ਪ੍ਰਸਿੱਧ ਅਦਾਕਾਰਾ ਪਤਰਲੇਖਾ ਦੇ ਘਰ ਛਾਇਆ ਮਾਤਮ, ਪਿਤਾ ਦਾ ਦਿਹਾਂਤ

Tuesday, Apr 13, 2021 - 04:21 PM (IST)

ਪ੍ਰਸਿੱਧ ਅਦਾਕਾਰਾ ਪਤਰਲੇਖਾ ਦੇ ਘਰ ਛਾਇਆ ਮਾਤਮ, ਪਿਤਾ ਦਾ ਦਿਹਾਂਤ

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰਾ ਪਤਰਲੇਖਾ ਦੇ ਪਿਤਾ ਦਾ ਦਿਹਾਂਤ ਹੋ ਗਿਆ ਹੈ। ਇਸ ਬੁਰੀ ਖ਼ਬਰ ਦੀ ਪੁਸ਼ਟੀ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਪੋਸਟ ਸਾਂਝੀ ਕਰਕੇ ਦਿੱਤੀ ਹੈ। ਉਹ ਆਪਣੇ ਪਿਤਾ ਦੇ ਦਿਹਾਂਤ ਕਾਰਨ ਬੁਰੀ ਤਰ੍ਹਾਂ ਟੁੱਟ ਗਈ ਹੈ। ਅਦਾਕਾਰਾ ਨੇ ਹਾਲ ਹੀ 'ਚ ਇੰਸਟਾਗ੍ਰਾਮ 'ਤੇ ਆਪਣੇ ਪਿਤਾ ਦੀ ਤਸਵੀਰ ਸਾਂਝੀ ਕਰਦਿਆਂ ਬਹੁਤ ਹੀ ਭਾਵੁਕ ਪੋਸਟ ਲਿਖੀ ਹੈ। ਇਸ ਪੋਸਟ 'ਚ ਪਤਰਲੇਖਾ ਨੇ ਦੱਸਿਆ ਹੈ ਕਿ ਉਹ ਨਾਰਾਜ਼ ਹੈ ਕਿਉਂਕਿ ਉਸ ਦੇ ਪਿਤਾ ਬਿਨਾਂ ਕੁਝ ਆਖੇ ਇਸ ਦੁਨੀਆਂ ਤੋਂ ਚਲੇ ਗਏ ਹਨ।

 
 
 
 
 
 
 
 
 
 
 
 
 
 
 
 

A post shared by 🌸 Patralekhaa 🌸 (@patralekhaa)

ਪਤਰਲੇਖਾ ਨੇ ਇਕ ਇੰਸਟਾਗ੍ਰਾਮ ਪੋਸਟ 'ਤੇ ਲਿਖਿਆ, 'ਮੈਂ ਗੁੱਸੇ ਹਾਂ, ਮੈਂ ਦੁਖੀ ਹਾਂ, ਮੈਂ ਸ਼ਬਦਾਂ ਨਾਲ ਜ਼ਾਹਰ ਨਹੀਂ ਕਰ ਸਕਦੀ। ਇਹ ਦਰਦ ਅਤੇ ਇਹ ਉਦਾਸੀ ਮੈਨੂੰ ਤੋੜ ਰਹੀ ਹੈ। ਤੁਸੀਂ ਸਾਨੂੰ ਕੁਝ ਕਹੇ ਬਿਨਾਂ ਪਿਤਾ ਜੀ ਛੱਡ ਗਏ। ਮੈਂ ਤੁਹਾਨੂੰ ਪਿਆਰ ਕਰਦੀ ਹਾਂ, ਮੈਂ ਹਮੇਸ਼ਾਂ ਤੁਹਾਡੇ ਦਾ ਹਿੱਸਾ ਰਹਾਂਗੀ ਅਤੇ ਤੁਸੀਂ ਹਮੇਸ਼ਾਂ ਸਾਡੇ ਵਿਚਕਾਰ ਹੋਵੋਗੇ। ਸਾਨੂੰ ਇਹ ਸ਼ਾਨਦਾਰ ਜ਼ਿੰਦਗੀ ਦੇਣ ਲਈ ਤੁਹਾਡਾ ਧੰਨਵਾਦ। ਤੁਸੀਂ ਹਮੇਸ਼ਾਂ ਵਧੇਰੇ ਕੰਮ ਕੀਤਾ ਤਾਂ ਜੋ ਅਸੀਂ ਵਧੀਆ ਜ਼ਿੰਦਗੀ ਜੀ ਸਕੀਏ! ਤੁਸੀਂ ਬੈਸਟ ਪਿਤਾ ਹੋ, ਸਰਬੋਤਮ ਪਤੀ ਸੀ। ਤੁਸੀਂ ਆਪਣੇ ਕੰਮ ਨੂੰ ਪਿਆਰ ਕਰਦੇ ਸੀ ਅਤੇ ਤੁਸੀਂ ਇਸ 'ਚ ਸਰਬੋਤਮ ਸੀ। ਤੁਹਾਡੇ ਸਾਰੇ ਦੋਸਤ ਮੈਨੂੰ ਦੱਸ ਰਹੇ ਹਨ ਕਿ ਤੁਸੀਂ ਇੱਕ ਮਹਾਨ ਦੋਸਤ, ਦਾਰਸ਼ਨਿਕ ਅਤੇ ਉਨ੍ਹਾਂ ਦੇ ਮਾਰਗ-ਨਿਰਦੇਸ਼ਕ ਸੀ। ਮੈਂ ਤੁਹਾਨੂੰ ਪਿਆਰ ਕਰਦੀ ਹਾਂ।' ਅਦਾਕਾਰਾ ਪਤਰਲੇਖਾ ਦੀ ਇਸ ਪੋਸਟ 'ਤੇ, ਯੂਜ਼ਰ ਸੋਗ ਪ੍ਰਗਟਾ ਰਹੇ ਹਨ ਅਤੇ ਇਸ ਦੁਖਾਂਤ ਸਮੇਂ 'ਚੋਂ ਬਾਹਰ ਆਉਣ ਲਈ ਤਾਕਤ ਦੀ ਦੁਆਵਾਂ ਕਰ ਰਹੇ ਹਨ। 


ਦੱਸ ਦੇਈਏ ਕਿ ਪਤਰਲੇਖਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਰਾਜਕੁਮਾਰ ਰਾਓ ਨਾਲ ਫ਼ਿਲਮ 'ਸੀਟਲਾਈਟਸ' ਤੋਂ ਕੀਤੀ ਸੀ। ਉਦੋਂ ਤੋਂ ਰਾਜਕੁਮਾਰ ਰਾਓ ਅਤੇ ਪਤਰਲੇਖਾ ਰਿਸ਼ਤੇ 'ਚ ਹਨ।


author

sunita

Content Editor

Related News