''ਲਵ ਗੇਮਸ'' ਦਾ ਪੋਸਟਰ ਰਿਲੀਜ਼, ਕਾਮੁਕ ਅਤੇ ਬੋਲਡ ਅਵਤਾਰ ''ਚ ਆਈ ਨਜ਼ਰ ਪੱਤਰਲੇਖਾ

Thursday, Mar 03, 2016 - 11:52 AM (IST)

''ਲਵ ਗੇਮਸ'' ਦਾ ਪੋਸਟਰ ਰਿਲੀਜ਼, ਕਾਮੁਕ ਅਤੇ ਬੋਲਡ ਅਵਤਾਰ ''ਚ ਆਈ ਨਜ਼ਰ ਪੱਤਰਲੇਖਾ

ਮੁੰਬਈ : ਬਾਲੀਵੁੱਡ ਦੇ ਮਸ਼ਹੂਰ ਫਿਲਮਕਾਰ ਮਹੇਸ਼ ਭੱਟ ਨੇ ਆਪਣੀ ਫਿਲਮ ''ਲਵ ਗੇਮਸ'' ਦਾ ਪੋਸਟਰ ਰਿਲੀਜ਼ ਕੀਤਾ ਹੈ। ਉਂਝ ਤਾਂ ਮਹੇਸ਼ ਭੱਟ ਦੀ ਹਰ ਫਿਲਮ ''ਚ ਹੌਟ ਦ੍ਰਿਸ਼ਾਂ ਦੀ ਭਰਮਾਰ ਹੁੰਦੀ ਹੈ। ਇਸ ਲਈ ਉਨ੍ਹਾਂ ਦੀ ਇਹ ਫਿਲਮ ਵੀ ਕਾਫੀ ਬੋਲਡ ਦ੍ਰਿਸ਼ਾਂ ਨਾਲ ਭਰਪੂਰ ਲੱਗ ਰਹੀ ਹੈ। ਜਾਣਕਾਰੀ ਅਨੁਸਾਰ ਇਸ ਫਿਲਮ ''ਚ ਬਾਲੀਵੁੱਡ ਫਿਲਮ ''ਸਿਟੀਲਾਈਟਸ'' ਦੀ ਅਦਾਕਾਰਾ ਪੱਤਰਲੇਖਾ ਬੇਹੱਦ ਕਾਮੁਕ ਅਵਤਾਰ ''ਚ ਨਜ਼ਰ ਆ ਰਹੀ ਹੈ। ਇਸ ਫਿਲਮ ''ਚ ਪੱਤਰਲੇਖਾ ਤੋਂ ਇਲਾਵਾ ਗੌਰਵ ਅਰੋੜਾ ਅਤੇ ਆਲਿਸ਼ ਬੈਰੀ ਵੀ ਮੁੱਖ ਭੂਮਿਕਾ ''ਚ ਨਜ਼ਰ ਆਉਣਗੇ।
ਜ਼ਿਕਰਯੋਗ ਹੈ ਕਿ ਨਿਰਮਾਤਾ ਮਹੇਸ਼ ਭੱਟ ਨੇ ਇਸ ਫਿਲਮ ਦਾ ਪੋਸਟਰ ਟਵਿੱਟਰ ''ਤੇ ਸਾਂਝਾ ਕੀਤਾ ਹੈ. ਜਿਸ ''ਚ ਪੱਤਰਲੇਖਾ ਇਕ ਕੁਰਸੀ ''ਤੇ ਬੈਠੀ ਹੈ ਅਤੇ ਡੀਪ ਗਲੇ ਦਾ ਕਾਲੇ ਰੰਗ ਦਾ ਟਾਪ ਪਾਇਆ ਹੋਇਆ ਹੈ ਜਦਕਿ ਇਸ ਦੇ ਪਿੱਛੇ ਉਹ ਗੌਰਵ ਨਾਲ ਕਾਮੁਕ ਅੰਦਾਜ਼ ''ਚ ਨਜ਼ਰ ਆ ਰਹੀ ਹੈ।
ਜਾਣਕਾਰੀ ਅਨੁਸਾਰ ਨਿਰਮਾਤਾ ਮਹੇਸ਼ ਭੱਟ ਨੇ ਇਸ ਪੋਸਟਰ ਨਾਲ ਕੈਪਸ਼ਨ ''ਚ ਲਿਖਿਆ ,''''ਇਕ ਸਕਿੰਟ ਲਈ ਆਪਣੇ ਸਾਹ ਰੋਕੋ ਅਤੇ ਦੇਖੋ ਤੁਹਾਨੂੰ ਇਹ ਪੋਸਟਰ ਕਿੰਨਾ ਪ੍ਰਭਾਵਿਤ ਕਰਨ ਵਾਲਾ ਹੈ।''''
ਜ਼ਿਕਰਯੋਗ ਹੈ ਕਿ ਅੱਜਕਲ ਪੱਤਰਲੇਖਾ ਨੂੰ ਡੇਟ ਕਰ ਰਹੇ ਅਦਾਕਾਰ ਰਾਜਕੁਮਾਰ ਰਾਓ ਨੇ ਉਨ੍ਹਾਂ ਦੇ ਇਸ ਲੁੱਕ ਦੀ ਪ੍ਰਸ਼ੰਸਾ ਕੀਤੀ ਹੈ। ਉਨ੍ਹਾਂ ਨੇ ਅੱਗੇ ਲਿਖਿਆ, ''''ਪੱਤਰਲੇਖਾ ਆਪਣੇ ਨਵੇਂ ਹੌਟ ਅਵਤਾਰ ''ਚ। ਕਲ ਦੇ ਟ੍ਰੇਲਰ ਦਾ ਬਹੁਤ ਬੇਸਬਰੀ ਨਾਲ ਉਡੀਕ ਹੈ। ਲਵਗੇਮਸ।''''
ਜਾਣਕਾਰੀ ਅਨੁਸਾਰ ਨਿਰਮਾਤਾ ਮਹੇਸ਼ ਭੱਟ ਨੇ ਇਸ ਫਿਲਮ ਦੇ ਟ੍ਰੇਲਰ ਦੀ ਜਾਣਕਾਰੀ ਦਿੰਦੇ ਹੋਏ ਲਿਖਿਆ, ''''ਤੁਸੀਂ ਅਜੇ ਤੱਕ ਕੁਝ ਨਹੀਂ ਦੇਖਿਆ! ਕੱਲ ਦੇਖਣਾ ਟ੍ਰੇਲਰ।'''' ਜਾਣਕਾਰੀ ਅਨੁਸਾਰ ਇਸ ਫਿਲਮ ਦੇ ਨਿਰਦੇਸ਼ਕ ਵਿਕਰਮ ਭੱਟ ਹਨ, ਜੋ 8 ਅਪ੍ਰੈਲ ਨੂੰ ਰਿਲੀਜ਼ ਹੋਵੇਗੀ। 


Related News