‘ਪਠਾਨ’ ਨੇ ‘ਦੰਗਲ’ ਨੂੰ ਪਛਾੜ ਹਾਸਲ ਕੀਤਾ ਇਹ ਮੁਕਾਮ, ਜੋ ਹੁਣ ਤਕ ਕੋਈ ਬਾਲੀਵੁੱਡ ਫ਼ਿਲਮ ਨਹੀਂ ਕਰ ਸਕੀ

Monday, Feb 06, 2023 - 02:58 PM (IST)

‘ਪਠਾਨ’ ਨੇ ‘ਦੰਗਲ’ ਨੂੰ ਪਛਾੜ ਹਾਸਲ ਕੀਤਾ ਇਹ ਮੁਕਾਮ, ਜੋ ਹੁਣ ਤਕ ਕੋਈ ਬਾਲੀਵੁੱਡ ਫ਼ਿਲਮ ਨਹੀਂ ਕਰ ਸਕੀ

ਮੁੰਬਈ (ਬਿਊਰੋ)– ‘ਪਠਾਨ’ ਫ਼ਿਲਮ ਬਾਕਸ ਆਫਿਸ ’ਤੇ ਨਿੱਤ ਦਿਨ ਕਮਾਈ ਦੇ ਨਵੇਂ-ਨਵੇਂ ਰਿਕਾਰਡ ਬਣਾ ਰਹੀ ਹੈ। ਭਾਰਤ ’ਚ ਹਿੰਦੀ ਭਾਸ਼ਾ ’ਚ ‘ਪਠਾਨ’ ਨੇ 414.50 ਕਰੋੜ ਰੁਪਏ ਕਮਾ ਲਏ ਹਨ।

ਦੱਸ ਦੇਈਏ ਕਿ ਹੁਣ ਤਕ ਕੋਈ ਵੀ ਬਾਲੀਵੁੱਡ ਫ਼ਿਲਮ ਭਾਰਤ ’ਚ ਹਿੰਦੀ ਭਾਸ਼ਾ ’ਚ 400 ਕਰੋੜ ਦਾ ਅੰਕੜਾ ਪਾਰ ਨਹੀਂ ਕਰ ਸਕੀ ਹੈ। ‘ਪਠਾਨ’ ਪਹਿਲੀ ਅਜਿਹੀ ਬਾਲੀਵੁੱਡ ਫ਼ਿਲਮ ਹੈ, ਜਿਸ ਨੇ ਭਾਰਤ ’ਚ ਇਕੱਲੀ ਹਿੰਦੀ ਭਾਸ਼ਾ ’ਚ ਇਹ ਅੰਕੜਾ ਪਾਰ ਕਰ ਦਿਖਾਇਆ ਹੈ।

ਇਹ ਖ਼ਬਰ ਵੀ ਪੜ੍ਹੋ : ਸੜਕ ਹਾਦਸੇ ’ਚ ਵਾਲ-ਵਾਲ ਬਚੀ ਟੀ. ਵੀ. ਅਦਾਕਾਰਾ ਉਰਵਸ਼ੀ ਢੋਲਕੀਆ

ਉਂਝ ਭਾਰਤ ’ਚ ‘ਪਠਾਨ’ ਦੀ ਕੁਲ ਕਮਾਈ 429.90 ਕਰੋੜ ਰੁਪਏ ਹੈ, ਜਿਸ ’ਚ ਤਾਮਿਲ ਤੇ ਤੇਲਗੂ ਭਾਸ਼ਾ ਦੇ 15.40 ਕਰੋੜ ਰੁਪਏ ਵੀ ਸ਼ਾਮਲ ਹਨ।

ਦੂਜੇ ਹਫ਼ਤੇ ਦੀ ਸ਼ੁਰੂਆਤ ਯਾਨੀ ਸ਼ੁੱਕਰਵਾਰ ਨੂੰ ਫ਼ਿਲਮ ਨੇ 13.50 ਕਰੋੜ, ਸ਼ਨੀਵਾਰ ਨੂੰ 22.50 ਕਰੋੜ ਤੇ ਐਤਵਾਰ ਨੂੰ 27.50 ਕਰੋੜ ਰੁਪਏ ਦੀ ਕਮਾਈ ਕੀਤੀ ਹੈ।

PunjabKesari

‘ਪਠਾਨ’ ਫ਼ਿਲਮ ’ਚ ਸ਼ਾਹਰੁਖ ਖ਼ਾਨ ਨਾਲ ਦੀਪਿਕਾ ਪਾਦੁਕੋਣ ਤੇ ਜੌਨ ਅਬ੍ਰਾਹਮ ਵੀ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫ਼ਿਲਮ ਨੂੰ ਸਿਧਾਰਥ ਆਨੰਦ ਨੇ ਡਾਇਰੈਕਟ ਕੀਤਾ ਹੈ। ਯਸ਼ ਰਾਜ ਫ਼ਿਲਮਜ਼ ਦੇ ਸਪਾਈ ਯੂਨੀਵਰਸ ਦੀ ‘ਪਠਾਨ’ ਚੌਥੀ ਫ਼ਿਲਮ ਹੈ। ‘ਪਠਾਨ’ ਤੋਂ ਬਾਅਦ ਹੁਣ ਇਸੇ ਸਾਲ ਦੀਵਾਲੀ ਮੌਕੇ ਸਪਾਈ ਯੂਨੀਵਰਸ ਦੀ ਅਗਲੀ ਫ਼ਿਲਮ ‘ਟਾਈਗਰ 3’ ਰਿਲੀਜ਼ ਹੋਣ ਵਾਲੀ ਹੈ, ਜਿਸ ’ਚ ਸਲਮਾਨ ਖ਼ਾਨ ਮੁੱਖ ਭੂਮਿਕਾ ਨਿਭਾਅ ਰਹੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News