''ਪਠਾਨ'' ਨੇ ਐਡਵਾਂਸ ਬੁਕਿੰਗ ''ਚ ਕੀਤੀ ਹੱਦੋਂ ਵੱਧ ਕਮਾਈ, ਮਿੰਟਾਂ ''ਚ ਵਿਕੀਆਂ ਕਰੋੜਾਂ ਦੀਆਂ ਟਿਕਟਾਂ

01/19/2023 5:04:21 PM

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖ਼ਾਨ ਚਾਰ ਸਾਲ ਬਾਅਦ ਵੱਡੇ ਪਰਦੇ 'ਤੇ ਵਾਪਸੀ ਕਰ ਰਹੇ ਹਨ। ਸਿਧਾਰਥ ਆਨੰਦ ਦੀ ਐਕਸ਼ਨ ਥ੍ਰਿਲਰ ਫ਼ਿਲਮ ਨੂੰ ਲੈ ਕੇ ਦਰਸ਼ਕਾਂ 'ਚ ਇੰਨਾ ਕ੍ਰੇਜ਼ ਹੈ ਕਿ ਫ਼ਿਲਮ ਨੇ ਕੁਝ ਹੀ ਸਮੇਂ 'ਚ ਕਈ ਕਰੋੜ ਦੀ ਕਮਾਈ ਕਰ ਲਈ ਹੈ। ਵਿਦੇਸ਼ਾਂ 'ਚ ਐਡਵਾਂਸ ਬੁਕਿੰਗ ਬਹੁਤ ਪਹਿਲਾਂ ਸ਼ੁਰੂ ਹੋ ਗਈ ਸੀ, ਹੁਣ ਦੇਸ਼ 'ਚ ਵੀ 'ਪਠਾਨ' ਫੈਲ ਗਏ ਹਨ।

'ਪਠਾਨਾਂ' ਦੀ ਐਡਵਾਂਸ ਬੁਕਿੰਗ ਸ਼ੁਰੂ
'ਪਠਾਨ' ਲਈ ਐਡਵਾਂਸ ਬੁਕਿੰਗ 20 ਜਨਵਰੀ ਤੋਂ ਸ਼ੁਰੂ ਹੋਣੀ ਸੀ ਪਰ ਪ੍ਰਸ਼ੰਸਕਾਂ ਦੇ ਉਤਸ਼ਾਹ ਨੂੰ ਦੇਖਦੇ ਹੋਏ, BookMyShow 'ਤੇ ਕੁਝ ਸਿਨੇਮਾਘਰਾਂ ਨੇ ਅੱਜ ਤੋਂ ਹੀ ਸ਼ੋਅ ਦੀ ਬੁਕਿੰਗ ਸ਼ੁਰੂ ਕਰ ਦਿੱਤੀ ਹੈ ਅਤੇ ਟਿਕਟਾਂ ਬਹੁਤ ਤੇਜ਼ੀ ਨਾਲ ਵਿਕਣੀਆਂ ਸ਼ੁਰੂ ਹੋ ਗਈਆਂ ਹਨ। ਹੁਣ ਹੋਰ ਥੀਏਟਰ ਵੀ ਟਿਕਟਾਂ ਦੀ ਵਿਕਰੀ ਲਈ ਬੁੱਕ ਮਾਈ ਸ਼ੋਅ 'ਤੇ ਆ ਗਏ ਹਨ।

ਇਹ ਖ਼ਬਰ ਵੀ ਪੜ੍ਹੋ : 19 ਜਨਵਰੀ ਨੂੰ ਡਿਪਟੀ ਵੋਹਰਾ ਦਾ ਭੋਗ ਤੇ ਅੰਤਿਮ ਅਰਦਾਸ, ਰਣਜੀਤ ਬਾਵਾ ਨੇ ਦਿੱਤੀ ਜਾਣਕਾਰੀ

ਕੁਝ ਹੀ ਮਿੰਟਾਂ 'ਚ ਵਿਕੀਆਂ ਕਰੋੜਾਂ ਦੀਆਂ ਟਿਕਟਾਂ
ਬਾਲੀਵੁੱਡ ਹੰਗਾਮਾ ਦੀ ਰਿਪੋਰਟ ਮੁਤਾਬਕ, ਫ਼ਿਲਮ ਨੇ ਹੈਦਰਾਬਾਦ 'ਚ 2 ਘੰਟਿਆਂ 'ਚ 18,000 ਟਿਕਟਾਂ ਵੇਚ ਦਿੱਤੀਆਂ ਸਨ। ਦੀਪਿਕਾ ਅਤੇ ਸ਼ਾਹ ਦੀ ਜੋੜੀ ਨੂੰ ਪਰਦੇ 'ਤੇ ਦੇਖਣ ਲਈ ਲੋਕਾਂ 'ਚ ਕਾਫ਼ੀ ਕ੍ਰੇਜ਼ ਵੀ ਹੈ। ਤਾਜ਼ਾ ਅੰਕੜਿਆਂ ਮੁਤਾਬਕ, ਫ਼ਿਲਮ ਨੇ ਐਡਵਾਂਸ ਬੁਕਿੰਗ ਤੋਂ ਹੁਣ ਤੱਕ 3.68 ਕਰੋੜ ਰੁਪਏ ਕਮਾ ਲਏ ਹਨ। ਇਸ ਐਡਵਾਂਸ ਬੁਕਿੰਗ 'ਚ IMAX, 4DX, 2D ਟਿਕਟਾਂ ਸ਼ਾਮਲ ਹਨ।

ਦਰਸ਼ਕਾਂ 'ਚ ਦੇਖਣ ਨੂੰ ਮਿਲਿਆ ਜ਼ਬਰਦਸਤ ਕ੍ਰੇਜ਼
ਯਸ਼ਰਾਜ ਬੈਨਰ ਦੀ ਇਸ ਸਪਾਈ ਯੂਨੀਵਰਸ ਲਈ ਦਰਸ਼ਕਾਂ ਦਾ ਕ੍ਰੇਜ਼ ਦੇਖ ਕੇ ਲੱਗਦਾ ਹੈ ਕਿ ਇਹ ਫ਼ਿਲਮ ਪਹਿਲੇ ਦਿਨ 35 ਕਰੋੜ ਤੋਂ ਵੱਧ ਦਾ ਕਾਰੋਬਾਰ ਕਰ ਸਕਦੀ ਹੈ। 'ਪਠਾਨ' ਦੀ ਆਸਟ੍ਰੇਲੀਆ, ਯੂ. ਏ. ਈ. ਅਤੇ ਜਰਮਨੀ 'ਚ ਵੀ ਚੰਗੀ ਐਡਵਾਂਸ ਬੁਕਿੰਗ ਹੋਈ ਹੈ। ਇਸ ਫ਼ਿਲਮ 'ਚ ਜਾਨ ਅਬ੍ਰਾਹਮ ਨੈਗੇਟਿਵ ਕਿਰਦਾਰ 'ਚ ਹਨ।

ਇਹ ਖ਼ਬਰ ਵੀ ਪੜ੍ਹੋ : ਆਖ਼ਿਰ ਕਿਉਂ ਗੁੱਗੂ ਗਿੱਲ ਨੂੰ 'ਬਾਜ਼ੀਗਰ ਸਮਾਜ' ਤੋਂ ਮੰਗਣੀ ਪਈ ਮੁਆਫ਼ੀ, ਜਾਣੋ ਪੂਰਾ ਮਾਮਲਾ

25 ਜਨਵਰੀ ਨੂੰ ਰਿਲੀਜ਼ ਹੋਵੇਗੀ ਫ਼ਿਲਮ 
25 ਜਨਵਰੀ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ 'ਪਠਾਨ' ਦਾ ਟੀਜ਼ਰ ਰਿਲੀਜ਼ ਹੋਣ ਦੇ ਨਾਲ ਹੀ ਦੇਸ਼ ਭਰ 'ਚ ਫ਼ਿਲਮ ਦਾ ਵਿਰੋਧ ਵਧ ਗਿਆ ਸੀ। ਇਸ ਫ਼ਿਲਮ ਦੇ ਪਹਿਲੇ ਗੀਤ 'ਬੇਸ਼ਰਮ ਰੰਗ' 'ਚ ਦੀਪਿਕਾ ਪਾਦੂਕੋਣ ਦੀ ਭਗਵੀਂ ਬਿਕਨੀ ਨੂੰ ਦੇਖ ਕੇ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਇਸ ਦਾ ਵਿਰੋਧ ਕਰਨ ਦਾ ਰੁਝਾਨ ਸ਼ੁਰੂ ਕਰ ਦਿੱਤਾ ਹੈ।

 

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor

Related News