕੱਪੜੇ ਉਤਾਰਨ ਲਈ ਵੀ ਕਿਹਾ ਸੀ, ਜਿਸ ਨਾਲ ਮੈਨੂੰ ਉਹ ਆਉਣ ਵਾਲੀ ਫ਼ਿਲਮ 'ਹਾਊਸਫੁਲ' 'ਚ ਰੋਲ ਦੇ ਸਕੇ। ਪਰਮਾਤਮਾ ਹੀ ਜਾਣਦਾ ਹੈ ਕਿ ਇਹ ਸਭ ਉਸ ਨੇ ਕਿੰਨੀਆਂ ਕੁੜੀਆਂ ਨਾਲ ਕੀਤਾ ਹੈ।'
ਅੱਗੇ ਮਾਡਲ ਨੇ ਲਿਖਿਆ, 'ਮੈਂ ਇੱਥੇ ਕਿਸੇ ਦੇ ਕਹਿਣ 'ਤੇ ਨਹੀਂ ਆਈ ਹਾਂ। ਮੈਨੂੰ ਬਸ ਅਹਿਸਾਸ ਹੋਇਆ ਕਿ ਇਹ ਮੇਰੇ 'ਤੇ ਕਿੰਨੀ ਬੁਰੀ ਤਰ੍ਹਾਂ ਅਸਰ ਪਾਉਂਦਾ ਹੈ। ਉਦੋਂ ਮੈਂ ਇੱਕ ਬੱਚੀ ਸੀ ਤੇ ਬੋਲ ਨਹੀਂ ਸਕੀ ਪਰ ਹੁਣ ਬਹੁਤ ਹੋ ਚੁੱਕਾ। ਉਸ ਨੂੰ ਜੇਲ੍ਹ 'ਚ ਹੋਣਾ ਚਾਹੀਦਾ ਨਾ ਸਿਰਫ਼ ਕਾਸਟਿੰਗ ਕਾਊਚ ਲਈ ਸਗੋਂ ਲੋਕਾਂ ਨੂੰ ਬਹਿਲਾਉਣ-ਫੁਸਲਾਉਣ ਲਈ ਵੀ। ਹੁਣ ਮੈਂ ਰੁਕਣ ਵਾਲੀ ਨਹੀਂ ਹਾਂ। ਗਲਤ ਹੁੰਦਾ ਜੇਕਰ ਮੈਂ ਇਸ 'ਤੇ ਨਾ ਬੋਲਦੀ।'