ਅੱਜ ਸਿਰਫ਼ 110 ਰੁਪਏ ''ਚ ਦੇਖੋ ਸ਼ਾਹਰੁਖ ਖ਼ਾਨ ਦੀ ਫ਼ਿਲਮ ''ਪਠਾਨ''

02/17/2023 2:47:46 PM

ਮੁੰਬਈ (ਬਿਊਰੋ)- ਸ਼ਾਹਰੁਖ ਖ਼ਾਨ ਦੀ 'ਪਠਾਨ' ਫ਼ਿਲਮ ਦੁਨੀਆ ਭਰ 'ਚ ਕਮਾਈ ਦੇ ਨਵੇਂ ਰਿਕਾਰਡ ਬਣਾ ਰਹੀ ਹੈ। ਫ਼ਿਲਮ ਨੇ ਹੁਣ ਤਕ 970 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ।

ਇਸ 'ਚ ਭਾਰਤ ਤੋਂ 605 ਕਰੋੜ ਰੁਪਏ ਤੇ ਓਵਰਸੀਜ਼ ਤੋਂ 365 ਕਰੋੜ ਰੁਪਏ ਸ਼ਾਮਲ ਹਨ। ਇਹ ਅੰਕੜਾ ਗ੍ਰਾਸ ਕਲੈਕਸ਼ਨ ਦਾ ਹੈ।

ਇਹ ਖ਼ਬਰ ਵੀ ਪੜ੍ਹੋ - ਪ੍ਰਸਿੱਧ ਅਦਾਕਾਰ ਅਮ੍ਰਿਤਪਾਲ ਛੋਟੂ ਦਾ ਹੋਇਆ ਦਿਹਾਂਤ

ਉਥੇ ਅੱਜ ਯਾਨੀ 17 ਫਰਵਰੀ ਨੂੰ ਫ਼ਿਲਮ ਦੀ ਟੀਮ ਵਲੋਂ 'ਪਠਾਨ ਡੇਅ' ਮਨਾਇਆ ਜਾ ਰਿਹਾ ਹੈ। ਇਸ ਖ਼ਾਸ ਮੌਕੇ 'ਤੇ ਫ਼ਿਲਮ ਦੀ ਟਿਕਟ ਦੀ ਕੀਮਤ 110 ਰੁਪਏ ਰੱਖੀ ਗਈ ਹੈ।

ਦੱਸ ਦੇਈਏ ਕਿ ਅੱਜ 'ਸ਼ਹਿਜ਼ਾਦਾ' ਤੇ 'ਐਂਟ ਮੈਨ ਐਂਡ ਦਿ ਵਾਸਪ : ਕੁਆਂਟਮੇਨੀਆ' ਵਰਗੀਆਂ ਫ਼ਿਲਮਾਂ ਵੀ ਰਿਲੀਜ਼ ਹੋਈਆਂ ਹਨ।

PunjabKesari

'ਪਠਾਨ' 'ਚ ਸ਼ਾਹਰੁਖ ਖ਼ਾਨ, ਦੀਪਿਕਾ ਪਾਦੁਕੋਣ ਤੇ ਜੌਨ ਅਬ੍ਰਾਹਮ ਵਰਗੇ ਸਿਤਾਰੇ ਮੁੱਖ ਭੂਮਿਕਾ ਨਿਭਾਅ ਰਹੇ ਹਨ, ਜਿਸ ਨੂੰ ਸਿਧਾਰਥ ਆਨੰਦ ਨੇ ਡਾਇਰੈਕਟ ਕੀਤਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News