‘ਪਠਾਨ’ ਨੇ 500 ਕਰੋੜ ਵੱਲ ਵਧਾਏ ਕਦਮ, ਹੁਣ ਤਕ ਕਰ ਲਈ ਇੰਨੀ ਕਮਾਈ

02/14/2023 3:42:38 PM

ਮੁੰਬਈ (ਬਿਊਰੋ)– ਸ਼ਾਹਰੁਖ ਖ਼ਾਨ ਦੀ ਫ਼ਿਲਮ ‘ਪਠਾਨ’ ਲਗਾਤਾਰ ਕਮਾਈ ਦੇ ਰਿਕਾਰਡ ਤੋੜਦੀ ਜਾ ਰਹੀ ਹੈ। ਸ਼ਾਹਰੁਖ ਖ਼ਾਨ ਦੀ ਲਗਭਗ 4 ਸਾਲਾਂ ਤੋਂ ਵੱਧ ਸਮੇਂ ਬਾਅਦ ਸਿਲਵਰ ਸਕ੍ਰੀਨ ’ਤੇ ਵਾਪਸੀ ਹੋਈ ਹੈ। ਆਪਣੀ ਵਾਪਸੀ ਨਾਲ ਸ਼ਾਹਰੁਖ ਖ਼ਾਨ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਉਹ ਬਾਲੀਵੁੱਡ ਦੇ ਕਿੰਗ ਹਨ।

ਇਹ ਖ਼ਬਰ ਵੀ ਪੜ੍ਹੋ : ਅਗਲੇ ਮਹੀਨੇ ਸਿੱਧੂ ਦੀ ਬਰਸੀ ਮਨਾਏਗਾ ਪਰਿਵਾਰ, ਪਿਤਾ ਬਲਕੌਰ ਸਿੰਘ ਨੇ ਕੀਤਾ ਵੱਡਾ ਐਲਾਨ

‘ਪਠਾਨ’ ਫ਼ਿਲਮ ਦੀ ਕਮਾਈ ਦੀ ਗੱਲ ਕਰੀਏ ਭਾਰਤ ’ਚ ਹਿੰਦੀ ਭਾਸ਼ਾ ’ਚ ਇਸ ਨੇ 475.95 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਇਸ ਤੋਂ ਇਲਾਵਾ ਤਾਮਿਲ ਤੇ ਤੇਲਗੂ ਭਾਸ਼ਾਵਾਂ ’ਚ ‘ਪਠਾਨ’ ਦੀ ਕਮਾਈ 17.30 ਕਰੋੜ ਰੁਪਏ ਹੋ ਗਈ ਹੈ।

PunjabKesari

ਫ਼ਿਲਮ ਨੇ ਭਾਰਤ ’ਚ ਕੁਲ 493.25 ਕਰੋੜ ਰੁਪਏ ਕਮਾ ਲਏ ਹਨ। ‘ਪਠਾਨ’ ਨੇ ਵਰਲਡਵਾਈਡ ਵੀ ਮੋਟੀ ਕਮਾਈ ਕੀਤੀ ਹੈ। ਹੁਣ ਤਕ ‘ਪਠਾਨ’ ਨੇ ਦੁਨੀਆ ਭਰ ’ਚ 946 ਕਰੋੜ ਰੁਪਏ ਕਮਾਏ ਹਨ। ਇਨ੍ਹਾਂ ’ਚ 588 ਕਰੋੜ ਰੁਪਏ ਗ੍ਰਾਸ ਭਾਰਤ ਤੇ 358 ਕਰੋੜ ਰੁਪਏ ਗ੍ਰਾਸ ਓਵਰਸੀਜ਼ ਦੇ ਸ਼ਾਮਲ ਹਨ।

PunjabKesari

ਫ਼ਿਲਮ ’ਚ ਸ਼ਾਹਰੁਖ ਖ਼ਾਨ ਤੋਂ ਇਲਾਵਾ ਦੀਪਿਕਾ ਪਾਦੁਕੋਣ ਤੇ ਜੌਨ ਅਬ੍ਰਾਹਮ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫ਼ਿਲਮ ਨੂੰ ਸਿਧਾਰਥ ਆਨੰਦ ਨੇ ਡਾਇਰੈਕਟ ਕੀਤਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News