ਸ਼ਾਹਰੁਖ ਖ਼ਾਨ ਦੀ ਫ਼ਿਲਮ ‘ਪਠਾਨ’ ਦੇ 20 ਦੇਸ਼ਾਂ ਦੇ ਸਿਨੇਮਾਘਰਾਂ ’ਚ 50 ਦਿਨ ਪੂਰੇ
Thursday, Mar 16, 2023 - 01:05 PM (IST)

ਮੁੰਬਈ (ਬਿਊਰੋ)– ‘ਪਠਾਨ’ ਯਸ਼ਰਾਜ ਫ਼ਿਲਮਜ਼ ਦੇ ਸਿਧਾਰਥ ਆਨੰਦ ਵਲੋਂ ਨਿਰਦੇਸ਼ਿਤ ਇਕ ਇਤਿਹਾਸਕ ਆਲ-ਟਾਈਮ ਬਲਾਕਬਸਟਰ ਤੇ ਸਿਨੇਮਾ ਦੇ ਇਤਿਹਾਸ ’ਚ ਸਭ ਤੋਂ ਵੱਧ ਕਮਾਈ ਕਰਨ ਵਾਲੀ ਹਿੰਦੀ ਫ਼ਿਲਮ ਹੈ।
‘ਪਠਾਨ’ ਆਪਣੇ ਸ਼ਾਨਦਾਰ ਪ੍ਰਦਰਸ਼ਨ ਦੇ 50 ਦਿਨ ਮਨਾ ਰਹੀ ਹੈ ਤੇ ਅਜੇ ਵੀ ਦੁਨੀਆ ਭਰ ਦੇ 20 ਦੇਸ਼ਾਂ ’ਚ ਚੱਲ ਰਹੀ ਹੈ। ਰੋਹਨ ਮਲਹੋਤਰਾ ਵਾਈਸ ਪ੍ਰੈਜ਼ੀਡੈਂਟ, ਡਿਸਟ੍ਰੀਬਿਊਸ਼ਨ, ਵਾਈ. ਆਰ. ਐੱਫ. ਕਹਿੰਦੇ ਹਨ ਕਿ ‘ਪਠਾਨ’ ਨੇ ਵਾਈ. ਆਰ. ਐੱਫ. ਸਪਾਈ ਯੂਨੀਵਰਸ ਦੀ ਸਾਡੀ ਨਵੀਨਤਮ ਪੇਸ਼ਕਸ਼ ਨੇ ਸਿਨੇਮਾਘਰਾਂ ’ਚ 50 ਦਿਨ ਪੂਰੇ ਕੀਤੇ ਹਨ, ਅਸੀਂ ਸਾਡੀ ਫ਼ਿਲਮ ਨੂੰ ਇੰਨਾ ਪਿਆਰ ਤੇ ਸਮਰਥਨ ਦੇਣ ਲਈ ਦੁਨੀਆ ਭਰ ਦੇ ਹਰੇਕ ਦਰਸ਼ਕਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ।
ਇਹ ਖ਼ਬਰ ਵੀ ਪੜ੍ਹੋ : ਮਸ਼ਹੂਰ ਪੰਜਾਬੀ ਅਦਾਕਾਰ ਅਮਨ ਧਾਲੀਵਾਲ ’ਤੇ ਅਮਰੀਕਾ ’ਚ ਜਾਨਲੇਵਾ ਹਮਲਾ, ਦੇਖੋ ਮੌਕੇ ਦੀ ਵੀਡੀਓ
‘ਪਠਾਨ’ 19 ਹੋਰ ਦੇਸ਼ ਅਮਰੀਕਾ, ਕੈਨੇਡਾ, ਯੂ. ਏ. ਈ., ਕੇ. ਐੱਸ. ਏ., ਓਮਾਨ, ਕਤਰ, ਬਹਿਰੀਨ, ਮਿਸਰ, ਯੂ. ਕੇ., ਸ਼੍ਰੀਲੰਕਾ, ਆਸਟ੍ਰੇਲੀਆ, ਨਿਊਜ਼ੀਲੈਂਡ, ਫਿਜ਼ੀ ਟਾਪੂ, ਮਲੇਸ਼ੀਆ, ਮਾਰੀਸ਼ਸ, ਮਾਲਦੀਵ, ਦੱਖਣੀ ਅਫਰੀਕਾ, ਕੀਨੀਆ ਤੇ ਤਨਜ਼ਾਨੀਆ ਦੇ 135 ਸਿਨੇਮਾਘਰਾਂ ’ਚ ਚੱਲ ਰਹੀ ਹੈ।
ਸ਼ਾਹਰੁਖ ਖ਼ਾਨ ਤੋਂ ਇਲਾਵਾ ਫ਼ਿਲਮ ’ਚ ਦੀਪਿਕਾ ਪਾਦੁਕੋਣ ਤੇ ਜੌਨ ਅਬ੍ਰਾਹਮ ਵੀ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫ਼ਿਲਮ ਨੂੰ ਸਿਧਾਰਥ ਆਨੰਦ ਨੇ ਡਾਇਰੈਕਟ ਕੀਤਾ ਹੈ, ਜੋ ਇਸੇ ਯੂਨੀਵਰਸ ਦੀ ਫ਼ਿਲਮ ‘ਵਾਰ’ ਨੂੰ ਡਾਇਰੈਕਟ ਕਰ ਚੁੱਕੇ ਹਨ, ਜਿਸ ’ਚ ਰਿਤਿਕ ਰੌਸ਼ਨ ਤੇ ਟਾਈਗਰ ਸ਼ਰਾਫ ਨੇ ਮੁੱਖ ਭੂਮਿਕਾ ਨਿਭਾਈ ਸੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।